12.72C Vancouver
ADS

May 28, 2021 7:29 PM -

ਬੀ.ਸੀ. 'ਚ ਜਿਨਸੀ ਹਮਲਿਆਂ 'ਤੇ ਰਿਸਪਾਂਸ ਲਈ $10 ਮਿਲੀਅਨ ਦੀ ਗ੍ਰਾਂਟ

Share On
additional-10-million-funding-to-support-sexual-assault-survivors
The Ending Violence Association of BC (EVA BC) is receiving an additional $10 million to assist more community-based sexual assault response service programs throughout the Province. (Photo - EVA BC/Twitter)

ਬੀ.ਸੀ. ਦੀ ਐਂਡਿੰਗ ਵਾਇਲੈਂਸ ਐਸੋਸੀਏਸ਼ਨ ਨੂੰ ਜਿਨਸੀ ਹਮਲਿਆਂ ਸੰਬੰਧੀ 'ਰਿਸਪਾਂਸ ਸਰਵਿਸਿਜ਼ ਪ੍ਰੋਗਰਾਮ' ਦੇ ਲਈ $10 ਮਿਲੀਅਨ ਦੀ ਵਧੇਰੇ ਗ੍ਰਾਂਟ ਮਿਲ ਰਹੀ ਹੈ।

ਪਬਲਿਕ ਸੇਫਟੀ ਮੰਤਰੀ ਅਤੇ ਸੌਲੀਸਿਟਰ ਜਨਰਲ, ਮਾਈਕ ਫਾਰਨਵਰਥ ਨੇ ਕਿਹਾ ਕਿ ਜਿਨਸੀ ਹਮਲਿਆਂ ਅਤੇ ਕਈ ਹੋਰ ਪ੍ਰਕਾਰ ਦੀ ਜੈਂਡਰ ਸੰਬੰਧੀ ਹਿੰਸਾ ਦਾ ਪੀੜਤਾਂ 'ਤੇ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਇਸੇ ਕਾਰਨ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਸਰਕਾਰ ਵਧੇਰੇ ਮਦਦ ਪ੍ਰਧਾਨ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਪਹਿਲੇ ਦੌਰ ਦੀ ਕਾਮਯਾਬੀ ਬੇਹੱਦ ਚੰਗੀ ਰਹੀ ਸੀ।

ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਈ.ਵੀ.ਏ. ਬੀ.ਸੀ. ਨੂੰ ਹੋਰ ਗ੍ਰਾਂਟਸ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਫਾਰਨਵਰਥ ਨੇ ਕਿਹਾ ਕਿ ਵੱਡੇ ਪੱਧਰ 'ਤੇ ਸੂਬੇ 'ਚ ਇਹਨਾਂ ਸੇਵਾਵਾਂ ਦੀ ਲੋੜ ਹੈ।

ਯਾਦ ਰਹੇ ਮਾਰਚ 2020 'ਚ ਸਰਕਾਰ ਨੇ ਈ.ਵੀ.ਏ. ਬੀ.ਸੀ. ਨੂੰ $10 ਮਿਲੀਅਨ ਦੀ ਗ੍ਰਾਂਟ ਦੇ ਨਾਲ ਮਲਟੀ-ਈਅਰ ਐਮਰਜੈਂਸੀ ਸੈਕਸ਼ੂਅਲ ਅਸਾਲਟ ਸਰਵਿਸਿਜ਼ ਗ੍ਰਾਂਟ ਪ੍ਰੋਗਰਾਮ ਸਥਾਪਿਤ ਕਰਨ ਅਤੇ ਐਡਮਿਨਿਸਟਰ ਕਰਨ ਦੀ ਸ਼ੁਰੂਆਤ ਕੀਤੀ ਸੀ।

ਇਸ ਤਹਿਤ ਸੂਬੇ ਦੇ 23 ਸੰਗਠਨ ਇਹਨਾਂ ਸੇਵਾਵਾਂ ਤਹਿਤ ਕੰਮ ਕਰ ਰਹੇ ਹਨ।

Latest news

quebec-premier-open-to-return-of-u-s-wines-if-trade-gains-are-made
Punjabi

Quebec premier open to return of U.S. wines if trade gains are made

ਕੈਨੇਡਾ ਦੀ ਅਮਰੀਕਾ ਨਾਲ ਚੱਲ ਰਹੀ ਵਪਾਰ ਵਾਰਤਾ ਵਿਚ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਟਕਰਾਅ ਵਿਚਕਾਰ ਕਿਊਬੈਕ ਦੀ ਪ੍ਰੀਮੀਅਰ Christine Fréchette ਨੇ ਸੂਬੇ ਦੇ liquor ਸਟੋਰਾਂ ਵਿਚ ਅਮਰੀਕੀ wines ਦੀ ਵਾਪਸੀ ਦੀ ਇਜਾਜ਼ਤ ਦੇਣ ਲਈ ਸਹਿਮਤੀ ਦੇਣ ਦਾ ਸੰਕੇਤ ਦਿੱਤਾ ਹੈ ਪਰ ਕਿਹਾ ਕਿ ਉਹ ਇਸ ਤੋਂ ਪਹਿਲਾਂ ਟ੍ਰੇਡ ਮੋਰਚੇ 'ਤੇ ਕੋਈ ਸਫਲਤਾ ਦੇਖਣਾ ਚਾਹੁੰਦੇ ਹਨ।
merritt-closes-hiking-and-biking-trails-amid-wildfire-risk
Punjabi

ਮੈਰਿਟ ਵਿੱਚ ਜੰਗਲੀ ਖੇਤਰਾਂ ਦੇ ਹਾਈਕਿੰਗ ਅਤੇ ਬਾਈਕਿੰਗ ਟ੍ਰੇਲ 15 ਸਤੰਬਰ ਤੱਕ ਬੰਦ

ਬੀ.ਸੀ. ਦੇ ਮੈਰਿਟ ਸ਼ਹਿਰ ਦੇ ਆਲੇ-ਦੁਆਲੇ ਮਨੁੱਖੀ ਕਾਰਨਾਂ ਕਰਕੇ ਜੰਗਲੀ ਅੱਗ ਭੜਕਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਟੀ ਦੇ ਫਾਇਰ ਚੀਫ਼ ਨੇ ਉਨ੍ਹਾਂ ਦੇ ਘੇਰੇ ਅੰਦਰ ਆਉਂਦੇ ਸਾਰੇ ਜੰਗਲੀ ਖੇਤਰ ਵਿਚ ਹਾਈਕਿੰਗ ਅਤੇ ਬਾਈਕਿੰਗ ਲਈ ਵਰਤੇ ਜਾਣ ਵਾਲੇ ਰਸਤੇ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਹ ਫੈਸਲਾ ਸ਼ਹਿਰ ਦੇ ਬਾਇ ਲਾਅ ਤਹਿਤ ਲਿਆ ਗਿਆ ਹੈ, ਜੋ ਪ੍ਰਸ਼ਾਸਨ ਨੂੰ ਜਨਜੀਵਨ ਅਤੇ ਸੰਪਤੀ ਦੀ ਸੁਰੱਖਿਆ ਲਈ ਅਜਿਹੇ ਖੇਤਰਾਂ ਨੂੰ ਬੰਦ ਕਰਨ ਦਾ ਅਧਿਕਾਰ ਦਿੰਦਾ ਹੈ।
overnight-highway-99-closures-planned-in-delta-for-bridge-work
Punjabi

ਡੈਲਟਾ ਵਿੱਚ ਬ੍ਰਿਜ ਕੰਮ ਲਈ ਹਾਈਵੇ 99 ’ਤੇ ਰਾਤ ਸਮੇਂ ਬੰਦ ਰਹਿਣਗੀਆਂ ਲੇਨਾਂ

ਡੈਲਟਾ ਵਿਚ ਹਾਈਵੇਅ 99 'ਤੇ ਡਰਾਈਵਰਾਂ ਨੂੰ ਅੱਜ ਤੋਂ ਦੋ ਰਾਤਾਂ ਦੇਰੀ ਦਾ ਸਾਹਮਣਾ ਕਰਨਾ ਪਵੇਗਾ। ਸ਼ਹਿਰ ਵਲੋਂ 78th ਸਟ੍ਰੀਟ ਓਵਰਪਾਸ ਲਈ ਨਵੇਂ ਪੁਲ ਦੇ ਗਰਡਰ ਲਗਾਉਣ ਦੇ ਕੰਮ ਦੇ ਚੱਲਦਿਆਂ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸੋਮਵਾਰ ਅਤੇ ਮੰਗਲਵਾਰ ਰਾਤ ਹਾਈਵੇ 99 ਪੂਰੀ ਤਰ੍ਹਾਂ ਬੰਦ ਰਹੇਗਾ। ਇਹ ਸ਼ਾਮ ਨੂੰ ਸਿੰਗਲ ਲੇਨ ਨੂੰ ਬੰਦ ਕਰਨ ਨਾਲ ਸ਼ੁਰੂ ਹੋਵੇਗਾ ਤੇ ਇੱਕ ਘੰਟੇ ਬਾਅਦ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
canadian-armed-forces-on-standby-as-b-c-wildfires-displace-thousands-in-okanagan
Punjabi

ਬੀ.ਸੀ. ਵਿਚ ਜੰਗਲੀ ਅੱਗ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਸਟੈਂਡਬਾਏ 'ਤੇ

ਬੀ. ਸੀ. ਵਿਚ ਜੰਗਲੀ ਅੱਗ ਦੇ ਸੰਕਟ ਅਤੇ ਓਕਾਨਾਗਨ ਖੇਤਰ ਵਿਚ ਹਜ਼ਾਰਾਂ ਲੋਕਾਂ ਦੇ ਬੇਘਰ ਹੋਣ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਲਈ ਸਟੈਂਡਬਾਏ ਰਹਿਣ ਦੇ ਹੁਕਮ ਦਿੱਤੇ ਗਏ ਹਨ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਪੁਸ਼ਟੀ ਕੀਤੀ ਕਿ ਬੀ.ਸੀ. ਸਰਕਾਰ ਦੇ ਆਦੇਸ਼ ਮਿਲਦੇ ਹੀ ਫੌਜੀ ਸਹਾਇਤਾ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ।
vancouver-police-seek-public-help-identifying-suspect-in-kitsilano-assault
Punjabi

ਕਿਟਸੀਲਾਨੋ ਹਮਲੇ ਦੇ ਸ਼ੱਕੀ ਦੀ ਪਛਾਣ ਲਈ ਵੈਨਕੂਵਰ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਵੈਨਕੂਵਰ ਪੁਲਿਸ ਨੇ ਕਿਟਸੀਲਾਨੋ ਇਲਾਕੇ ਵਿਚ ਇੱਕ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਆਮ ਜਨਤਾ ਤੋਂ ਮਦਦ ਮੰਗੀ ਹੈ ਅਤੇ ਉਸ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 31 ਜੁਲਾਈ ਨੂੰ ਵਾਪਰੀ, ਜਾਂਚਕਰਤਾ ਦਾ ਮੰਨਣਾ ਹੈ ਕਿ 73 ਸਾਲਾ ਬਜ਼ੁਰਗ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਉੱਥੋਂ ਲੰਘਣ ਵਾਲੇ ਲੋਕਾਂ 'ਤੇ ਉੱਚੀ-ਉੱਚੀ ਚੀਕਣ ਤੋਂ ਰੋਕਿਆ ਸੀ ਅਤੇ ਉੱਥੋਂ ਚਲੇ ਜਾਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link