Jul 4, 2022 9:30 PM - The Canadian Press

ਕੈਨੇਡਾ ਬੌਰਡਰ ਸਰਵਿਸਸ ਦਾ ਕਹਿਣਾ ਹੈ ਕਿ ਡਰੱਗਸ ਦੀ ਇੱਕ ਵੱਡੀ ਖੇਪ ਬਰਾਮਦ ਹੋਈ ਹੈ।
ਜਾਣਕਾਰੀ ਦਿੱਤੀ ਗਈ ਕਿ ਡਰੱਗਸ ਦੇ 50 ਪੈਕੇਜ ਬਰਾਮਦ ਹੋਏ ਹਨ ਜੋ ਕਿ ਇੱਟਾਂ ਜਿਹੇ ਆਕਾਰ 'ਚ ਰੱਖੇ ਹੋਏ ਸਨ।
ਅਮਰੀਕਾ ਤੋਂ ਆਲਡਰਗਰੋਵ ਦੇ ਬੌਰਡਰ ਲਾਂਘੇ ਕੋਲ ਅਫਸਰਾਂ ਵੱਲੋਂ ਇੱਕ ਟਰੱਕ ਦੀ ਤਲਾਸ਼ੀ ਲਈ ਗਈ ਸੀ।
ਏਜੈਂਸੀ ਦਾ ਕਹਿਣਾ ਹੈ ਕਿ ਅਫਸਰਾਂ ਨੇ ਵੇਖਿਆ ਕਿ ਕੁਝ ਪੈਲੇਟਸ ਨਾਲ ਛੇੜਛਾੜ ਹੋਈ ਸੀ।
ਇਸ ਤੋਂ ਬਾਅਦ ਤਲਾਸ਼ੀ ਲਈ ਗਈ ਤਾਂ 50kg ਦੇ ਕਰੀਬ ਸ਼ੱਕੀ ਕੋਕੇਨ ਅਤੇ 1kg ਹੀਰੋਇਨ ਬਰਾਮਦ ਹੋਈ।
ਮਾਮਲਾ ਬੀਤੇ ਮਹੀਨੇ ਦਾ ਦੱਸਿਆ ਗਿਆ ਹੈ।
ਮਾਮਲੇ ਦੀ ਜਾਂਚ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿੱਤੀ ਗਈ ਹੈ ਅਤੇ ਫਿਲਹਾਲ ਕੋਈ ਦੋਸ਼ ਤੈਅ ਨਹੀਂ ਕੀਤੇ ਗਏ ਹਨ।




