14.09C Vancouver
ADS

Jul 8, 2021 12:58 AM -

ਬੀ.ਸੀ. 'ਚ ਕੋਵਿਡ-19 ਦੇ ਐਕਟਿਵ ਮਾਮਲਿਆਂ 'ਚ ਕੁਝ ਵਾਧਾ; ਅੱਜ 59 ਮਾਮਲੇ ਹੋਏ ਰਿਪੋਰਟ

Share On
59-new-cases-of-covid-19-and-no-new-deaths-reported-in-b-c
Provincial Health Officer, Dr. Bonnie Henry during a news conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 59 ਮਾਮਲੇ ਰਿਪੋਰਟ ਹੋਏ ਹਨ।

ਕਿਸੇ ਵਾਇਰਸ ਪੀੜਤ ਦੀ ਮੌਤ ਤੋਂ ਬਚਾਅ ਰਿਹਾ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 147,856 ਤਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,759 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ ਕੱਲ 602 ਰਿਪੋਰਟ ਹੋਣ ਤੋਂ ਬਾਅਦ ਅੱਜ ਵਧ ਕੇ 624 ਤਕ ਪਹੁੰਚ ਗਈ ਹੈ।

ਬੀ.ਸੀ. 'ਚ ਹੁਣ ਕੋਵਿਡ-19 ਦੇ ਮਾਮਲਿਆਂ ਦੀ 7 ਦਿਨ ਦੀ ਰੋਲਿੰਗ ਐਵਰੇਜ 39 ਤਕ ਪਹੁੰਚ ਗਈ ਹੈ।

ਕੁੱਲ 86 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 20 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ ਵੈਕਸੀਨੇਸ਼ਨ ਪ੍ਰੀਕਿਰਿਆ ਤੇਜ਼ੀ ਨਾਲ ਜਾਰੀ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 5,404,047 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਬੀ.ਸੀ. 'ਚ ਵੈਕਸੀਨ ਦੀਆਂ ਖੁਰਾਕਾਂ ਪ੍ਰਦਾਨ ਕਰਨ ਦਾ ਅੰਕੜਾ ਬੀਤੇ ਹਫ਼ਤੇ ਹੀ 5 ਮਿਲੀਅਨ ਦੇ ਪਾਰ ਪਹੁੰਚ ਗਿਆ ਸੀ।

ਸੂਬੇ ਦੇ 78% ਤੋਂ ਵਧੇਰੇ ਐਡਲਟ ਲੋਕਾਂ ਨੂੰ ਵੈਕਸੀਨ ਦੀ ਘਟੋ-ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਇਸ ਦੌਰਾਨ 1,772,575 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

Latest news

federal-government-relaunches-green-home-retrofit-program-in-b-c-and-other-provinces
Punjabi

ਫੈਡਰਲ ਸਰਕਾਰ ਨੇ ਬੀ.ਸੀ. ਅਤੇ ਹੋਰ ਸੂਬਿਆਂ ਵਿੱਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਮੁੜ ਕੀਤਾ ਸ਼ੁਰੂ

ਕੈਨੇਡਾ ਦੀ ਫੈਡਰਲ ਸਰਕਾਰ ਨੇ $500 ਮਿਲੀਅਨ ਦੀ ਫੰਡਿੰਗ ਨਾਲ ਬੀ.ਸੀ. ਸਮੇਤ 4 ਸੂਬਿਆਂ ਵਿਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਰੀਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਵਿਚ 35,000 ਤੋਂ ਵੱਧ ਪਰਿਵਾਰਾਂ ਨੂੰ ਬਿਨਾਂ ਕਿਸੇ ਖ਼ਰਚੇ ਦੇ ਘਰਾਂ ਵਿਚ ਹੀਟ ਪੰਪ ਲਗਵਾਉਣ, ਇਨਸੂਲੇਸ਼ਨ ਅਤੇ ਏਅਰ ਸੀਲਿੰਗ ਵਰਗੇ Energy-efficient upgrades ਕਰਵਾਉਣ ਲਈ ਰਿਬੇਟ ਮਿਲੇਗੀ।
pro-separatist-billboard-sparks-alberta-independence-rally-in-taber
Punjabi

ਟੇਬਰ 'ਚ ਐਲਬਰਟਾ ਦੀ ਆਜ਼ਾਦੀ ਦੇ ਸਮਰਥਨ ਵਿੱਚ ਰੈਲੀ, ਵਿਵਾਦਿਤ ਬਿਲਬੋਰਡ ਬਣਿਆ ਕੇਂਦਰ

ਐਲਬਰਟਾ ਦੇ ਕਸਬੇ ਟੇਬਰ ਵਿੱਚ ਲੱਗਾ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਪੱਖੀ ਬਿਲਬੋਰਡ ਐਤਵਾਰ ਨੂੰ ਹੋਈ ਇੱਕ ਰੈਲੀ ਦਾ ਮੁੱਖ ਕੇਂਦਰ ਬਣ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਐਲਬਰਟਾ ਨੂੰ ਕੈਨੇਡਾ ਤੋਂ ਆਜ਼ਾਦ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ।ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਬਾਵਜੂਦ ਲਗਭਗ 150 ਲੋਕਾਂ ਨੇ ਸਮਿੱਟੀ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਇਕੱਠੇ ਹੋਏ।
24-year-old-woman-killed-in-crash-near-banff-national-park
Punjabi

ਬੈਨਫ ਨੈਸ਼ਨਲ ਪਾਰਕ ਨੇੜੇ ਸੜਕ ਹਾਦਸੇ ਵਿੱਚ 24 ਸਾਲਾ ਮਹਿਲਾ ਦੀ ਹੋਈ ਮੌਤ

ਬੈਨਫ ਦੇ ਨੇੜੇ ਐਤਵਾਰ ਸਵੇਰੇ ਵਾਪਰੇ ਇੱਕ ਸਿੰਗਲ ਵ੍ਹੀਕਲ ਹਾਦਸੇ ਵਿੱਚ ਕੈਨਮੋਰ ਦੀ 24 ਸਾਲਾ ਲੜਕੀ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਵੇਰੇ 5:30 ਵਜੇ ਦੇ ਕਰੀਬ ਹਾਈਵੇਅ 1 'ਤੇ, ਬੈਨਫ਼ ਨੈਸ਼ਨਲ ਪਾਰਕ ਦੇ ਗੇਟ ਤੋਂ ਲਗਭਗ ਦੋ ਕਿਲੋਮੀਟਰ ਵੈਸਟ ਵੱਲ ਵਾਪਰਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ।
canada-makes-history-becomes-first-team-to-reach-fifa-world-cup-2026-round-of-16
Punjabi

ਕੈਨੇਡਾ ਨੇ ਰਚਿਆ ਇਤਿਹਾਸ, ਫੀਫਾ ਵਰਲਡ ਕੱਪ 2026 ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਕੈਨੇਡਾ ਦੀ ਫੁੱਟਬਾਲ ਟੀਮ ਫੀਫਾ ਵਰਲਡ ਕੱਪ 2026 ਦੇ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸੋਮਵਾਰ ਨੂੰ ਆਪਣੇ ਆਖਰੀ ਸਕੂਲ ਮੈਚ ਵਿਚ ਕੈਨੇਡਾ ਨੇ ਦੱਖਣੀ ਅਫਰੀਕਾ ਦੀ ਮਜ਼ਬੂਤ ਟੀਮ ਨੂੰ ਇਕ ਗੋਲ ਨਾਲ ਹਰਾ ਦਿੱਤਾ। ਇਹ ਪਹਿਲਾ ਮੌਕਾ ਹੈ ਜਦੋਂ ਕੈਨੇਡਾ ਨੇ ਇਸ ਟੂਰਨਾਮੈਂਟ ਦਾ ਨਾਕਆਊਟ ਮੈਚ ਜਿੱਤਿਆ ਹੈ।
chinese-ev-maker-lotus-to-begin-deliveries-in-canada-next-month-ambassador-says
Punjabi

ਚੀਨੀ ਇਲੈਕਟ੍ਰਿਕ ਵਾਹਨ ਅਗਲੇ ਮਹੀਨੇ ਪਹੁੰਚਣਗੇ ਕੈਨੇਡਾ ਲੋਟਸ ਬ੍ਰਾਂਡ ਮਾਂਟਰੀਅਲ ਤੋਂ ਕਰੇਗਾ ਸ਼ੁਰੂਆਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨੀ ਰਾਸ਼ਟਰਪਤੀ Xi Jinping ਵਿਚਕਾਰ ਹੋਏ ਸਮਝੌਤੇ ਤਹਿਤ ਬੀਜਿੰਗ ਦੇ ਗੀਲੀ ਹੋਲਡਿੰਗ ਗਰੁੱਪ ਦੀ ਲੋਟਸ ਬ੍ਰਾਂਡ ਦੀਆਂ ਇਲੈਕਟ੍ਰਿਕ ਕਾਰਾਂ ਅਗਲੇ ਮਹੀਨੇ ਕੈਨੇਡਾ ਪਹੁੰਚ ਰਹੀਆਂ ਹਨ। ਕੈਨੇਡਾ ਵਿਚ ਚੀਨ ਦੇ ਰਾਜਦੂਤ ਵਾਂਗ ਡੀ ਨੇ ਇੱਕ ਇੰਟਰਵਿਊ ਦੌਰਾਨ ਇਸ ਦੀ ਪੁਸ਼ਟੀ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link