12.74C Vancouver
ADS

May 26, 2021 1:56 AM -

ਬੀ.ਸੀ. ਦੀ ਰੀਸਟਾਰਟ ਲਈ ਚਾਰ ਪੜ੍ਹਾਵਾਂ ਦਾ ਐਲਾਨ, ਰੈਸਟੂਰੈਂਟਾਂ 'ਚ ਖਾਣ ਤੇ ਇਕੱਠਾਂ ਸੰਬੰਧੀ ਅਹਿਮ ਐਲਾਨ

Share On
a-list-of-the-four-steps-in-british-columbias-restart-plan
The British Columbia government has introduced a four-step restart plan in a gradual return to normality when more people are vaccinated against COVID-19. (Photo - John Horgan/twitter)

ਬੀ.ਸੀ. 'ਚ 60% ਤੋਂ ਵਧੇਰੇ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਹਾਸਿਲ ਹੋ ਜਾਣ ਤੋਂ ਬਾਅਦ ਅਤੇ ਸੂਬੇ 'ਚ ਕੋਵਿਡ-19 ਮਾਮਲਿਆਂ ਦੀ ਗਿਣਤੀ ਤੇ ਹਸਪਤਾਲ 'ਚ ਦਾਖਿਲ ਲੋਕਾਂ ਦੀ ਗਿਣਤੀ ਘਟਣ ਨਾਲ ਹੁਣ ਸੂਬਾ ਸਰਕਾਰ ਨੇ ਅੱਗੇ ਵਧਣ ਦਾ ਫੈਸਲਾ ਕਰਦੇ ਹੋਏ ਰੀਸਟਾਰਟ ਯੋਜਨਾ ਦੇ ਪੜ੍ਹਾਵਾਂ ਦੇ ਵੇਰਵੇ ਸਾਂਝੇ ਕੀਤੇ ਹਨ।

ਇਸ ਬਾਰੇ ਅੱਜ ਪ੍ਰੀਮਿਅਰ ਜੌਨ ਹੌਰਗਨ ਅਤੇ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਜਾਣਕਾਰੀ ਦਿੱਤੀ।

ਪਹਿਲੇ 2 ਪੜ੍ਹਾਵਾਂ ਦੌਰਾਨ ਮਾਸਕ ਪਹਿਨਣ ਦੀ ਪ੍ਰੀਕਿਰਿਆ ਅਤੇ ਸ਼ਰੀਰਕ ਦੂਰੀ ਬਣਾ ਕੇ ਰੱਖਣ ਜਿਹੇ ਕਦਮਾਂ ਦੀ ਪਾਲਣਾ ਕਰਨਾ ਜਾਰੀ ਰੱਖਿਆ ਜਾਵੇਗਾ।

ਹਾਲਾਂਕਿ ਅੱਜ ਤੋਂ ਦਿੱਤੀ ਜਾ ਰਹੀ ਢਿੱਲ ਦੌਰਾਨ ਇੰਡੋਰ ਨਿੱਜੀ ਇਕੱਠਾਂ ਲਈ ਵੱਧ ਤੋਂ ਵੱਧ 5 ਲੋਕਾਂ ਦੀ ਇਜਾਜ਼ਤ ਦਿੱਤੀ ਗਈ ਹੈ।

ਆਊਟਡੋਰ ਨਿੱਜੀ ਇਕੱਠਾਂ ਲਈ 10 ਲੋਕਾਂ ਨੂੰ ਇਜਾਜ਼ਤ ਹੋਵੇਗੀ।

ਸੁਰੱਖਿਅਤ ਪ੍ਰੋਟੋਕਾਲ ਨਾਲ ਬੈਠਣ ਦੇ ਪ੍ਰਬੰਧ ਨਾਲ ਅੰਦਰੂਨੀ ਨਿੱਜੀ ਇਕੱਠਾਂ ਲਈ 10 ਲੋਕਾਂ ਦੀ ਅਤੇ ਅਜਿਹੇ ਬਾਹਰੀ ਇਕੱਠਾਂ ਲਈ 50 ਲੋਕਾਂ ਦੀ ਇਜਾਜ਼ਤ ਦਿੱਤੀ ਗਈ ਹੈ।

ਮਨੋਰੰਜਨ ਸੰਬੰਧੀ ਕਿਸੇ ਯਾਤਰਾ ਨੂੰ ਆਪਣੇ ਰਿਜਨ ਤੱਕ ਹੀ ਸੀਮਤ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।

ਸੁਰੱਖਿਅਤ ਪ੍ਰੋਟੋਕਾਲ ਦੇ ਨਾਲ ਅੰਦਰ ਜਾਂ ਬਾਹਰ 6 ਦੀ ਗਿਣਤੀ ਤਕ ਲੋਕ ਇਕੱਠੇ ਖਾਣਾ ਖਾ ਸਕਦੇ ਹਨ।

ਅਜਿਹੇ ਥਾਵਾਂ 'ਤੇ ਰਾਤ 10 ਵਜੇ ਤਕ ਸ਼ਰਾਬ ਦਾ ਸੇਵਨ ਕੀਤਾ ਜਾ ਸਕੇਗਾ।

ਬਾਹਰੀ ਖੇਡਾਂ ਨੂੰ ਬਿਨਾਂ ਦਰਸ਼ਕਾਂ ਦੀ ਮੌਜੂਦਗੀ ਦੇ ਘੱਟ ਤੀਬਰਤਾ ਵਾਲੀਆਂ ਫਿਟਨੈਸ ਗਤੀਵਿਧੀਆਂ ਨੂੰ ਸੁਰੱਖਿਅਤ ਪ੍ਰੋਟੋਕਾਲ ਨਾਲ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ।

ਕੰਮ ਦੀਆਂ ਥਾਵਾਂ 'ਤੇ ਵੀ ਹੌਲੀ-ਹੌਲੀ ਪਹੰਚ ਕਰਨ ਦੇ ਰਸਤੇ ਖੋਲ ਦਿੱਤੇ ਗਏ ਹਨ।

ਜੇਕਰ ਮਾਮਲੇ ਘੱਟ ਹੀ ਰਹਿੰਦੇ ਹਨ ਤਾਂ ਅਗਲੇ ਪੜ੍ਹਾਅ 'ਚ 15 ਜੂਨ ਤੋਂ ਯਾਤਰਾ ਸੰਬੰਧੀ ਪਬੰਦੀਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ 50 ਤਕ ਦੀ ਗਿਣਤੀ ਲਈ ਵਿਆਹਾਂ ਦਾ ਪ੍ਰੰਬੰਧ ਕੀਤਾ ਜਾ ਸਕੇਗਾ ਅਤੇ ਸਿਨੇਮਾ ਖੋਲ੍ਹੇ ਜਾ ਸਕਣਗੇ।

ਪੂਰੇ ਪਲੈਨ ਦੇ ਸਾਰੇ ਵੇਰਵੇ:

https://www2.gov.bc.ca/gov/content/covid-19/info/restart

Latest news

quebec-premier-open-to-return-of-u-s-wines-if-trade-gains-are-made
Punjabi

Quebec premier open to return of U.S. wines if trade gains are made

ਕੈਨੇਡਾ ਦੀ ਅਮਰੀਕਾ ਨਾਲ ਚੱਲ ਰਹੀ ਵਪਾਰ ਵਾਰਤਾ ਵਿਚ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਟਕਰਾਅ ਵਿਚਕਾਰ ਕਿਊਬੈਕ ਦੀ ਪ੍ਰੀਮੀਅਰ Christine Fréchette ਨੇ ਸੂਬੇ ਦੇ liquor ਸਟੋਰਾਂ ਵਿਚ ਅਮਰੀਕੀ wines ਦੀ ਵਾਪਸੀ ਦੀ ਇਜਾਜ਼ਤ ਦੇਣ ਲਈ ਸਹਿਮਤੀ ਦੇਣ ਦਾ ਸੰਕੇਤ ਦਿੱਤਾ ਹੈ ਪਰ ਕਿਹਾ ਕਿ ਉਹ ਇਸ ਤੋਂ ਪਹਿਲਾਂ ਟ੍ਰੇਡ ਮੋਰਚੇ 'ਤੇ ਕੋਈ ਸਫਲਤਾ ਦੇਖਣਾ ਚਾਹੁੰਦੇ ਹਨ।
merritt-closes-hiking-and-biking-trails-amid-wildfire-risk
Punjabi

ਮੈਰਿਟ ਵਿੱਚ ਜੰਗਲੀ ਖੇਤਰਾਂ ਦੇ ਹਾਈਕਿੰਗ ਅਤੇ ਬਾਈਕਿੰਗ ਟ੍ਰੇਲ 15 ਸਤੰਬਰ ਤੱਕ ਬੰਦ

ਬੀ.ਸੀ. ਦੇ ਮੈਰਿਟ ਸ਼ਹਿਰ ਦੇ ਆਲੇ-ਦੁਆਲੇ ਮਨੁੱਖੀ ਕਾਰਨਾਂ ਕਰਕੇ ਜੰਗਲੀ ਅੱਗ ਭੜਕਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਟੀ ਦੇ ਫਾਇਰ ਚੀਫ਼ ਨੇ ਉਨ੍ਹਾਂ ਦੇ ਘੇਰੇ ਅੰਦਰ ਆਉਂਦੇ ਸਾਰੇ ਜੰਗਲੀ ਖੇਤਰ ਵਿਚ ਹਾਈਕਿੰਗ ਅਤੇ ਬਾਈਕਿੰਗ ਲਈ ਵਰਤੇ ਜਾਣ ਵਾਲੇ ਰਸਤੇ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਹ ਫੈਸਲਾ ਸ਼ਹਿਰ ਦੇ ਬਾਇ ਲਾਅ ਤਹਿਤ ਲਿਆ ਗਿਆ ਹੈ, ਜੋ ਪ੍ਰਸ਼ਾਸਨ ਨੂੰ ਜਨਜੀਵਨ ਅਤੇ ਸੰਪਤੀ ਦੀ ਸੁਰੱਖਿਆ ਲਈ ਅਜਿਹੇ ਖੇਤਰਾਂ ਨੂੰ ਬੰਦ ਕਰਨ ਦਾ ਅਧਿਕਾਰ ਦਿੰਦਾ ਹੈ।
overnight-highway-99-closures-planned-in-delta-for-bridge-work
Punjabi

ਡੈਲਟਾ ਵਿੱਚ ਬ੍ਰਿਜ ਕੰਮ ਲਈ ਹਾਈਵੇ 99 ’ਤੇ ਰਾਤ ਸਮੇਂ ਬੰਦ ਰਹਿਣਗੀਆਂ ਲੇਨਾਂ

ਡੈਲਟਾ ਵਿਚ ਹਾਈਵੇਅ 99 'ਤੇ ਡਰਾਈਵਰਾਂ ਨੂੰ ਅੱਜ ਤੋਂ ਦੋ ਰਾਤਾਂ ਦੇਰੀ ਦਾ ਸਾਹਮਣਾ ਕਰਨਾ ਪਵੇਗਾ। ਸ਼ਹਿਰ ਵਲੋਂ 78th ਸਟ੍ਰੀਟ ਓਵਰਪਾਸ ਲਈ ਨਵੇਂ ਪੁਲ ਦੇ ਗਰਡਰ ਲਗਾਉਣ ਦੇ ਕੰਮ ਦੇ ਚੱਲਦਿਆਂ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸੋਮਵਾਰ ਅਤੇ ਮੰਗਲਵਾਰ ਰਾਤ ਹਾਈਵੇ 99 ਪੂਰੀ ਤਰ੍ਹਾਂ ਬੰਦ ਰਹੇਗਾ। ਇਹ ਸ਼ਾਮ ਨੂੰ ਸਿੰਗਲ ਲੇਨ ਨੂੰ ਬੰਦ ਕਰਨ ਨਾਲ ਸ਼ੁਰੂ ਹੋਵੇਗਾ ਤੇ ਇੱਕ ਘੰਟੇ ਬਾਅਦ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
canadian-armed-forces-on-standby-as-b-c-wildfires-displace-thousands-in-okanagan
Punjabi

ਬੀ.ਸੀ. ਵਿਚ ਜੰਗਲੀ ਅੱਗ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਸਟੈਂਡਬਾਏ 'ਤੇ

ਬੀ. ਸੀ. ਵਿਚ ਜੰਗਲੀ ਅੱਗ ਦੇ ਸੰਕਟ ਅਤੇ ਓਕਾਨਾਗਨ ਖੇਤਰ ਵਿਚ ਹਜ਼ਾਰਾਂ ਲੋਕਾਂ ਦੇ ਬੇਘਰ ਹੋਣ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਲਈ ਸਟੈਂਡਬਾਏ ਰਹਿਣ ਦੇ ਹੁਕਮ ਦਿੱਤੇ ਗਏ ਹਨ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਪੁਸ਼ਟੀ ਕੀਤੀ ਕਿ ਬੀ.ਸੀ. ਸਰਕਾਰ ਦੇ ਆਦੇਸ਼ ਮਿਲਦੇ ਹੀ ਫੌਜੀ ਸਹਾਇਤਾ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ।
vancouver-police-seek-public-help-identifying-suspect-in-kitsilano-assault
Punjabi

ਕਿਟਸੀਲਾਨੋ ਹਮਲੇ ਦੇ ਸ਼ੱਕੀ ਦੀ ਪਛਾਣ ਲਈ ਵੈਨਕੂਵਰ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਵੈਨਕੂਵਰ ਪੁਲਿਸ ਨੇ ਕਿਟਸੀਲਾਨੋ ਇਲਾਕੇ ਵਿਚ ਇੱਕ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਆਮ ਜਨਤਾ ਤੋਂ ਮਦਦ ਮੰਗੀ ਹੈ ਅਤੇ ਉਸ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 31 ਜੁਲਾਈ ਨੂੰ ਵਾਪਰੀ, ਜਾਂਚਕਰਤਾ ਦਾ ਮੰਨਣਾ ਹੈ ਕਿ 73 ਸਾਲਾ ਬਜ਼ੁਰਗ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਉੱਥੋਂ ਲੰਘਣ ਵਾਲੇ ਲੋਕਾਂ 'ਤੇ ਉੱਚੀ-ਉੱਚੀ ਚੀਕਣ ਤੋਂ ਰੋਕਿਆ ਸੀ ਅਤੇ ਉੱਥੋਂ ਚਲੇ ਜਾਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link