13.77C Vancouver
ADS

Sep 3, 2021 12:24 AM -

ਬੀ.ਸੀ. 'ਚ ਕੋਵਿਡ-19 ਦੇ 801 ਮਾਮਲੇ ਤੇ 6 ਮੌਤਾਂ ਹੋਈਆਂ ਰਿਪੋਰਟ; ਨੌਰਦਰਨ ਹੈਲਥ 'ਚ ਵਧੇਰੇ ਪਬੰਦੀਆਂ ਦਾ ਐਲਾਨ

Share On
801-new-covid-19-cases-and-six-deaths-reported-in-b-c
B.C.’s provincial health officer, Dr. Bonnie Henry during a press briefing in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 801 ਮਾਮਲੇ ਰਿਪੋਰਟ ਹੋਏ ਹਨ।

6 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 167,654 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,824 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 5,931 ਤਕ ਪਹੁੰਚ ਗਈ ਹੈ।

ਕੁੱਲ 199 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 116 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਟਰਾਂਸਮਿਸ਼ਨ

ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 25 ਅਗਸਤ ਤੋਂ 31 ਅਗਸਤ ਵਿਚਾਲੇ ਦੇ 4,861 ਮਾਮਲਿਆਂ 'ਚ 3,345 (68.8%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।

ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 496 (10.2%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,020 (21%) ਦੱਸੀ ਗਈ ਹੈ।

ਇਸੇ ਦਰਮਿਆਨ 18 ਅਗਸਤ ਤੋਂ 31 ਅਗਸਤ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 268 ਦਾਖਲਿਆਂ 'ਚ 203 ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 22 ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।

ਇਸੇ ਦੌਰਾਨ 43 ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।

2 ਹੈਲਥ ਕੇਅਰ ਫੈਸਿਲਿਟੀਸ 'ਚ ਆਊਟਬ੍ਰੇਕ ਐਲਾਨੀ

ਬੀ.ਸੀ. 'ਚ 2 ਹੋਰ ਹੈਲਥ ਕੇਅਰ ਫੈਸਿਲਟੀਸ 'ਚ ਆਊਟਬ੍ਰੇਕ ਐਲਾਨੀ ਗਈ ਹੈ।

ਫਰੇਜ਼ਰ ਹੈਲਥ ਵਿੱਚ ਸਥਿਤ ਨੌਰਥਕਰੈਸਟ ਕੇਅਰ ਸੈਂਟਰ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇਸ ਤੋਂ ਇਲਾਵਾ ਇੰਟੀਰੀਅਰ ਹੈਲਥ ਵਿੱਚ ਹਿਲਸਾਈਡ ਵਿਲੇਜ 'ਚ ਆਊਟਬ੍ਰੇਕ ਐਲਾਨੀ ਗਈ ਹੈ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 20 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

ਯਾਦ ਰਹੇ ਵਿਕਟੋਰੀਆ ਦੇ ਸਨਸੈਟ ਲੌਜ ਵਿੱਚ 34 ਨਿਵਾਸੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵਾਇਰਸ ਤੋਂ ਪੀੜਤ ਪਾਇਆ ਜਾ ਚੁੱਕਿਆ ਹੈ।

ਨੌਰਦਰਨ ਹੈਲਥ 'ਚ ਵਧੇਰੇ ਪਬੰਦੀਆਂ ਦਾ ਐਲਾਨ

ਬੀ.ਸੀ. ਸਰਕਾਰ ਨੇ ਐਲਾਨ ਕੀਤਾ ਹੈ ਕਿ ਨੌਰਦਰਨ ਹੈਲਥ ਲਈ ਨਵੀਆਂ ਕੋਵਿਡ-19 ਪਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।

ਇਲਾਕੇ 'ਚ ਕੋਵਿਡ-19 ਮਾਮਲਿਆਂ ਦੇ ਵਧਣ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਹੁਣ ਨਿੱਜੀ ਇਕੱਠਾਂ ਅਤੇ ਹੋਰ ਬਾਹਰੀ ਇਕੱਠਾਂ ਸੰਬੰਧੀ ਨਵੀਆਂ ਪਬੰਦੀਆਂ ਲਗਾਈਆਂ ਜਾ ਰਹੀਆਂ ਹਨ।

ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਕਿਹਾ ਕਿ ਕਈ ਅਜਿਹੀਆਂ ਕਮਿਊਨਿਟੀਸ ਵਿੱਚ ਟਰਾਂਸਮਿਸ਼ਨ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਿ ਵੈਕਸੀਨੇਟਿਡ ਨਹੀਂ ਹਨ।

ਇਸ 'ਚ ਨੇਚਾਕੋ, ਫੋਰਟ ਸੇਂਟ ਜੇਮਸ ਅਤੇ ਵੈਂਡਰਹੂਫ ਦੀਆਂ ਕਮਿਊਨਿਟੀਸ ਸ਼ਾਮਿਲ ਦੱਸੀਆਂ ਗਈਆਂ ਹਨ।

ਵਾਇਰਸ ਦੇ ਫੈਲਾਅ ਲਈ ਸੋਸ਼ਲ ਇਕੱਠਾਂ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ।

ਹੁਣ ਨਵੇਂ ਨਿਯਮਾਂ ਤਹਿਤ ਘਰਾਂ 'ਚ ਹੋਣ ਵਾਲੇ ਇਕੱਠਾਂ ਨੂੰ 5 ਤਕ ਸੀਮਤ ਕੀਤਾ ਗਿਆ ਹੈ ਜਦਕਿ ਆਊਟਡੋਰ ਨਿਜੀ ਇਕੱਠਾਂ ਨੂੰ 50 ਤਕ ਸੀਮਤ ਕੀਤਾ ਗਿਆ ਹੈ।

ਵੱਡੇ ਆਊਟਡੋਰ ਇਕੱਠਾਂ 'ਚ 200 ਲੋਕ ਸ਼ਾਮਿਲ ਹੋ ਸਕਣਗੇ।

ਇਹ ਨਵੇਂ ਨਿਯਮ 7 ਸਿਤੰਬਰ ਤੋਂ ਲਾਗੂ ਹੋਣਗੇ।

Latest news

b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
poilievre-reshuffles-conservative-shadow-cabinet-jasraj-singh-hallan-moved-to-national-revenue-role
Punjabi

ਪੌਲੀਐਵ ਨੇ ਕੰਜ਼ਰਵੇਟਿਵ ਸ਼ੈਡੋ ਕੈਬਨਿਟ 'ਚ ਕੀਤਾ ਫੇਰਬਦਲ ,ਜਸਰਾਜ ਸਿੰਘ ਹੱਲਣ ਨੂੰ ਨੈਸ਼ਨਲ ਰੈਵੇਨਿਊ ਦੀ ਮਿਲੀ ਜ਼ਿੰਮੇਵਾਰੀ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਆਪਣੀ ਪਾਰਟੀ ਦੇ ਓਪੋਜੀਸ਼ਨ ਫਰੰਟ ਬੈਂਚ ਅਤੇ ਸ਼ੈਡੋ ਕੈਬਨਿਟ ਵਿਚ ਫੇਰਬਦਲ ਕਰ ਦਿੱਤਾ ਹੈ, ਇਸ ਬਦਲਾਅ ਤਹਿਤ ਕੈਲਗਰੀ ਤੋਂ ਐਮ.ਪੀ. ਜਸਰਾਜ ਸਿੰਘ ਹੱਲਣ ਤੋਂ finance critic ਦੀ ਜ਼ਿੰਮੇਵਾਰੀ ਵਾਪਸ ਲੈ ਕੇ ਓਨਟਾਰੀਓ ਦੇ ਸੰਸਦ ਮੈਂਬਰ ਮਾਈਕਲ ਚੋਂਗ ਨੂੰ ਸੌਂਪ ਦਿੱਤੀ ਗਈ ਹੈ, ਚੋਂਗ ਕੰਜ਼ਰਵੇਟਿਵ ਦੇ ਪ੍ਰਮੁੱਖ ਆਗੂਆਂ ਵਿਚੋਂ ਇੱਕ ਹਨ, ਜੋ ਪਹਿਲਾਂ ਪਿਛਲੇ 6 ਸਾਲਾਂ ਤੋਂ ਪਾਰਟੀ ਦੇ ਵਿਦੇਸ਼ੀ ਮਾਮਲਿਆਂ ਦੇ ਆਲੋਚਕ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਸਨ।
canadian-economy-rebounds-with-0-5-gdp-growth-in-april-statistics-canada-says
Punjabi

ਸਟੈਟਿਸਟਿਕਸ ਕੈਨੇਡਾ ਮੁਤਾਬਕ ਅਪ੍ਰੈਲ ਵਿੱਚ ਕੈਨੇਡਾ ਦੀ ਜੀ.ਡੀ.ਪੀ. 0.5 ਫੀਸਦੀ ਵਧੀ

ਕੈਨੇਡੀਅਨ ਅਰਥਵਿਵਸਥਾ ਨੇ ਸਾਲ 2026 ਦੀ ਪਹਿਲੀ ਤਿਮਾਹੀ ਦੀ ਮਾਮੂਲੀ ਮੰਦੀ ਨੂੰ ਪਛਾੜਦਿਆਂ ਮੁੜ ਮਜ਼ਬੂਤ ਵਾਪਸੀ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਅਪ੍ਰੈਲ ਮਹੀਨੇ ਦੌਰਾਨ ਦੇਸ਼ ਦੀ ਜੀ.ਡੀ.ਪੀ. ਵਿਚ 0.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ, ਜੋ ਜੁਲਾਈ 2025 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੈ।
teen-girl-dies-following-single-vehicle-crash-in-calgary
Punjabi

ਕੈਲਗਰੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ 17 ਸਾਲਾ ਲੜਕੀ ਦੀ ਮੌਤ

ਕੈਲਗਰੀ ਵਿੱਚ ਪਿਛਲੇ ਹਫ਼ਤੇ ਵਾਪਰੇ ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਈ 17 ਸਾਲਾ ਕੁੜੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਇਹ ਹਾਦਸਾ 24 ਜੂਨ ਨੂੰ ਤੜਕੇ ਤਕਰੀਬਨ 3:30 ਵਜੇ ਵਾਪਰਿਆ, ਜਦੋਂ ਪੁਲਿਸ ਨੂੰ 26 ਸਟ੍ਰੀਟ ਸਾਊਥ ਈਸਟ ਅਤੇ 25 ਐਵੇਨਿਊ ਸਾਊਥ ਈਸਟ ਦੇ ਇਲਾਕੇ ਵਿੱਚ ਟੱਕਰ ਹੋਣ ਦੀ ਸੂਚਨਾ ਮਿਲੀ।
wildfire-smoke-expected-to-keep-air-quality-poor-across-parts-of-northern-alberta-and-saskatchewan
Punjabi

ਸਸਕੈਚਵਨ 'ਚ ਜੰਗਲੀ ਅੱਗ ਦੇ ਧੂੰਏਂ ਕਾਰਨ ਐਲਬਰਟਾ ਵਿਚ ਹਵਾ ਦੀ ਗੁਣਵੱਤਾ ਖਰਾਬ

ਸਸਕੈਚਵਨ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਧੂੰਆਂ ਹੁਣ ਐਲਬਰਟਾ ਵੱਲ ਵੱਧ ਰਿਹਾ ਹੈ, ਜਿਸ ਕਾਰਨ ਇਨਵਾਇਰਮੈਂਟ ਕੈਨੇਡਾ ਵੱਲੋਂ ਕੈਲਗਰੀ ਸ਼ਹਿਰ ਲਈ ਏਅਰ ਕੁਆਲਟੀ ਵਾਰਨਿੰਗ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੋਮਵਾਰ ਦੁਪਹਿਰ ਤਕਰੀਬਨ 2:30 ਵਜੇ ਜਾਰੀ ਕੀਤੇ ਗਏ ਯੈਲੋ ਵਾਰਨਿੰਗ ਵਿੱਚ ਮੌਸਮ ਵਿਭਾਗ ਨੇ ਦੱਸਿਆ ਕਿ ਇਹ ਧੂੰਆਂ ਐਲਬਰਟਾ ਦੇ ਕਈ ਹਿੱਸਿਆਂ ਵਿੱਚ ਫੈਲ ਚੁੱਕਾ ਹੈ। ਅਗਲੇ ਕੁਝ ਦਿਨਾਂ ਤੱਕ ਸੂਬੇ ਵਿੱਚ ਅਜਿਹੀ ਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਵਿਗੜੇਗੀ ਅਤੇ ਵਿਜ਼ੀਬਿਲਟੀ ਵੀ ਘੱਟ ਹੋ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link