Aug 23, 2024 6:35 PM - Connect Newsroom

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਸ਼ਾਮਲ ਹਨ।
ਪਾਰਟੀ ਦਾ ਸੰਸਦੀ ਬੋਰਡ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਇਨ੍ਹਾਂ ਚਾਰੋਂ ਵਿਧਾਨ ਸਭਾ ਹਲਕਿਆਂ ਦਾ 24 ਅਗਸਤ ਤੋਂ ਦੌਰਾ ਸ਼ੁਰੂ ਕਰ ਰਿਹਾ ਹੈ।
ਗਿੱਦੜਬਾਹਾ ਵਿਚ ਸੁਖਬੀਰ ਬਾਦਲ ਖੁਦ ਹੀ ਸਰਗਰਮ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਇੱਥੋਂ ਜ਼ਿਮਨੀ ਚੋਣ ਲਣਨਗੇ, ਬਾਕੀ ਤਿੰਨ ਸੀਟਾਂ ਲਈ ਪਾਰਟੀ ਹਲਕਿਆਂ ਤੋਂ ਫੀਡਬੈਕ ਲੈ ਕੇ ਉਮੀਦਵਾਰ ਉਤਾਰੇਗੀ।
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਰਗਰਮੀ ਉਸ ਸਮੇਂ ਵਧਾਈ ਹੈ ਜਦੋਂ ਲੋਕ ਸਭਾ ਚੋਣਾਂ ਵਿਚ ਪਾਰਟੀ ਕਈ ਹਲਕਿਆਂ ਵਿਚ ਭਾਜਪਾ ਤੋਂ ਵੀ ਪਿੱਛੇ ਰਹੀ ਹੈ।




