13.92C Vancouver
ADS

Apr 2, 2025 12:37 PM - The Canadian Press

ਕੈਨੇਡਾ ਸਮੇਤ ਦੁਨੀਆ ਭਰ ਦੇ ਮੁਲਕਾਂ 'ਤੇ ਅੱਜ ਟਰੰਪ ਵਲੋਂ ਪਰਸਪਰ ਟੈਰਿਫ ਦੀ ਕੀਤੀ ਜਾ ਸਕਦੀ ਹੈ ਘੋਸ਼ਣਾ

Share On
all-eyes-are-on-trump-today-as-trade-war-continues-to-dominate-election-campaign
Liberal Leader Mark Carney is pausing his campaign to take part in meetings in Ottawa ahead of the expected tariffs.(Photo: The Canadian Press)

ਕੈਨੇਡਾ ਸਮੇਤ ਦੁਨੀਆ ਭਰ ਦੇ ਮੁਲਕਾਂ 'ਤੇ ਅੱਜ ਟਰੰਪ ਵਲੋਂ ਪਰਸਪਰ ਟੈਰਿਫ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਇਸ ਵਿਚਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਜਵਾਬੀ ਟੈਰਿਫ ਵਿਚ ਉਨ੍ਹਾਂ ਅਮਰੀਕੀ ਚੀਜ਼ਾਂ ਨੂੰ ਟਾਰਗੇਟ ਨਹੀਂ ਕਰੇਗਾ, ਜਿਸ ਨਾਲ ਕੈਨੇਡੀਅਨਾਂ ਲਈ ਮਹਿੰਗਾਈ ਵੱਧ ਸਕਦੀ ਹੈ ਜਾਂ ਜਿਸ ਕਾਰਨ ਨੌਕਰੀਆਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫਿਲਹਾਲ ਜਨਤਕ ਤੌਰ 'ਤੇ ਇਹ ਖੁਲਾਸਾ ਨਹੀਂ ਕੀਤਾ ਕਿ ਉਹ ਟਰੰਪ ਦੇ ਨਵੇਂ ਟੈਰਿਫ ਦਾ ਕਿਵੇਂ ਜਵਾਬ ਦੇਣਗੇ ਪਰ ਮੰਗਲਵਾਰ ਨੂੰ ਉਨ੍ਹਾਂ ਵਿਨੀਪੈੱਗ ਵਿਚ ਆਪਣੀ ਚੋਣ ਮੁਹਿੰਮ ਰੋਕ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਟਰੰਪ ਦੇ ਬੁੱਧਵਾਰ ਦੇ ਐਲਾਨ ਤੋਂ ਪਹਿਲਾਂ ਓਟਾਵਾ ਵਾਪਸ ਜਾ ਰਹੇ ਹਨ। ਕਾਰਨੀ ਦੇ ਅਮਰੀਕਨ ਵਪਾਰ ਸਲਾਹਕਾਰ ਪੈਨਲ ਦੇ ਮੈਂਬਰ ਡੇਵਿਡ ਮੈਕਨੌਟਨ ਅਤੇ ਹਸਨ ਯੂਸਫ਼ ਮੁਤਾਬਕ, ਕੈਨੇਡਾ ਜ਼ਿਆਦਾਤਰ ਅਮਰੀਕੀ ਭੋਜਨ 'ਤੇ ਟੈਰਿਫ ਨਹੀਂ ਲਗਾਏਗਾ। ਹਾਲਾਂਕਿ, ਪਿਛਲੀ ਜਵਾਬੀ ਕਾਰਵਾਈ ਵਿਚ ਕੈਨੇਡਾ ਨੇ ਕੁਝ ਅਮਰੀਕੀ ਫਲਾਂ, ਅਨਾਜ ਅਤੇ ਮੀਟ 'ਤੇ ਟੈਰਿਫ ਲਗਾਏ ਸਨ, ਜਿਨ੍ਹਾਂ ਦਾ ਬਦਲ ਕੈਨੇਡਾ ਵਿਚ ਉਪਬਲਧ ਹੈ ਜਾਂ ਜਿਨ੍ਹਾਂ ਨੂੰ ਸਸਤੀ ਕੀਮਤਾਂ 'ਤੇ ਹੋਰ ਕਿਤੋਂ ਖਰੀਦਿਆ ਜਾ ਸਕਦਾ ਹੈ।

Latest news

day-of-action-for-air-canada-flight-attendants-at-major-airports
Punjabi

ਕੈਨੇਡਾ ਦੇ ਵੱਡੇ ਹਵਾਈ ਅੱਡਿਆਂ 'ਤੇ ਵਿਖਿਆ 'ਡੇਅ ਆਫ ਐਕਸ਼ਨ' ਦਾ ਅਸਰ

ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਨੂੰ ਅੱਜ ਵੈਨਕੂਵਰ ਸਮੇਤ ਦੇਸ਼ ਦੇ ਅਹਿਮ ਏਅਰਪੋਰਟਸ 'ਤੇ ਪਿਕੀਟਿੰਗ ਕਰਦੇ ਵੇਖਿਆ ਗਿਆ।
denny-bao-and-juliet-zhang-win-titles-at-surrey-open-tournament
Punjabi

ਸਰੀ ਓਪਨ ਟੈਨਿਸ ਟੂਰਨਾਮੈਂਟ 'ਚ ਡੈਨੀ ਬਾਓ ਤੇ ਜੁਲੀਅਟ ਜ਼ੈਂਗ ਬਣੇ ਚੈਂਪੀਅਨ

ਸਰੀ ਦੇ ਵਿੱਚ ਨਿਊਟਨ ਐਥਲੈਟਿਕ ਪਾਰਕ ਵਿਖੇ ਸਰੀ ਓਪਨ ਟੈਨਿਸ ਟੂਰਨਾਮੈਂਟ ਐਤਵਾਰ ਨੂੰ ਸੰਪੰਨ ਹੋਇਆ। ਇਸ ਦੌਰਾਨ ਪੁਰਸ਼ਾਂ ਦੀ ਓਪਨਸ ਕੈਟੇਗਰੀ 'ਚ ਵੈਨਕੂਵਰ ਦੇ 19 ਸਾਲਾ ਡੈਨੀ ਬਾਓ ਨੇ ਹੈਨਰੀ ਰੈਨ ਨੂੰ ਸਿੱਧੇ ਸੈਟਾਂ 'ਚ 6-4, 6-2 ਨਾਲ ਮਾਤ ਦਿੱਤੀ।
canadian-pm-ukrainian-president-talk-on-phone
Punjabi

ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਫੋਨ ਤੇ ਕੀਤੀ ਗੱਲਬਾਤ

ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਅਲਾਸਕਾ ਵਿਚ ਪੁਤਿਨ ਅਤੇ ਟਰੰਪ ਵਿਚਕਾਰ ਹੋਣ ਵਾਲੀ ਸ਼ਾਂਤੀ ਵਾਰਤਾ ਤੋਂ ਪਹਿਲਾਂ ਅੱਜ ਫ਼ੋਨ 'ਤੇ ਗੱਲਬਾਤ ਕੀਤੀ। ਜ਼ੇਲੇਂਸਕੀ ਨੇ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਫ਼ੋਨ 'ਤੇ ਗੱਲ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅਤੇ ਪੀ. ਐੱਮ. ਕਾਰਨੀ ਇਸ ਗੱਲ 'ਤੇ ਇਕਮਤ ਹਨ ਕਿ ਯੂਕਰੇਨ ਦੇ ਭਵਿੱਖ ਅਤੇ ਸੁਰੱਖਿਆ ਬਾਰੇ ਕੋਈ ਵੀ ਫੈਸਲਾ ਯੂਕਰੇਨ ਦੀ ਮੌਜੂਦਗੀ ਤੋਂ ਬਿਨਾਂ ਨਹੀਂ ਲਿਆ ਜਾ ਸਕਦਾ।
travel-doc-info-included-in-westjet-cyberattack-but-not-credit-and-debit-cards
Punjabi

ਵੈਸਟਜੈੱਟ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਇੱਕ ਸਾਈਬਰ ਹਮਲੇ ਵਿੱਚ ਨਿੱਜੀ ਡਾਟਾ ਚੋਰੀ ਹੋਣ ਬਾਰੇ ਕੀਤਾ ਖੁਲਾਸਾ

ਵੈਸਟਜੈੱਟ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਇੱਕ ਸਾਈਬਰ ਹਮਲੇ ਵਿੱਚ ਨਿੱਜੀ ਡਾਟਾ ਚੋਰੀ ਹੋਣ ਬਾਰੇ ਖੁਲਾਸਾ ਕੀਤਾ ਹੈ। ਏਅਰਲਾਈਨ ਦਾ ਕਹਿਣਾ ਹੈ ਕਿ ਇਸ ਸਾਈਬਰ ਹਮਲੇ ਵਿੱਚ ਪਾਸਪੋਰਟ ਵਰਗੇ ਯਾਤਰਾ ਦੇ ਦਸਤਾਵੇਜ਼ ਬਾਰੇ ਜਾਣਕਾਰੀ ਸਮੇਤ ਕੁਝ ਨਿੱਜੀ ਡੇਟਾ ਵੀ ਚੋਰੀ ਹੋ ਗਿਆ ਸੀ। ਪਰ ਇਸ ਚੋਰੀ ਵਿੱਚ ਕ੍ਰੈਡਿਟ ਅਤੇ ਡੈਬਿਟ ਕਾਰਡ ਨੰਬਰ ਅਤੇ ਪਾਸਵਰਡ ਸ਼ਾਮਲ ਨਹੀਂ ਹਨ।
public-assistance-has-resulted-in-an-arrest
Punjabi

ਨਾਨਾਇਮੋ ਆਰਸੀਐਮਪੀ ਨੇ ਵਿਅਕਤੀ ਨੂੰ ਆਪਣੇ ਜਰਮਨ ਸ਼ੈਫਰਡ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਕੀਤਾ ਗ੍ਰਿਫਤਾਰ

ਨਾਨਾਇਮੋ ਆਰਸੀਐਮਪੀ ਨੇ ਇੱਕ ਵਿਅਕਤੀ ਨੂੰ ਆਪਣੇ ਜਰਮਨ ਸ਼ੈਫਰਡ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ 27 ਜੁਲਾਈ ਨੂੰ ਸ਼ਾਮ 6:30 ਵਜੇ ਸੈਲਬੀ ਰੋਡ ਦੇ 200 ਬਲਾਕ ਵਿਚ ਇੱਕ ਚਮਸ਼ਦੀਦ ਨੇ ਇੱਕ ਵਿਅਕਤੀ ਨੂੰ ਆਪਣੇ ਜਰਮਨ ਸ਼ੈਫਰਡ ਨੂੰ ਮੁੱਕਾ ਮਾਰਦੇ ਅਤੇ ਲੱਤ ਮਾਰਦੇ ਦੇਖਿਆ ਅਤੇ ਇਸ ਦੀ ਤਸਵੀਰ ਖਿੱਚ ਕੇ ਪੁਲਿਸ ਨੂੰ ਘਟਨਾ ਦੀ ਰਿਪੋਰਟ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link