Dec 21, 2020 6:22 PM -

ਵੈਨਕੂਵਰ 'ਚ ਪੁਲਿਸ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਇੱਕ ਸੜਕ ਕ੍ਰੈਸ਼ ਬਾਰੇ ਜਾਣਕਾਰੀ ਦਿੱਤੀ ਜਾਵੇ।
ਇੱਕ ਮਲਟੀ-ਵਾਹਨ ਕ੍ਰੈਸ਼ 'ਚ ਇੱਕ 78 ਸਾਲਾ ਪੈਦਲ ਯਾਤਰੀ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀ 72 ਸਾਲਾ ਪਤਨੀ ਗੰਭੀਰ ਜ਼ਖਮੀ ਹੋ ਗਈ ਹਨ।
ਘਟਨਾ ਸ਼ੁੱਕਰਵਾਰ ਦੁਪਹਿਰ ਦੇ ਸਮੇਂ ਬ੍ਰੌਡਵੇਅ ਅਤੇ ਐਲਬਰਟਾ ਸਟ੍ਰੀਟ ਕੋਲ ਵਾਪਰੀ ਸੀ।
ਕ੍ਰੈਸ਼ 'ਚ ਸ਼ਾਮਿਲ ਵਾਹਨ 29 ਅਤੇ 30 ਸਾਲ ਦੀ ਉਮਰ ਦੇ ਵਾਹਨ-ਚਾਲਕ ਚਲਾ ਰਹੇ ਸਨ।
ਵਾਹਨ ਚਾਲਕਾਂ ਨੂੰ ਸੱਟਾਂ ਤੋਂ ਬਚਾਅ ਰਿਹਾ।
ਤੇਜ਼ ਰਫ਼ਤਾਰ ਜਾਂ ਸ਼ਰਾਬ ਦੇ ਸੇਵਨ ਨੂੰ ਘਟਨਾ ਦਾ ਕਾਰਨ ਨਹੀਂ ਮੰਨਿਆ ਜਾ ਰਿਹਾ।
ਮਾਮਲੇ 'ਚ ਫ਼ਿਲਹਾਲ ਕੋਈ ਦੋਸ਼ ਨਹੀਂ ਲਗਾਏ ਗਏ ਹਨ।




