Aug 20, 2025 1:04 PM - The Canadian Press

ਐਲਬਰਟਾ ਸਰਕਾਰ ਨੇ ਹੈਲਥ ਕੇਅਰ ਵਰਕਰਾਂ ਤੋਂ ਕੋਵਿਡ-19 ਟੀਕਿਆਂ ਦੀ ਲਾਗਤ ਨੂੰ ਕਵਰ ਕਰਨ ਦੀ ਨੀਤੀ ਵਿੱਚ ਹੁਣ ਤਬਦੀਲੀ ਕੀਤੀ ਹੈ। ਸਰਕਾਰ ਨੇ ਦੋ ਮਹੀਨੇ ਪਹਿਲਾਂ ਕਿਹਾ ਸੀ ਕਿ ਹੈਲਥ ਕੇਅਰ ਵਰਕਰਾਂ ਸਮੇਤ ਜ਼ਿਆਦਾਤਰ ਐਲਬਰਟਾ ਵਾਸੀਆਂ ਨੂੰ ਇਸ ਸੀਜ਼ਨ ਵਿੱਚ ਕੋਵਿਡ-19 ਟੀਕਿਆਂ ਲਈ ਭੁਗਤਾਨ ਕਰਨਾ ਪਵੇਗਾ ਪਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਹੈਲਥ ਕੇਅਰ ਵਰਕਰਾਂ ਇਸ ਭੁਗਤਾਨ ਤੋਂ ਬਾਹਰ ਹੋਣਗੇ।
ਸਰਕਾਰ ਨੇ ਇਹ ਅੰਤਿਮ ਰੂਪ ਵਿੱਚ ਨਹੀਂ ਦੱਸਿਆ ਹੈ ਕਿ ਹੋਰ ਐਲਬਰਟਾ ਵਾਸੀਆਂ ਨੂੰ ਕਿੰਨਾ ਭੁਗਤਾਨ ਕਰਨ ਦੀ ਲੋੜ ਹੋਵੇਗੀ, ਪਰ ਜਾਣਕਾਰੀ ਅਨੁਸਾਰ ਹਰੇਕ ਸ਼ਾਟ ਖਰੀਦਣ ਦੀ ਅਨੁਮਾਨਤ ਲਾਗਤ $110 ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਕੁਝ ਲੋਕ ਅਜਿਹੇ ਹੋਣਗੇ ਜਿਨ੍ਹਾਂ ਲਈ ਇਹ ਟੀਕਾ ਮੁਫਤ ਹੋਵੇਗਾ। ਇਨ੍ਹਾਂ ਵਿੱਚ ਕਮਜ਼ੋਰ ਇਮਿਊਨ ਸਿਸਟਮ ਜਾਂ ਸੋਸ਼ਲ ਪ੍ਰੋਗਰਾਮ ਵਾਲੇ ਲੋਕ ਅਤੇ ਬਜ਼ੁਰਗ ਵੀ ਸ਼ਾਮਲ ਹੋਣਗੇ।




