18.63C Vancouver
ADS

Jul 5, 2024 2:06 PM - Connect Newsroom

ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

Share On
amritpal-singh-who-won-the-lok-sabha-election-from-khadur-sahib-took-oath-as-a-member-of-parliament
After taking the oath, Amritpal met the family at the safe house. He sat here with his parents and uncle for 50 minutes. After this, the police took Amritpal and left for Dibrugarh.

ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਇਸ ਦੀ ਕੋਈ ਫੋਟੋ-ਵੀਡੀਓ ਜਾਰੀ ਨਹੀਂ ਕੀਤੀ ਗਈ।

ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਨੇ ਪਰਿਵਾਰ ਨਾਲ ਸੇਫ ਹਾਊਸ ਵਿਚ ਮੁਲਾਕਾਤ ਕੀਤੀ। ਇੱਥੇ 50 ਮਿੰਟ ਤੱਕ ਉਹ ਆਪਣੇ ਮਾਤਾ-ਪਿਤਾ ਅਤੇ ਚਾਚੇ ਨਾਲ ਬੈਠੇ। ਇਸ ਤੋਂ ਬਾਅਦ ਪੁਲਿਸ ਅੰਮ੍ਰਿਤਪਾਲ ਨੂੰ ਲੈ ਕੇ ਡਿਬਰੂਗੜ੍ਹ ਲਈ ਰਵਾਨਾ ਹੋ ਗਈ।

ਅੰਮ੍ਰਿਤਪਾਲ ਸਿੰਘ ਨੂੰ ਅੱਜ 1 ਸਾਲ 2 ਮਹੀਨੇ ਤੇ 12 ਦਿਨਾਂ ਬਾਅਦ ਸਹੁੰ ਚੁੱਕਣ ਲਈ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ। ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਦੇਸ਼-ਵਿਦੇਸ਼ ਦੀ ਸੰਗਤ ਦਾ ਧੰਨਵਾਦ ਕੀਤਾ ਹੈ।

Latest news

advance-voting-for-3-federal-by-elections-begins-friday-in-canada
Punjabi

ਕੈਨੇਡਾ ਦੀਆਂ 3 ਫੈਡਰਲ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ

ਕੈਨੇਡਾ ਵਿਚ ਤਿੰਨ ਫ਼ੈਡਰਲ ਹਲਕਿਆਂ ਦੀਆਂ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਵੋਟਿੰਗ ਪ੍ਰਕਿਰਿਆ ਸੋਮਵਾਰ ਤੱਕ ਲਗਾਤਾਰ ਚਾਰ ਦਿਨ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲੇਗੀ।
43-dead-16-rescued-after-boat-capsizes-in-nigeria
Punjabi

ਸੋਕੋਟੋ ਵਿੱਚ ਕਿਸ਼ਤੀ ਪਲਟਣ ਨਾਲ 43 ਮੌਤਾਂ, 16 ਲੋਕ ਬਚਾਏ ਗਏ

ਨਾਈਜੀਰੀਆ ਦੇ ਉੱਤਰ-ਪੱਛਮ ਵਿੱਚ ਪੈਂਦੇ ਸੋਕੋਟੋ ਸੂਬੇ ਵਿੱਚ ਇੱਕ ਸਮਰੱਥਾ ਤੋਂ ਵੱਧ ਭਰੀ ਕਿਸ਼ਤੀ ਪਲਟਣ ਕਾਰਨ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਤੇ ਵਸਨੀਕਾਂ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਰਾਸ਼ਟਰੀ ਅੰਦਰੂਨੀ ਜਲ ਮਾਰਗ ਅਥਾਰਟੀ ਦੇ ਖੇਤਰੀ ਅਧਿਕਾਰੀ ਅਬਦੁਲਕਾਦਿਰ ਯੂਸਫ਼ ਨੇ ਦੱਸਿਆ ਕਿ ਲਗਭਗ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।
garbage-dumping-videos-go-viral-in-abbotsford-police-launch-investigation
Punjabi

ਐਬਟਸਫੋਰਡ ਵਿੱਚ ਕੂੜਾ ਸੁੱਟਣ ਦੀਆਂ ਵੀਡੀਓਜ਼ ਵਾਇਰਲ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਐਬਟਸਫੋਰਡ ਵਿਚ ਜਲਮਾਰਗ ਅਤੇ ਸਥਾਨਕ ਪਾਰਕ ਵਿਚ ਕੂੜਾ ਸੁੱਟਣ ਦੀਆਂ ਦੋ ਵੱਖ-ਵੱਖ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਮਾਮਲੇ ਜੁਲਾਈ ਦੇ ਅਖੀਰ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਵੀਡੀਓ ਵਿਚ ਮਹਿਲਾ ਮਿੱਲ ਲੇਕ ਪਾਰਕ ਵਿਖੇ ਅਤੇ ਦੂਜੀ ਵੀਡੀਓ ਵਿਚ ਬਲੂਜੇ ਐਲੀਮੈਂਟਰੀ ਸਕੂਲ ਨੇੜੇ ਕੂੜਾ ਸੁੱਟਦੀ ਦਿਖਾਈ ਦੇ ਰਹੀ ਹੈ।
channi-clarifies-absence-from-congress-working-committee-meeting
Punjabi

ਚਰਨਜੀਤ ਸਿੰਘ ਚੰਨੀ ਨੇ CWC ਮੀਟਿੰਗ ਤੋਂ ਗੈਰ-ਹਾਜ਼ਰੀ ਬਾਰੇ ਦਿੱਤੀ ਸਫ਼ਾਈ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੁੱਧਵਾਰ ਨੂੰ ਹੋਈ ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਨੂੰ ਦੱਸਿਆ ਕਿ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚੋਂ ਗੈਰ-ਹਾਜ਼ਰ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵਿੱਚ ਉਨ੍ਹਾਂ ਨੇ ਇੱਕ ਇਮਤਿਹਾਨ ਦੇਣਾ ਸੀ।
rbc-appoints-former-ontario-minister-caroline-mulroney-as-vice-chair
Punjabi

RBC Appoints Former Ontario Minister Caroline Mulroney as Vice-Chair

ਕੈਨੇਡਾ ਦੇ ਸਭ ਤੋਂ ਵੱਡੇ ਬੈਂਕ ਆਰ.ਬੀ.ਸੀ. ਨੇ ਓਨਟਾਰੀਓ ਦੀ ਸਾਬਕਾ ਕੈਬਨਿਟ ਮੰਤਰੀ Caroline Mulroney ਨੂੰ ਬੈਂਕ ਦਾ ਨਵਾਂ Vice-Chair ਨਿਯੁਕਤ ਕੀਤਾ ਹੈ। ਰਾਇਲ ਬੈਂਕ ਔਫ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ, Mulroney 14 ਸਤੰਬਰ ਤੋਂ ਆਪਣਾ ਅਹੁਦਾ ਸੰਭਾਲਣਗੇ ਅਤੇ ਉਹਨਾਂ ਦੀ ਇਹ ਨਿਯੁਕਤੀ ਬੈਂਕ ਦੇ ਕੈਪੀਟਲ ਮਾਰਕਿਟ ਡਿਪਾਰਟਮੈਂਟ ਵਿਚ ਹੋਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link