Aug 17, 2021 7:28 PM -

ਬੀ.ਸੀ. 'ਚ ਵਾਈਲਡਫਾਇਰਸ ਸੰਬੰਧੀ ਅਪਡੇਟ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਇਸ ਵੇਲੇ 264 ਵਾਈਲਡਫਾਇਰਸ ਬਲ ਰਹੀਆਂ ਹਨ।
1 ਅਪ੍ਰੈਲ ਤੋਂ ਹੁਣ ਤਕ ਸੂਬੇ 'ਚ ਕੁੱਲ 1,513 ਵਾਈਲਡਫਾਇਰਸ ਦਸਤਕ ਦੇ ਚੁੱਕੀਆਂ ਹਨ।
ਇਸ 'ਚ 805,500 ਹੈਕਟੇਅਰ ਇਲਾਕੇ ਨੂੰ ਨੁਕਸਾਨ ਪਹੁੰਚਿਆ ਹੈ।
ਇਹਨਾਂ ਅੱਗਾਂ 'ਤੇ ਕਾਬੂ ਪਾਉਣ ਲਈ ਸੂਬੇ 'ਚ 3,627 ਫਾਇਰਫਾਈਟਰ ਅਤੇ ਹੋਰ ਟੀਮਾਂ ਮੁਸ਼ੱਕਤ ਕਰ ਰਹੀਆਂ ਹਨ।
ਇਸ 'ਚ ਸੂਬੇ ਦੇ ਬਾਹਰ ਦੇ ਕਰਿਊਸ ਵੀ ਸ਼ਾਮਿਲ ਹਨ।
ਸੂਬੇ ਤੋਂ ਬਾਹਰ ਦੇ ਫਾਇਰਫਾਈਟਰਸ ਅਤੇ ਟੀਮਾਂ ਦੀ ਗਿਣਤੀ 519 ਦੱਸੀ ਗਈ ਹੈ।
ਵਾਈਲਡਫਾਇਰਸ 'ਤੇ ਕਾਬੂ ਪਾਉਣ ਲਈ 209 ਹੈਲੀਕਾਪਟਰ ਅਤੇ ਹਵਾਈ ਜਹਾਜ ਵਰਤੇ ਜਾ ਰਹੇ ਹਨ।
ਬੀ.ਸੀ. 'ਚ 86 ਇਵੈਕੂਏਸ਼ਨ ਆਰਡਰ ਅਤੇ 125 ਇਵੈਕੂਏਸ਼ਨ ਐਲਰਟ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਵੈਕੂਏਸ਼ਨ ਆਰਡਰਸ ਕਾਰਨ 8,262 ਪ੍ਰਾਪਰਟੀਆਂ ਅਤੇ ਇਵੈਕੂਏਸ਼ਨ ਐਲਰਟ ਤੋਂ 22,729 ਪ੍ਰਾਪਰਟੀਆਂ ਪ੍ਰਭਾਵਿਤ ਹੋ ਰਹੀਆਂ ਹਨ।




