Dec 19, 2020 1:56 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 624 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੁੱਖ ਦੀ ਗੱਲ ਸੀ ਕਿ 11 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 45,400 ਤੱਕ ਪਹੁੰਚ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 724 ਹੋ ਗਈ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 9,978 ਤੱਕ ਪਹੁੰਚ ਗਏ ਹਨ।
ਕੁੱਲ 356 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 92 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਕੁੱਲ 2,592 ਹੈਲਥ ਕੇਅਰ ਵਰਕਰਾਂ ਨੂੰ ਪ੍ਰਦਾਨ ਕੀਤੀ ਗਈ ਵੈਕਸੀਨ
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਬੀ.ਸੀ. 'ਚ ਮੰਗਲਵਾਰ ਤੋਂ ਵੈਕਸੀਨੇਸ਼ਨ ਸ਼ੁਰੂ ਹੋਣ ਤੋਂ ਬਾਅਦ, ਹੁਣ ਤੱਕ 2,592 ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕੱਲ ਕਿਹਾ ਸੀ ਕਿ ਅਗਲੇ ਹਫ਼ਤੇ ਤੋਂ ਵੈਕਸੀਨ ਦੀ ਡਿਲੀਵਰੀ ਪ੍ਰਤੀ ਦਿਨ ਦੇ ਆਧਾਰ 'ਤੇ ਸ਼ੁਰੂ ਹੋ ਜਾਵੇਗੀ।
ਡਾ. ਹੈਨਰੀ ਨੇ ਦੱਸਿਆ ਸੀ ਕਿ ਇਹ ਇੱਕ 'ਮੂਵਿੰਗ ਟਾਰਗੈਟ' ਹੈ ਅਤੇ ਕਈ ਵਾਰ ਇੱਕੋ ਦਿਨ 'ਚ ਇੱਕ ਤੋਂ ਵਧੇਰੇ ਡਿਲਿਵਰੀਆਂ ਹੋਇਆ ਕਰਨਗੀਆਂ।
ਯਾਦ ਰਹੇ ਬੀ.ਸੀ. 'ਚ ਪਹਿਲੀ ਵੈਕਸੀਨ 64 ਸਾਲਾ ਨਿਸ਼ਾ ਯੂਨਸ ਨਾਮ ਦੀ ਵੈਨਕੂਵਰ ਜਨਰਲ ਹਸਪਤਾਲ 'ਚ ਰੈਜ਼ੀਡੈਂਸ਼ੀਅਲ ਕੇਅਰ ਏਡ ਵਰਕਰ ਨੂੰ ਪ੍ਰਦਾਨ ਕੀਤੀ ਗਈ ਸੀ।
ਇਸ ਮੌਕੇ ਡਾ. ਬੌਨੀ ਹੈਨਰੀ ਵੀ ਮੌਜੂਦ ਰਹੀ ਸਨ।




