18.06C Vancouver
ADS

Feb 19, 2020 2:47 AM -

ਜਾਪਾਨ 'ਚ ਕੁਆਰੰਟੀਨ ਕੀਤੇ ਸਮੁੰਦਰੀ ਜਹਾਜ਼ 'ਤੇ 43 ਕਨੇਡੀਅਨ ਕੋਵਿਡ-19 ਨਾਲ ਪੀੜਤ

Share On
43-canadians-on-a-quarantined-cruise-ship-in-japan-contracted-the-novel-coronavirus-covid-19
Minister of Health Patty Hajdu listens to a questions during press conference in Ottawa on February 3, 2020. The government has released its plan to improve health care and support for people who are affected by Post Traumatic Stress Disorder, a potentially serious mental condition that can take root when someone is exposed to a traumatic event.The plan, released today by Health Minister Patty Hajdu, charts a path forward for how the government approaches occupational PTSD, considering supports can vary province to province and workplace to workplace. THE CANADIAN PRESS/Adrian Wyld

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਜਾਪਾਨ ਦੇ ਕੋਲ ਕੁਆਰੰਟੀਨ ਕੀਤੇ ਗਏ ਕਰੂਜ਼ ਸ਼ਿਪ 'ਤੇ ਹੁਣ ਤਕ 43 ਕਨੇਡੀਅਨਸ ਨੂੰ ਕੋਵਿਡ-19, ਯਾਨੀ ਕਿ ਕੋਰੋਨਾ ਵਾਇਰਸ ਦੇ ਨਾਲ ਪੀੜਤ ਪਾਇਆ ਗਿਆ ਹੈ।

ਇਹ ਖਬਰਾਂ ਉਸ ਵੇਲੇ ਆ ਰਹੀਆਂ ਹਨ, ਜਦ ਕਰੀਬ 200 ਤੋਂ ਵੱਧ ਕਨੇਡੀਅਨਸ ਨੂੰ ਫੈਡਰਲ ਸਰਕਾਰ ਵੱਲੋਂ ਭੇਜੇ ਜਾ ਰਹੇ ਇੱਕ ਹਵਾਈ ਜਹਾਜ਼ 'ਤੇ ਵਾਪਿਸ ਦੇਸ਼ ਲਿਆਉਣ ਦੀ ਤਿਆਰੀ ਹੋ ਚੁੱਕੀ ਹੈ।

ਇਹ 200 ਤੋਂ ਵੱਧ ਓਹ ਕਨੇਡੀਅਨ ਯਾਤਰੀ ਹਨ, ਜੋ ਅਜੇ ਤਕ ਇਸ ਬਿਮਾਰੀ ਤੋਂ ਬਚੇ ਹਨ।

ਖਬਰਾਂ ਹਨ ਕਿ ਇਨ੍ਹਾਂ ਲੋਕਾਂ ਨੂੰ ਲੈਕੇ ਕਨੇਡੀਅਨ ਹਵਾਈ ਜਹਾਜ਼ ਵੀਰਵਾਰ ਨੂੰ ਉਡਾਣ ਭਰੇਗਾ।

ਹਾਲਾਂਕਿ ਫੈਡਰਲ ਸਿਹਤ ਮੰਤਰੀ ਪੈਟੀ ਹਾਏਡੂ ਦਾ ਕਹਿਣਾ ਹੈ ਕਿ ਸਮੁੰਦਰੀ ਜਹਾਜ਼ 'ਤੇ ਕੁਝ ਅਜਿਹੇ ਲੋਕ ਵੀ ਹਨ, ਜੋ ਕਿ ਬਿਮਾਰ ਹੋਏ ਆਪਣੇ ਪਰਿਵਾਰਿਕ ਲੋਕਾਂ ਦੇ ਨਾਲ ਹੀ ਰਹਿਣਾ ਚਾਹੁੰਦੇ ਹਨ।

ਯਾਦ ਰਹੇ ਇਸ ਸਮੁੰਦਰੀ ਜਹਾਜ਼ 'ਤੇ ਹੁਣ ਤਕ 450 ਲੋਕ ਇਸ ਵਾਇਰਸ ਨਾਲ ਪੀੜਤ ਪਾਏ ਜਾ ਚੁੱਕੇ ਹਨ।

Latest news

single-vehicle-collision-leads-to-drug-trafficking-investigation
Punjabi

ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕੀਤੀ ਮਦਦ

ਵੈਨਕੂਵਰ ਆਈਲੈਂਡ ਦੇ ਕੋਲਵੁੱਡ ਸ਼ਹਿਰ ਵਿਚ ਬੀਤੀ ਰਾਤ ਇੱਕ ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਰਾਤ ਲਗਭਗ ਪੌਣੇ 9 ਵਜੇ ਆਈਲੈਂਡ ਹਾਈਵੇਅ ਅਤੇ ਵੇਲ ਰੋਡ ਦੇ ਇੰਟਰਸੈਕਸ਼ਨ ਨੇੜੇ ਇੱਕ ਪਿਕਅੱਪ ਟਰੱਕ ਦੇ ਟੈਲੀਫੋਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲੀ।
carney-speaks-with-mexican-president-sheinbaum-on-trade-cusma-and-wildfire-cooperation
Punjabi

ਪੀ.ਐਮ.ਕਾਰਨੀ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਵਿਚਾਲੇ ਵਪਾਰ ਤੇ CUSMA ਨੂੰ ਲੈ ਕੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਫ਼ੋਨ 'ਤੇ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਵਪਾਰ ਸਬੰਧਾਂ ਅਤੇ ਉੱਤਰੀ ਅਮਰੀਕਾ ਵਪਾਰ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਚਰਚਾ ਕੀਤੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੇ ਜੰਗਲਾਂ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ 400 ਤੋਂ ਵੱਧ ਅੱਗ ਬੁਝਾਉਣ ਵਾਲੇ ਅਤੇ ਸਪੋਰਟ ਸਟਾਫ਼ ਭੇਜਣ ਲਈ ਰਾਸ਼ਟਰਪਤੀ ਸ਼ੀਨਬੌਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
advance-voting-for-3-federal-by-elections-begins-friday-in-canada
Punjabi

ਕੈਨੇਡਾ ਦੀਆਂ 3 ਫੈਡਰਲ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ

ਕੈਨੇਡਾ ਵਿਚ ਤਿੰਨ ਫ਼ੈਡਰਲ ਹਲਕਿਆਂ ਦੀਆਂ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਵੋਟਿੰਗ ਪ੍ਰਕਿਰਿਆ ਸੋਮਵਾਰ ਤੱਕ ਲਗਾਤਾਰ ਚਾਰ ਦਿਨ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲੇਗੀ।
43-dead-16-rescued-after-boat-capsizes-in-nigeria
Punjabi

ਸੋਕੋਟੋ ਵਿੱਚ ਕਿਸ਼ਤੀ ਪਲਟਣ ਨਾਲ 43 ਮੌਤਾਂ, 16 ਲੋਕ ਬਚਾਏ ਗਏ

ਨਾਈਜੀਰੀਆ ਦੇ ਉੱਤਰ-ਪੱਛਮ ਵਿੱਚ ਪੈਂਦੇ ਸੋਕੋਟੋ ਸੂਬੇ ਵਿੱਚ ਇੱਕ ਸਮਰੱਥਾ ਤੋਂ ਵੱਧ ਭਰੀ ਕਿਸ਼ਤੀ ਪਲਟਣ ਕਾਰਨ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਤੇ ਵਸਨੀਕਾਂ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਰਾਸ਼ਟਰੀ ਅੰਦਰੂਨੀ ਜਲ ਮਾਰਗ ਅਥਾਰਟੀ ਦੇ ਖੇਤਰੀ ਅਧਿਕਾਰੀ ਅਬਦੁਲਕਾਦਿਰ ਯੂਸਫ਼ ਨੇ ਦੱਸਿਆ ਕਿ ਲਗਭਗ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।
garbage-dumping-videos-go-viral-in-abbotsford-police-launch-investigation
Punjabi

ਐਬਟਸਫੋਰਡ ਵਿੱਚ ਕੂੜਾ ਸੁੱਟਣ ਦੀਆਂ ਵੀਡੀਓਜ਼ ਵਾਇਰਲ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਐਬਟਸਫੋਰਡ ਵਿਚ ਜਲਮਾਰਗ ਅਤੇ ਸਥਾਨਕ ਪਾਰਕ ਵਿਚ ਕੂੜਾ ਸੁੱਟਣ ਦੀਆਂ ਦੋ ਵੱਖ-ਵੱਖ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਮਾਮਲੇ ਜੁਲਾਈ ਦੇ ਅਖੀਰ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਵੀਡੀਓ ਵਿਚ ਮਹਿਲਾ ਮਿੱਲ ਲੇਕ ਪਾਰਕ ਵਿਖੇ ਅਤੇ ਦੂਜੀ ਵੀਡੀਓ ਵਿਚ ਬਲੂਜੇ ਐਲੀਮੈਂਟਰੀ ਸਕੂਲ ਨੇੜੇ ਕੂੜਾ ਸੁੱਟਦੀ ਦਿਖਾਈ ਦੇ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link