Aug 26, 2021 9:29 AM -

ਕੌਮੀ ਭੂਚਾਲ ਵਿਗਿਆਨ ਕੇਂਦਰ ਤੋਂ ਵੀਰਵਾਰ ਨੂੰ, ਰਾਜਸਥਾਨ ਵਿੱਚ ਜੋਧਪੁਰ ਦੇ 106 ਕਿਮੀ.ਪੱਛਮ-ਦੱਖਣ ਪੱਛਮ ਵੱਲ ਭੂਚਾਲ ਆਉਣ ਦੀ ਜਾਣਕਾਰੀ ਮਿਲੀ ਹੈ, ਜਿਸਦੀ ਰਿਕਟਰ ਪੈਮਾਨੇ 'ਤੇ ਤੀਬਰਤਾ 4.0 ਸੀ।
"26-08-21 ਨੂੰ, 11:15:52 ਆਈਐੱਸਟੀ, ਵਿਥਕਾਰ:25:83 ਅਤੇ ਲੰਬਕਾਰ:72:06 'ਤੇ ਭਾਰਤ ਦੇ ਸੂਬੇ ਰਾਜਸਥਾਨ ਵਿੱਚ ਜੋਧਪੁਰ ਤੋਂ 106 ਕਿਮੀ. ਪੱਛਮ-ਦੱਖਣ ਪੱਛਮ ਵੱਲ, 10 ਕਿਮੀ. ਡੂੰਘਾਈ ਵਿੱਚ 4.0 ਦੀ ਤੀਬਰਤਾ ਨਾਲ ਭੂਚਾਲ ਆਇਆ ਹੈ,"ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਟਵੀਟ ਕੀਤਾ।
24 ਅਗਸਤ ਨੂੰ ਵੀ ਜੰਮੂ ਅਤੇ ਕਸ਼ਮੀਰ ਦੇ ਹਾਨਲੇ ਜ਼ਿਲੇ ਵਿੱਚ ਵੀ ਰਿਕਟਰ ਪੈਮਾਨੇ 'ਤੇ 4.5 ਤੀਬਰਤਾ ਵਾਲਾ ਭੂਚਾਲ ਆਇਆ ਸੀ।
ਕੌਮੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਭੂਚਾਲ ਦਾ ਕੇਂਦਰਬਿੰਦੂ 10 ਕਿਮੀ. ਦੀ ਡੂੰਘਾਈ 'ਤੇ 32.29 ਡਿਗਰੀ ਵਿਥਕਾਰ ਅਤੇ 78.81 ਡਿਗਰੀ ਲੰਬਕਾਰ 'ਤੇ ਸੀ।




