10.13C Vancouver
ADS

May 26, 2020 2:53 AM -

5 ਸਾਲਾ ਬੱਚਾ ਮਾਂ ਕੋਲ ਇਕੱਲਾ ਹੀ ਫਲਾਈਟ 'ਤੇ ਪਹੁੰਚਿਆ ਬੈਂਗਲੁਰੂ

Share On
5-year-old-son-flies-alone-to-bengaluru-to-reunite-with-mother-after-3-months
As flights restarted in India after two months because of the coronavirus lockdown, a 5 year old boy travelled all alone from Delhi to Bengaluru to meet his mother after 3 months. Photo-ANI

ਅੱਜ ਤੋਂ ਭਾਰਤ 'ਚ ਘਰੇਲੂ ਜਹਾਜ਼ਾਂ ਦੀ ਸੇਵਾ ਵੀ ਲੌਕਡਾਊਨ ਦੌਰਾਨ ਬਹਾਲ ਕਰ ਦਿੱਤੀ ਗਈ ਹੈ।

ਅਨੇਕਾਂ ਯਾਤਰੀ ਉਡਾਣ ਰਾਹੀਂ ਆਪਣੇ ਘਰਾਂ ਨੂੰ ਪਹੁੰਚ ਗਏ ਹਨ।

ਇਸ ਦੌਰਾਨ ਇੱਕ ਪੰਜ (5) ਸਾਲਾ ਬੱਚਾ ਵੀ ਉਡਾਣ ਵਿੱਚ ਦਿੱਲੀ ਤੋਂ ਬੈਂਗਲੁਰੂ ਪਹੁੰਚਿਆ ਅਤੇ ਕਰੀਬ ਤਿੰਨ ਮਹੀਨਿਆਂ ਬਾਅਦ ਆਪਣੀ ਮਾਂ ਨੂੰ ਮਿਲਿਆ।

ਭਾਰਤ 'ਚ ਲੌਕਡਾਊਨ ਕਾਰਨ ਇਹ ਬੱਚਾ ਤਿੰਨ ਮਹੀਨਿਆਂ ਤੋਂ ਦਿੱਲੀ ਵਿੱਚ ਆਪਣੇ ਨਾਨਾ-ਨਾਨੀ ਦੇ ਨਾਲ ਸੀ ਅਤੇ ਆਪਣੀ ਮਾਂ ਕੋਲ ਨਹੀਂ ਪਹੁੰਚ ਪਾਇਆ ਸੀ।

ਪੰਜ ਸਾਲ ਦੇ ਬੱਚੇ ਦਾ ਨਾਮ ਵਿਹਾਨ ਸ਼ਰਮਾ ਹੈ।

ਵਿਹਾਨ ਦੀ ਮਾਂ ਆਪਣੇ ਬੇਟੇ ਨੂੰ ਲੈਣ ਲਈ ਬੈਂਗਲੁਰੂ ਦੇ ਹਵਾਈ ਅੱਡੇ ਪਹੁੰਚੀ।

ਮਾਸਕ-ਦਸਤਾਨੇ ਅਤੇ ਹੱਥ ਵਿੱਚ ਸਪੈਸ਼ਲ ਕੈਟੇਗਰੀ (ਖਾਸ ਵਰਗ) ਦਾ ਸਟਿੱਕਰ ਪਹਿਨ ਕੇ ਵਿਹਾਨ ਹਵਾਈ ਅੱਡੇ ਦੇ ਬਾਹਰ ਪਹੁੰਚਿਆ।

ਉਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਹਵਾਈ ਅੱਡੇ ਦੇ ਬਾਹਰ ਕਈ ਪੱਤਰਕਾਰਾਂ ਨੇ ਵਿਹਾਨ ਨੂੰ ਘੇਰ ਲਿਆ ਅਤੇ ਉਸ ਦੀ ਯਾਤਰਾ ਬਾਰੇ ਉਸ ਤੋਂ ਜਾਨਣ ਦੀ ਕੋਸ਼ਿਸ਼ ਕੀਤੀ।

Latest news

u-s-may-remove-50-tariffs-on-some-canadian-agricultural-products
Punjabi

ਅਮਰੀਕਾ ਵੱਲੋਂ ਕੈਨੇਡੀਅਨ ਖੇਤੀਬਾੜੀ ਉਤਪਾਦਾਂ ’ਤੇ 50% ਟੈਰਿਫ ਹਟਾਉਣ ਦੀ ਤਿਆਰੀ

ਕੈਨੇਡਾ ਦੇ ਕੁਝ ਖੇਤੀਬਾੜੀ ਉਤਪਾਦਾਂ 'ਤੇ ਅਮਰੀਕਾ ਵਲੋਂ 50 ਫੀਸਦੀ ਟੈਰਿਫ ਹਟਾਇਆ ਜਾ ਸਕਦਾ ਹੈ। ਵਾਲ ਸਟ੍ਰੀਟਦੀ ਰਿਪੋਰਟ ਮੁਤਾਬਕ, ਮਿਡਟਰਮ ਚੋਣਾਂ ਵਿਚ Maine ਤੋਂ ਸੈਨੇਟਰ Susan Collins ਅਤੇ ਹੋਰ ਰਿਪਬਲਿਕਨ ਉਮੀਦਵਾਰਾਂ ਦੀ ਮਦਦ ਲਈ ਇਸ ਕਦਮ ਦਾ ਐਲਾਨ ਅੱਜ ਹੀ ਹੋ ਸਕਦਾ ਹੈ। ਇਸ ਵਿਚਕਾਰ Collins ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਕਈ ਕੈਨੇਡੀਅਨ ਖੇਤੀਬਾੜੀ ਉਤਪਾਦਾਂ ਲਈ ਟੈਰਿਫ ਛੋਟ ਨੂੰ ਪੱਕਾ ਕਰ ਲਿਆ ਹੈ।
loblaw-cyberattack-may-have-exposed-data-of-nearly-2-million-canadians
Punjabi

ਲੌਬਲੌ ’ਤੇ ਸਾਈਬਰ ਹਮਲਾ, 20 ਲੱਖ ਕੈਨੇਡੀਅਨਾਂ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ

ਕੈਨੇਡਾ ਦੀ ਸੁਪਰਮਾਰਕੀਟ ਚੇਨ ਲੌਬਲੌ ਨੇ ਮਾਰਚ ਵਿਚ ਹੋਏ ਸਾਈਬਰ ਹਮਲੇ ਕਾਰਨ ਲਗਭਗ ਦੋ ਮਿਲੀਅਨ ਕੈਨੇਡੀਅਨ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਹੈ। ਕੰਪਨੀ ਨੇ ਪ੍ਰਭਾਵਿਤ ਗਾਹਕਾਂ ਨੂੰ ਸਿੱਧੇ ਤੌਰ 'ਤੇ ਨੋਟੀਫਿਕੇਸ਼ਨ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਲੀਕ ਹੋਏ ਡੇਟਾ ਵਿਚ ਨਾਂ,ਈਮੇਲ,ਘਰ ਦਾ ਪਤਾ,ਜਨਮ ਤਾਰੀਖ਼,ਵਫ਼ਾਦਾਰੀ ਕਾਰਡ ਨੰਬਰ, ਖ਼ਾਸ ਖਰੀਦਦਾਰੀ ਆਰਡਰ ਦੇ ਵੇਰਵੇ ਅਤੇ ਪੇਮੈਂਟ ਕਾਰਡ ਦੀ ਅਧੂਰੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।
bc-conservatives-target-david-ebys-vancouver-point-grey-riding
Punjabi

ਡੇਵਿਡ ਈਬੀ ਦੇ ਹਲਕੇ ’ਚ ਬੀ.ਸੀ. ਕੰਜ਼ਰਵੇਟਿਵਾਂ ਵੱਲੋਂ ਚੋਣ ਪ੍ਰਚਾਰ ਤੇਜ਼

ਬੀ.ਸੀ.ਕੰਜ਼ਰਵੇਟਿਵ ਵਲੋਂ ਅੱਜ ਡੇਵਿਡ ਈਬੀ ਦੇ ਹਲਕੇ ਵੈਨਕੂਵਰ-ਪੁਆਇੰਟ ਗ੍ਰੇਅ ਵਿਚ ਦਾਅ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਲੋਰਨ ਡੋਰਕਸਨ ਦੀ ਅੱਜ ਕੋਈ ਮੀਡੀਆ ਜਾਣਕਾਰੀ ਉਪਲੱਬਧ ਨਹੀਂ ਹੈ ਪਰ ਰਿਪੋਰਟਸ ਮੁਤਾਬਕ ਉਹ ਈਬੀ ਦੇ ਚੋਣ ਹਲਕੇ ਸਮੇਤ ਵੈਨਕੂਵਰ-ਕੁਇਲਚੇਨਾ ਅਤੇ ਵੈਨਕੂਵਰ-ਲੈਂਗਾਰਾ ਵਿਚ ਉਮੀਦਵਾਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ।
rahul-gandhi-likely-to-visit-punjab-ahead-of-assembly-elections
Punjabi

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀ ਸੰਭਾਵਨਾ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਛੇਤੀ ਹੀ ਪੰਜਾਬ ਦਾ ਦੌਰਾ ਕਰਨਗੇ। ਰਾਹੁਲ ਗਾਂਧੀ ਦੇ ਇਸ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਰੂਪਰੇਖਾ ਉਲੀਕਣ ਲਈ ਕਾਂਗਰਸ ਪਾਰਟੀ ਦੇ ਆਲ ਇੰਡੀਆ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ 26 ਅਕਤੂਬਰ ਨੂੰ ਚੰਡੀਗੜ੍ਹ ਪਹੁੰਚਣਗੇ। ਆਪਣੇ ਇਸ ਇੱਕ ਦਿਨਾਂ ਅਹਿਮ ਦੌਰੇ ਦੌਰਾਨ ਕੇ.ਸੀ. ਵੇਣੂਗੋਪਾਲ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨਾਲ ਉੱਚ-ਪੱਧਰੀ ਮੀਟਿੰਗਾਂ ਕਰਨਗੇ।
fire-causes-heavy-damage-to-two-storey-home-in-surreys-bridgeview-area
Punjabi

ਸਰੀ ਦੇ ਬ੍ਰਿਜਵਿਊ ਇਲਾਕੇ ’ਚ ਦੋ-ਮੰਜ਼ਿਲਾ ਘਰ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਸਰੀ ਦੇ ਬ੍ਰਿਜਵਿਊ ਇਲਾਕੇ ਵਿਚ ਵੀਰਵਾਰ ਰਾਤ ਇੱਕ ਦੋ-ਮੰਜ਼ਿਲਾ ਘਰ ਵਿਚ ਅੱਗ ਲੱਗ ਗਈ। ਫਾਇਰ ਫਾਇਟਰ ਡਿਪਮਾਰਟਮੈਂਟ ਮੁਤਾਬਕ, ਉਨ੍ਹਾਂ ਨੂੰ ਰਾਤ ਲਗਭਗ 11:00 ਵਜੇ ਓਲਡ ਯੈਲੋ ਰੋਡ ਨੇੜੇ Olsen Road ਦੇ 10900-ਬਲਾਕ ਵਿਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link