Oct 5, 2026 2:38 PM - Connect Newsroom - Ramandeep Kaur

ਐਲਬਰਟਾ ਦੇ ਸੈਰ-ਸਪਾਟਾ ਮੰਤਰੀ ਐਂਡਰਿਊ ਬੋਇਤਚੇਂਕੋ ਮੈਕਸੀਕੋ ਦੌਰੇ 'ਤੇ ਹਨ, ਜਿੱਥੇ ਉਨ੍ਹਾਂ ਦਾ ਮੁੱਖ ਮਕਸਦ ਸੂਬੇ ਨੂੰ ਪ੍ਰਮੋਟ ਕਰਨਾ ਅਤੇ ਸੈਰ-ਸਪਾਟਾ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ।ਮੰਤਰੀ ਐਂਡਰਿਊ ਬੋਇਤਚੇਂਕੋ ਅਤੇ ਟ੍ਰੈਵਲ ਐਲਬਰਟਾ ਦੇ ਨੁਮਾਇੰਦੇ ਸ਼ੁੱਕਰਵਾਰ ਤੱਕ ਵੱਖ-ਵੱਖ ਏਅਰਲਾਈਨਾਂ, ਟਰੈਵਲ ਟਰੇਡ ਅਤੇ ਮੀਡੀਆ ਭਾਈਵਾਲੀ ਨਾਲ ਅਹਿਮ ਮੀਟਿੰਗਾਂ ਕਰਨਗੇ।
ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਕਸੀਕੋ ਐਲਬਰਟਾ ਲਈ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸੈਰ-ਸਪਾਟਾ ਬਾਜ਼ਾਰ ਹੈ। ਸਾਲ 2025 ਦੌਰਾਨ ਮੈਕਸੀਕੀ ਸੈਲਾਨੀਆਂ ਨੇ ਐਲਬਰਟਾ ਵਿੱਚ ਲਗਭਗ $51 ਮਿਲੀਅਨ ਖਰਚ ਕੀਤੇ ਸਨ।
ਸਰਕਾਰ ਦੇ ਅੰਕੜਿਆਂ ਮੁਤਾਬਕ, ਸਾਲ 2030 ਤੱਕ ਕੈਨੇਡਾ ਵਿੱਚ ਮੈਕਸੀਕੋ ਦੇ ਸੈਲਾਨੀਆਂ ਦੀ ਆਮਦ ਵਿੱਚ 40 ਫ਼ੀਸਦੀ ਵਾਧਾ ਹੋਣ ਦਾ ਅਨੁਮਾਨ ਹੈ, ਜਦੋਂ ਕਿ ਸੈਲਾਨੀਆਂ ਵੱਲੋਂ ਕੀਤੇ ਜਾਣ ਵਾਲੇ ਖ਼ਰਚ ਵਿੱਚ ਅੱਧੇ ਤੋਂ ਵੱਧ ਦਾ ਵਾਧਾ ਹੋਣ ਦੀ ਉਮੀਦ ਜਤਾਈ ਗਈ ਹੈ।




