18.86C Vancouver
ADS

Jul 2, 2024 4:42 PM - Connect Newsroom

ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ‘ਆਪ’ ’ਚ ਸ਼ਾਮਲ

Share On
akali-dal-candidate-surjit-kaur-joined-aap
A few days ago, the Shiromani Akali Dal had withdrawn its support to Bibi Surjit Kaur as the candidate of the rebel faction of the party and announced its support to the BSP candidate.

ਪੰਜਾਬ ਦੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿਚ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਬਾਗੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਅੱਜ ਅਚਾਨਕ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ।

ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਨੂੰ ਪਾਰਟੀ ਦੇ ਬਾਗੀ ਧੜੇ ਦੀ ਉਮੀਦਵਾਰ ਦੱਸਦੇ ਹੋਏ ਸਮਰਥਨ ਵਾਪਸ ਲੈ ਲਿਆ ਸੀ ਅਤੇ ਬਸਪਾ ਉਮੀਦਵਾਰ ਨੂੰ ਸਪੋਰਟ ਦੇਣ ਦਾ ਐਲਾਨ ਕੀਤਾ ਸੀ।

Latest news

new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
heavy-rain-warning-issued-for-central-alberta
Punjabi

ਸੈਂਟਰਲ ਅਲਬਰਟਾ 'ਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚਿਤਾਵਨੀ

ਸੈਂਟਰਲ ਅਲਬਰਟਾ ਵਿਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਕੁਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਸੜਕਾਂ ਟੁੱਟਣ ਸਣੇ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਦਰਮਿਆਨ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ।
powerful-earthquake-strikes-venezuela-massive-casualties-feared
Punjabi

ਭੂਚਾਲ ਦੇ ਭਿਆਨਕ ਝਟਕਿਆਂ ਨੇ ਵੈਨੇਜ਼ੁਏਲਾ ਨੂੰ ਝੰਬਿਆ,ਸੈਂਕੜੇ ਲੋਕਾਂ ਦੀ ਹੋਈ ਮੌਤ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ,ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਹਜਾਰਾਂ ਲੋਕ ਜ਼ਖ਼ਮੀ ਹੋਏ ਹਨ। ਭੂਚਾਲ 'ਚ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
carney-trump-speak-by-phone-ahead-of-nato-summit-next-month
Punjabi

ਨੈਟੋ ਸੰਮੇਲਨ ਤੋਂ ਪਹਿਲਾਂ ਪੀ.ਐਮ. ਕਾਰਨੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਫ਼ੋਨ 'ਤੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਮਹੀਨੇ ਹੋਣ ਵਾਲੇ ਨੈਟੋ ਸ਼ਿਖਰ ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ, ਜਿਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕੀਤੀ ਗਈ ਹੈ। ਹਾਲਾਂਕਿ, ਕਾਰਨੀ ਦੇ ਦਫ਼ਤਰ ਵੱਲੋਂ ਇਸ ਗੱਲਬਾਤ ਸਬੰਧੀ ਮਹਿਜ਼ ਇੱਕ ਲਾਈਨ ਦਾ ਸੰਖੇਪ ਬਿਆਨ ਜਾਰੀ ਕੀਤਾ ਗਿਆ ਹੈ,ਜਿਸ ਵਿਚ ਬੁੱਧਵਾਰ ਨੂੰ ਦੋਵਾਂ ਲੀਡਰਸ ਵਿਚਾਲੇ ਹੋਈ ਚਰਚਾ ਦੇ ਮੁੱਖ ਮੁੱਦਿਆਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।
senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link