16.49C Vancouver
ADS

Sep 19, 2022 1:52 PM - ANI

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਸਮੇਤ ਭਾਜਪਾ 'ਚ ਹੋਏ ਸ਼ਾਮਲ

Share On
amarinder-singh-joins-bjp-also-merges-punjab-lok-congress-with-the-party
Former Punjab CM Capt Amarinder Singh joins BJP (Photo : ANI)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪੀ. ਐੱਲ. ਸੀ. ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

ਸੋਮਵਾਰ ਨੂੰ ਉਨ੍ਹਾਂ ਨੇ ਭਾਜਪਾ ਦੇ ਨਵੀਂ ਦਿੱਲੀ ਵਿਚ ਪਾਰਟੀ ਹੈੱਡਕੁਆਰਟਰ ਵਿਖੇ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਕਿਰਨ ਰਿਜਿਜੂ ਦੀ ਮੌਜੂਦਗੀ ਵਿਚ ਭਾਜਪਾ ਦਾ ਪੱਲਾ ਫੜਿਆ। ਇਸ ਤੋਂ ਪਹਿਲਾਂ ਉਨ੍ਹਾਂ ਭਾਜਪਾ ਦੇ ਪ੍ਰਧਾਨ ਜੇ. ਪੀ. ਨੱਢਾ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ।

ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।

ਇਸ ਮੌਕੇ ਕਾਨੂੰਨ ਮੰਤਰੀ ਕਿਰਨ ਰਿਜੀਜੂ ਨੇ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦੇ ਕਿਹਾ ਕਿ ਸਹੀ ਸੋਚ ਵਾਲੇ ਲੋਕਾਂ ਨੂੰ ਇਕੱਠੇ ਹੋਣੇ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਹੋਏ ਕਦੇ ਵੀ ਰਾਸ਼ਟਰੀ ਸੁਰੱਖਿਆ 'ਤੇ ਸਿਆਸਤ ਨਹੀਂ ਕੀਤੀ। ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 12 ਸਤੰਬਰ ਨੂੰ ਨਵੀਂ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਮਗਰੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

Latest news

premier-eby-addresses-wildfire-response-confirms-arrival-of-international-firefighting-crews
Punjabi

ਪ੍ਰੀਮੀਅਰ ਈਬੀ ਨੇ ਜੰਗਲੀ ਅੱਗ ਦੀ ਸਥਿਤੀ ਬਾਰੇ ਦਿੱਤੀ ਜਾਣਕਾਰੀ

ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਵਿਚ ਜੰਗਲੀ ਅੱਗ ਦੇ ਚੱਲ ਰਹੇ ਸੰਕਟ ਦੌਰਾਨ ਆਪਣੀ ਜਨਤਕ ਗੈਰ-ਹਾਜ਼ਰੀ ਬਾਰੇ ਲਗਾਤਾਰ ਉੱਠ ਰਹੇ ਸਵਾਲਾਂ ਤੋਂ ਬਾਅਦ ਵੀਰਵਾਰ ਸ਼ਾਮ ਐਬਟਸਫੋਰਡ ਵਿਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਅਤੇ ਬੀ. ਸੀ. ਵਿਚ ਪਹੁੰਚੀ ਅੰਤਰਰਾਸ਼ਟਰੀ ਸਹਾਇਤਾ 'ਤੇ ਇੱਕ ਅਧਿਕਾਰਤ ਤੌਰ 'ਤੇ ਬਿਆਨ ਜਾਰੀ ਕੀਤਾ।
b-c-considers-cutting-development-charges-to-spur-housing-construction-in-high-growth-communities
Punjabi

ਬੀ.ਸੀ. ਸਰਕਾਰ ਕਰੇਗੀ ਨਵੇਂ ਘਰਾਂ ਦੀ ਉਸਾਰੀ ਲਈ Development Cost Charges ਵਿੱਚ ਕਟੌਤੀ

ਬੀ.ਸੀ. ਸਰਕਾਰ ਵਲੋਂ ਸੂਬੇ ਦੇ ਉੱਚ-ਵਿਕਾਸ ਵਾਲੇ ਖੇਤਰ ਵਿਚ ਨਵੇਂ ਘਰਾਂ ਦੀ ਉਸਾਰੀ ਨੂੰ ਬੂਸਟ ਦੇਣ ਲਈ development cost charges ਵਿਚ ਕਟੌਤੀ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹਾਊਸਿੰਗ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਸਬੰਧੀ ਫੈਡਰਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੋਣ ਦੀ ਪੁਸ਼ਟੀ ਕੀਤੀ ਹੈ, ਉਹਨਾਂ ਮੁਤਾਬਕ, ਇਸ ਕਦਮ ਦਾ ਮਕਸਦ ਆਬਾਦੀ ਦੇ ਹਿਸਾਬ ਨਾਲ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿਚ multi-housing units ਲਈ ਫੀਸਾਂ ਵਿਚ 50 ਫੀਸਦੀ ਤੱਕ ਕਟੌਤੀ ਕਰਨਾ ਹੈ ਅਤੇ ਇਸ ਨਾਲ ਸ਼ਹਿਰਾਂ ਨੂੰ ਹੋਣ ਵਾਲੀ ਫੰਡਾਂ ਦੀ ਘਾਟ ਦੀ ਭਰਪਾਈ ਲਈ ਰਸਤੇ ਖੋਜੇ ਜਾ ਰਹੇ ਹਨ।
two-correctional-officers-and-inmate-die-during-transfer-from-edmonton-womens-prison-csc-says
Punjabi

ਐਡਮਿੰਟਨ ਮਹਿਲਾ ਜੇਲ੍ਹ ਤੋਂ ਕੈਦੀ ਦੇ ਤਬਾਦਲੇ ਦੌਰਾਨ ਦੋ ਅਧਿਕਾਰੀਆਂ ਅਤੇ ਇੱਕ ਕੈਦੀ ਦੀ ਮੌਤ: CSC

ਐਡਮਿੰਟਨ ਇੰਸਟੀਚਿਊਟ ਫਾਰ ਵੂਮੈਨ ਤੋਂ ਇੱਕ ਕੈਦੀ ਨੂੰ ਟ੍ਰਾਂਸਫਰ ਕਰਨ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਦੋ ਸੁਧਾਰਾਤਮਕ ਅਧਿਕਾਰੀ ਅਤੇ ਇੱਕ ਕੈਦੀ ਦੀ ਮੌਤ ਹੋ ਗਈ ।
cbsa-spent-nearly-1-million-on-private-jets-for-deportation-and-detainee-transfers-report-says
Punjabi

ਸੀਬੀਐੱਸਏ ਨੇ ਡਿਪੋਰਟੇਸ਼ਨ ਅਤੇ ਬੰਦੀ ਤਬਦੀਲੀਆਂ ਲਈ ਦੋ ਸਾਲਾਂ ਵਿੱਚ ਪ੍ਰਾਈਵੇਟ ਜੈੱਟਾਂ 'ਤੇ ਲਗਭਗ 10 ਲੱਖ ਡਾਲਰ ਖਰਚੇ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਜਾਂ ਦੇਸ਼ ਦੇ ਅੰਦਰ ਹੀ detention facilities ਵਿਚ ਤਬਦੀਲ ਕਰਨ ਲਈ ਦੋ ਸਾਲਾਂ ਵਿਚ ਪ੍ਰਾਈਵੇਟ ਲਗਜ਼ਰੀ ਜੈਟ 'ਤੇ ਲਗਭਗ $1-ਮਿਲੀਅਨ ਖਰਚ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਗਲੋਬ ਐਂਡ ਮੇਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ CBSA ਦੇ ਅੰਦਰੂਨੀ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਜਨਵਰੀ 2022 ਵਿਚ ਏਜੰਸੀ ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕਰਨ ਲਈ Dassault Falcon 900EX ਨਾਮ ਦਾ ਇੱਕ ਫ੍ਰੈਂਚ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ, ਜਿਸ 'ਤੇ $438,000 ਦਾ ਖਰਚਾ ਆਇਆ। ਇਹ ਜੈੱਟ ਆਮ ਤੌਰ 'ਤੇ ਦੁਨੀਆ ਦੇ ਅਮੀਰ ਲੋਕਾਂ ਦੀ ਪਸੰਦ ਮੰਨਿਆ ਜਾਂਦਾ ਹੈ।
rcmp-seek-publics-help-after-suspected-series-of-fires-at-kelowna-park
Punjabi

ਕੈਲੋਨਾ ਦੇ ਗੋਫਰ ਕਰੀਕ ਲੀਨੀਅਰ ਪਾਰਕ 'ਚ ਲੜੀਵਾਰ ਸ਼ੱਕੀ ਅੱਗਾਂ ਦੀ ਜਾਂਚ ਜਾਰੀ, RCMP ਨੇ ਲੋਕਾਂ ਤੋਂ ਮੰਗੀ ਮਦਦ

ਕੈਲੋਨਾ ਵਿਚ ਗੋਫਰ ਕਰੀਕ ਲੀਨੀਅਰ ਪਾਰਕ ਵਿਚ ਲੜੀਵਾਰ ਅੱਗਾਂ ਲਗਾਉਣ ਦੀਆਂ ਸ਼ੱਕੀਆਂ ਘਟਨਾਵਾਂ ਹੋਈਆਂ ਹਨ, ਜਿਸ ਦੇ ਸਬੰਧ ਵਿਚ ਆਰ.ਸੀ.ਐਮ.ਪੀ. ਵਲੋਂ ਲੋਕਾਂ ਤੋਂ ਜਾਂਚ ਵਿਚ ਸਹਿਯੋਗ ਦੀ ਮੰਗ ਕੀਤੀ ਗਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਲਗਭਗ 5:30 ਵਜੇ ਪਾਰਕ ਅੰਦਰ ਬਹੁਤ ਹੀ ਨੇੜੇ-ਨੇੜੇ ਕਈ ਛੋਟੀਆਂ ਅੱਗਾਂ ਲੱਗੀਆਂ ਹੋਈਆਂ ਮਿਲੀਆਂ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link