Dec 22, 2020 10:33 PM -

ਸਿਹਤ ਮੰਤਰੀ ਪੈਟੀ ਹਾਏਡੂ ਦਾ ਕਹਿਣਾ ਹੈ ਕਿ "ਸਾਰਾ ਰਿਸਰਚ ਭਾਈਚਾਰਾ" ਕੰਮ ਕਰ ਰਿਹਾ ਹੈ ਕਿ ਨਵੇਂ ਭਾਲੇ ਗਏ ਕੋਵਿਡ-19 ਸਟ੍ਰੇਨ ਦੀ ਜਾਂਚ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਪਹਿਲਾਂ ਦੇ ਕੋਵਿਡ-19 ਵਾਇਰਸ ਦੇ ਮੁਕਾਬਲੇ ਇਹ ਲੋਕਾਂ ਦੀ ਸਿਹਤ ਲਈ ਵਧੇਰੇ ਖਤਰਨਾਕ ਤਾਂ ਸਾਬਿਤ ਨਹੀਂ ਹੋ ਸਕਦਾ।
ਹਾਏਡੂ ਨੇ ਕਿਹਾ ਕਿ ਯੂ.ਕੇ. 'ਚ ਇਸ ਵਾਇਰਸ ਦਾ ਸਾਹਮਣੇ ਆਉਣਾ ਦਰਸ਼ਾਉਂਦਾ ਹੈ ਕਿ ਪੈਂਡੇਮਿਕ ਦਰਮਿਆਨ ਯਾਤਰਾ ਕਰਨਾ ਕੋਈ ਚੰਗਾ ਆਈਡਿਆ ਨਹੀਂ ਹੈ।
ਯਾਦ ਰਹੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰੀਸ ਜੌਨਸਨ ਨੇ ਕਿਹਾ ਹੈ ਕਿ ਵਾਇਰਸ ਦਾ ਨਵਾਂ ਸਟ੍ਰੇਨ ਵਧੇਰੇ ਆਸਾਨੀ ਨਾਲ ਫੈਲਦਾ ਜਾਪਦਾ ਹੈ।
ਯਾਦ ਰਹੇ ਕੈਨੇਡਾ 'ਚ ਇੰਗਲੈਂਡ ਤੋਂ ਆ ਰਹੀਆਂ ਫਲਾਈਟਸ 'ਤੇ ਸੋਮਵਾਰ ਨੂੰ 72 ਘੰਟੇ ਦੀ ਪਬੰਦੀ ਦਾ ਐਲਾਨ ਕੀਤਾ ਗਿਆ ਸੀ।
ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ ਦਾ ਕਹਿਣਾ ਹੈ ਕਿ ਲੋੜ ਪੈਣ 'ਤੇ ਬਾਰਡਰ ਸੁਰੱਖਿਆ ਸੰਬੰਧੀ ਹੋਰ ਸਖਤ ਨਿਯਮ ਐਲਾਨੇ ਜਾਣਗੇ।




