Jan 10, 2022 11:34 PM - Connect News

ਈਸਟ ਵੈਨਕੂਵਰ 'ਚ ਇਸ ਵੀਕਐਂਡ ਦੌਰਾਨ ਇੱਕ ਫਾਸਟ-ਫੂਡ ਵਰਕਰ ਨੂੰ 'ਬ੍ਰੈਡ-ਨਾਈਫ' ਦੀ ਵਰਤੋਂ ਕਰ ਆਪਣਾ ਬਚਾਅ ਕਰਨਾ ਪਿਆ।
ਕਥਿਤ ਤੌਰ 'ਤੇ ਇੱਕ ਆਦਮੀ ਨੇ ਫਾਸਟ-ਫੂਡ ਦਾ ਸਾਹਮਣੇ ਵਾਲਾ ਦਰਵਾਜਾ ਭੰਨ ਦਿੱਤਾ ਅਤੇ ਫਿਰ ਕਾਊਂਟਰ ਦੇ ਉੱਪਰ ਤੋਂ ਤਪਦੇ ਹੋਏ ਵਰਕਰ ਨੂੰ ਧੌਣੋਂ ਫੜ ਲਿਆ।
ਇਸ ਤੋਂ ਬਾਅਦ ਆਦਮੀ ਨੇ ਕੈਸ਼ ਰਿਜਿਸਟਰ ਖੋਹ ਲਿਆ।
ਮਾਮਲਾ ਸ਼ਨੀਵਾਰ ਦੁਪਹਿਰ ਦੇ ਸਮੇਂ ਪੌਵੈਲ ਸਟ੍ਰੀਟ ਕੋਲ ਵਾਪਰਿਆ ਅਤੇ ਪੀੜਤ ਦੀ ਉਮਰ 23 ਸਾਲ ਦੱਸੀ ਗਈ ਹੈ।
ਪੀੜਤ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਤੋਂ ਬਚਾਅ ਰਿਹਾ।
ਉਸ ਨੇ ਖੁਦ ਨੂੰ ਸੰਭਾਲਿਆ ਅਤੇ ਗੁਆਂਢੀ ਬਿਜਨਸ ਕੋਲ ਪਹੁੰਚ ਕਰ ਪੁਲਿਸ ਨੂੰ ਸੱਦਿਆ।
ਇੰਨੇ ਨੂੰ ਸ਼ੱਕੀ ਡਾਕਾ ਮਾਰ ਕੇ ਫਰਾਰ ਹੋ ਗਿਆ ਸੀ।
ਹਾਲਾਂਕਿ ਪੁਲਿਸ ਨੇ ਜਲਦੀ ਹੀ ਸ਼ੱਕੀ ਨੂੰ ਈਸਟ ਹੇਸਟਿੰਗਸ ਸਟ੍ਰੀਟ ਅਤੇ ਕੈਂਪਬੈਲ ਐਵੀਨਿਊ ਕੋਲ ਸਥਿਤ ਇੱਕ ਅਪਾਰਟਮੈਂਟ ਇਮਾਰਤ 'ਚ ਭਾਲ ਲਿਆ।
ਉਸ ਨੂੰ ਡਾਕੇ ਦੇ ਦੋਸ਼ਾਂ 'ਚ ਕਾਬੂ ਕਰ ਲਿਆ ਗਿਆ।




