12.32C Vancouver
ADS

Jun 16, 2021 3:33 PM -

ਮਈ ਵਿੱਚ ਸਲਾਨਾ ਮਹਿੰਗਾਈ ਦੀ ਦਰ ਵਿੱਚ 3.6 ਫ਼ੀਸਦੀ ਵਾਧਾ

Share On
annual-inflation-rate-climbs-to-3-6-per-cent-in-may
Statistics Canada's offices at Tunny's Pasture in Ottawa are shown on Friday, March 8, 2019. THE CANADIAN PRESS/Justin Tang

ਸਟੈਟਿਸਟਕਸ ਕੈਨੇਡਾ ਮੁਤਾਬਕ ਮਈ ਵਿੱਚ ਮਹਿੰਗਾਈ ਦੀ ਦਰ 3.6 ਫ਼ੀਸਦੀ ਰਹੀ ਜੋ ਕਿ ਇੱਕ ਦਹਾਕੇ ਵਿੱਚ ਨਜ਼ਰ ਆਇਆ ਸਭ ਤੋਂ ਵੱਡਾ ਵਾਧਾ ਹੈ।

ਡਾਟਾ ਏਜੇਂਸੀ ਅਨੁਸਾਰ ਰਹਿਣ ਦੀਆਂ ਥਾਵਾਂ ਤੋਂ ਲੈਕੇ ਵਾਹਨਾਂ, ਖਾਣ ਪੀਣ ਦੀਆਂ ਚੀਜ਼ਾਂ ਅਤੇ ਐਨਰਜੀ ਤੱਕ, ਹਰ ਇੱਕ ਚੀਜ਼ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਦੇਖਿਆ ਜਾ ਸਕਦਾ ਹੈ।

ਘਰਾਂ ਦੀ ਕੀਮਤ ਵਿੱਚ 4.2 ਫ਼ੀਸਦੀ ਦਾ ਵਾਧਾ ਨਜ਼ਰ ਆਇਆ ਅਤੇ ਘਰ ਲਈ ਫਰਨੀਚਰ ਅਤੇ ਅੱਪਲਾਇੰਸ ਵਰਗੀਆਂ ਚੀਜ਼ਾਂ ਦੀ ਕੀਮਤ 4.4 ਫ਼ੀਸਦੀ ਵਧੀ ਹੈ।

ਏਜੇਂਸੀ ਅਨੁਸਾਰ ਖਾਸ ਕਰ ਕੇ ਫਰਨੀਚਰ ਦੀਆਂ ਕੀਮਤਾਂ ਬੀਤੇ ਸਾਲ ਦੇ ਮੁਕਾਬਲੇ 9.8 ਫ਼ੀਸਦੀ ਵਧੀਆਂ ਹਨ।

ਪਿੱਛਲੇ ਸਾਲ ਮਈ ਮਹੀਨੇ ਦੀ ਤੁਲਨਾ ਵਿੱਚ ਗੈਸ ਦੀਆਂ ਕੀਮਤਾਂ ਵਿੱਚ 43 ਫ਼ੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ।

ਏਜੇਂਸੀ ਮੁਤਾਬਕ ਪਿੱਛਲੇ ਸਾਲ ਦੀ ਤੁਲਨਾ ਵਿੱਚ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਿੱਚ ਮਈ ਵਿੱਚ 2.5 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

Latest news

45-year-old-man-arrested-over-alleged-threats-against-pm-mark-carney-on-social-media
Punjabi

ਪੀ.ਐਮ. ਕਾਰਨੀ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ’ਚ 45 ਸਾਲਾ ਵਿਅਕਤੀ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਆਰ.ਸੀ.ਐਮ.ਪੀ. ਵੱਲੋਂ ਕਿਊਬੈਕ ਸਿਟੀ ਦੇ ਇੱਕ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ Ousmane Bah ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
two-hospitalized-after-crash-involving-mercedes-and-ram-pickup-in-surrey
Punjabi

ਸਰੀ 'ਚ ਦੋ ਗੱਡੀਆਂ ਦੀ ਟੱਕਰ ਦੌਰਾਨ ਪਲਟਿਆ ਪਿਕਅੱਪ ਟਰੱਕ, ਦੋ ਲੋਕ ਹਸਪਤਾਲ 'ਚ ਦਾਖਲ

ਸਰੀ ਵਿਚ ਵੀਰਵਾਰ ਰਾਤ ਦੋ ਗੱਡੀਆਂ ਵਿਚਕਾਰ ਟੱਕਰ ਦੌਰਾਨ ਇੱਕ ਪਿਕਅੱਪ ਟਰੱਕ ਦੇ ਪਲਟਣ ਕਾਰਨ ਦੋ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਰੀ ਪੁਲਿਸ ਸਰਵਿਸ ਅਤੇਬੀ.ਸੀ. ਐਮਰਜੈਂਸੀ ਹੈਲਥ ਸਰਵਿਸ ਮੁਤਾਬਕ, ਰਾਤ ਦੇ ਲਗਭਗ 10 ਵਜੇ 152 ਸਟ੍ਰੀਟ ਅਤੇ 99 ਐਵੇਨਿਊ ਦੇ ਇੰਟਰਸੈਕਸ਼ਨ 'ਤੇ ਇੱਕ ਮਰਸੀਡੀਜ਼ ਕਾਰ ਅਤੇ ਰੈਮ ਪਿਕਅੱਪ ਟਰੱਕ ਵਿਚਕਾਰ ਟੱਕਰ ਹੋਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਟਰੱਕ ਪਲਟਦਾ ਹੋਇਆ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਇੱਕ ਪਾਸੇ ਜਾ ਡਿੱਗਿਆ।
russia-ukraine-war-us-proposes-trilateral-talks-in-uae
Punjabi

ਰੂਸ-ਯੂਕਰੇਨ ਜੰਗ:ਯੂਏਈ ’ਚ ਤ੍ਰਿਪੱਖੀ ਬੈਠਕ ਕਰਵਾਉਣ ਦੀ ਦਿੱਤੀ ਤਜਵੀਜ਼

ਅਮਰੀਕਾ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਯੂ.ਏ.ਈ. ਵਿੱਚ ਤ੍ਰਿਪੱਖੀ ਬੈਠਕ ਕਰਵਾਉਣ ਦੀ ਤਜਵੀਜ਼ ਦਿੱਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ੇਲੈਂਸਕੀ ਮੁਤਾਬਕ ਅਮਰੀਕਾ ਨੇ ਤਕਨੀਕੀ ਪੱਧਰ ’ਤੇ ਤਿੰਨ-ਪੱਖੀ ਗੱਲਬਾਤ ਲਈ ਯੂ.ਏ.ਈ. ਨੂੰ ਸੰਭਾਵਿਤ ਸਥਾਨ ਵਜੋਂ ਸੁਝਾਇਆ ਹੈ।
toronto-airport-gold-heist-trials-of-parmpal-sidhu-and-archit-grover-separated
Punjabi

ਟੋਰੌਂਟੋ ਏਅਰਪੋਰਟ ਗੋਲਡ ਹੀਸਟ: ਪਰਮਪਾਲ ਸਿੱਧੂ ਤੇ ਅਰਚਿਤ ਗਰੋਵਰ ਦੇ ਟ੍ਰਾਇਲ ਵੱਖੋ-ਵੱਖ

ਕੈਨੇਡਾ ਦੇ ਇਤਿਹਾਸ ਵਿਚ ਟੋਰੌਂਟੋ ਏਅਰਪੋਰਟ 'ਤੇ ਹੋਈ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਬ੍ਰੈਂਪਟਨ ਦੇ 56 ਸਾਲਾ ਪਰਮਪਾਲ ਸਿੱਧੂ ਅਤੇ 39 ਸਾਲਾ ਅਰਚਿਤ ਗਰੋਵਰ ਦੇ ਟ੍ਰਾਇਲ ਨੂੰ ਇੱਕ-ਦੂਜੇ ਤੋਂ ਵੱਖ ਕਰ ਦਿੱਤਾ ਗਿਆ ਹੈ, ਪਹਿਲਾਂ ਉਨ੍ਹਾਂ ਦਾ ਇੱਕੋ ਸਾਂਝਾ ਜਿਊਰੀ Trial ਹੋਣਾ ਸੀ। ਓਨਟਾਰੀਓ ਕੋਰਟ ਦੀ ਜੱਜ ਨੈਨਸੀ ਡੈਨਿਸਨ ਨੇ ਗਰੋਵਰ ਦੇ ਵਕੀਲ ਦੀ ਅਪੀਲ 'ਤੇ ਦੋਵਾਂ ਦੇ ਮੁਕੱਦਮਿਆਂ ਨੂੰ ਵੱਖ ਕਰਨ ਦੀ ਮਨਜ਼ੂਰੀ ਦਿੱਤੀ।
alberta-referendum-mail-in-ballot-deadline-is-tonight
Punjabi

ਐਲਬਰਟਾ ਰੈਫਰੈਂਡਮ: ਮੇਲ-ਇਨ ਬੈਲਟ ਲਈ ਅਰਜ਼ੀ ਦੀ ਆਖ਼ਰੀ ਮਿਤੀ ਅੱਜ

ਐਲਬਰਟਾ ਦੇ ਆਉਣ ਵਾਲੇ ਰੈਫਰੈਂਡਮ ਲਈ ਮੇਲ-ਇਨ ਬੈਲਟ ਦੀ ਅਰਜ਼ੀ ਦੇਣ ਦੀ ਆਖ਼ਰੀ ਮਿਤੀ ਅੱਜ ਰਾਤ ਹੈ। ਇਲੈਕਸ਼ਨ ਐਲਬਰਟਾ ਵੱਲੋਂ ਅੱਜ ਅੱਧੀ ਰਾਤ ਤੱਕ ਹੀ ਮੇਲ-ਇਨ ਬੈਲਟ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਨ੍ਹਾਂ ਬੈਲਟ ਪੇਪਰਾਂ ਨੂੰ ਵਾਪਸ ਜਮ੍ਹਾਂ ਕਰਵਾਉਣ ਜਾਂ ਭੇਜਣ ਦੀ ਸਮਾਂ-ਸੀਮਾ 16 ਅਕਤੂਬਰ ਸ਼ਾਮ 5 ਵਜੇ ਤੱਕ ਤੈਅ ਕੀਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link