12.96C Vancouver
ADS

Sep 12, 2023 8:55 PM - CONNECT NEWS

Apple ਨੇ USB-C ਚਾਰਜਿੰਗ ਪੋਰਟ ਨਾਲ ਆਈਫੋਨ-15 ਸੀਰੀਜ਼ ਕੀਤੀ ਲੌਂਚ

Share On
apple-reveals-iphone-15-series-with-usb-c-charging-port
Apple has launched its new iPhone 15 Series today and for the first time the company has given a USB C charging port in it. (PHOTO: Apple)

Apple ਨੇ ਅੱਜ ਆਈਫੋਨ 15 ਸੀਰੀਜ਼ ਨੂੰ ਲੌਂਚ ਕਰ ਦਿੱਤਾ ਹੈ ਅਤੇ ਪਹਿਲੀ ਵਾਰ ਕੰਪਨੀ ਨੇ ਇਸ ਵਿਚ USB ਚਾਰਜਿੰਗ ਪੋਰਟ ਦਿੱਤਾ ਹੈ।

ਇਸ ਵਾਰ ਆਈਫੋਨ 15 ਵਿਚ 48 ਮੈਗਾਪਿਕਸਲ ਦਾ ਮੇਨ ਕੈਮੇਰਾ ਹੈ।

ਆਈਫੋਨ 15 ਦੀ ਕੀਮਤ US$799 ਅਤੇ ਆਈਫੋਨ 15 ਪਲੱਸ ਦੀ US$899 ਤੋਂ ਸ਼ੁਰੂ ਹੈ।

ਉਥੇ ਹੀ,ਪ੍ਰੋ ਸੀਰੀਜ਼ ਦੀ ਕੀਮਤ US$999 ਅਤੇ ਪ੍ਰੋ ਮੈਕਸ ਦੀ US$ 1,199 ਤੋਂ ਸ਼ੁਰੂ ਹੈ, ਪਿਛਲੇ ਸਾਲ ਵੀ ਕੰਪਨੀ ਨੇ ਇਸੇ ਕੀਮਤ ਵਿਚ ਆਈਫੋਨ ਸੀਰੀਜ਼ ਲੌਂਚ ਕੀਤੀ ਸੀ।

Apple ਮੁਤਾਬਕ, ਆਈਫੋਨ 15 ਸੀਰੀਜ਼ ਦੀ ਵਿਕਰੀ 22 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ।

Apple ਨੇ ਕਿਹਾ ਕਿ ਇਸ ਵਾਰ ਆਈਫੋਨ ਵਿਚ ਸੈਟੇਲਾਈਟ ਕੁਨੈਕਟੀਵਿਟੀ ਦਿੱਤੀ ਗਈ ਹੈ ਜਿਸ ਨੂੰ ਰੋਡਸਾਈਡ ਅਸਿਸਟੈਂਟਸ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

ਕੰਪਨੀ ਨੇ ਕਿਹਾ ਕਿ ਆਈਫੋਨ 15 ਪ੍ਰੋ ਮੈਕਸ ਵਿਚ ਪਿਛਲੇ ਮਾਡਲਸ ਨਾਲੋਂ ਵੱਡੇ ਓਪਟੀਕਲ ਜ਼ੂਮ ਵਾਲੇ ਕੈਮੇਰਾ ਲੈਂਸ ਦਿੱਤੇ ਗਏ ਹਨ।

Apple ਨੇ ਇਹ ਵੀ ਕਿਹਾ ਕਿ ਆਈਫੋਨ 15 ਪ੍ਰੋ ਮਾਡਲਸ ਵਿਚ ਨਵੇਂ USB-C port ਨਾਲ ਵੀਡੀਓਗ੍ਰਾਫਰਸ ਸਿੱਧੇ external hard drive ਵਿਚ high-quality video ਰਿਕੌਰਡ ਕਰ ਸਕਦੇ ਹਨ। ਕੰਪਨੀ ਵਲੋਂ ਇਸ ਮੌਕੇ Apple Watch Ultra 2 ਵੀ ਲੌਂਚ ਕੀਤੀ ਗਈ ਜਿਸ ਦੀ ਕੀਮਤ US$799 ਡਾਲਰ ਤੋਂ ਸ਼ੁਰੂ ਹੈ ਜਦੋਂ ਕਿ Series 9 ਦੀ ਸ਼ੁਰੂਆਤੀ ਕੀਮਤ US$399 ਰੱਖੀ ਗਈ ਹੈ।

Latest news

langley-school-district-bans-e-scooters-and-e-bikes-on-school-grounds
Punjabi

ਲੈਂਗਲੀ ਸਕੂਲ ਡਿਸਟ੍ਰਿਕਟ ਨੇ ਈ-ਸਕੂਟਰ ਤੇ ਈ-ਬਾਈਕਸ ’ਤੇ ਲਗਾਈ ਪਾਬੰਦੀ

ਬੀ.ਸੀ. ਦੀ ਲੈਂਗਲੀ ਸਕੂਲ ਡਿਸਟ੍ਰਿਕਟ ਨੇ ਨਵੇਂ ਅਕੈਡਮਿਕ ਸਾਲ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਈ-ਸਕੂਟਰ ਅਤੇ ਈ-ਬਾਈਕ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਨਵੇਂ ਨਿਯਮ ਡਿਸਟ੍ਰਿਕਟ ਦੇ ਸਾਰੇ elementary, ਮਿਡਲ ਅਤੇ ਸੈਕੰਡਰੀ ਸਕੂਲਾਂ 'ਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।
behbal-kalan-firing-case-sukhbir-badal-summoned-again-by-sit-questioning-set-for-september-11
Punjabi

ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ SIT ਦਾ ਮੁੜ ਸੰਮਨ, 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ

ਪੰਜਾਬ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸੰਮਨ ਭੇਜਿਆ ਹੈ। ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਤੋਂ 11 ਸਤੰਬਰ ਨੂੰ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ 20 ਜੁਲਾਈ ਨੂੰ ਸਿੱਟ ਅੱਗੇ ਪੇਸ਼ ਹੋਏ ਸਨ। ਹੁਣ 11 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਸੱਦਿਆ ਗਿਆ ਹੈ।
canada-and-eu-to-unite-against-u-s-china-global-dominance
Punjabi

ਅਮਰੀਕਾ-ਚੀਨ ਦੇ ਦਬਦਬੇ ਖ਼ਿਲਾਫ਼ ਕੈਨੇਡਾ ਤੇ ਯੂਰਪੀ ਯੂਨੀਅਨ ਹੋਣਗੇ ਇੱਕਜੁੱਟ

ਕੈਨੇਡਾ ਅਤੇ ਯੂਰਪੀ ਯੂਨੀਅਨ ਮਿਲ ਕੇ ਅਮਰੀਕਾ ਤੇ ਚੀਨ ਦੇ ਗਲੋਬਲ ਦਬਦਬੇ ਦਾ ਟਾਕਰਾ ਕਰਨ ਲਈ ਵਪਾਰ ਤੋਂ ਲੈ ਕੇ ਸੁਰੱਖਿਆ ਤੱਕ ਇੱਕ ਨਵੇਂ ਰਣਨੀਤਕ ਗਠਜੋੜ ਬਣਾਉਣ ਦੀ ਸੰਭਾਵਨਾ ਤਲਾਸ਼ ਰਹੇ ਹਨ। ਰਿਪੋਰਟਸ ਮੁਤਾਬਕ, ਯੂਰਪੀ ਕਮਿਸ਼ਨ ਦੀ President Ursula von der Leye 16 ਸਤੰਬਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਆਪਣੇ ਸਲਾਨਾ ਸੰਬੋਧਨ ਦੌਰਾਨ ਇਸ ਰਣਨੀਤੀ ਦਾ ਰਸਮੀ ਐਲਾਨ ਕਰ ਸਕਦੇ ਹਨ।
surrey-police-board-begins-nationwide-search-for-new-chief-constable
Punjabi

ਸਰੀ ਪੁਲਿਸ ਬੋਰਡ ਵੱਲੋਂ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼-ਵਿਆਪੀ ਭਾਲ ਸ਼ੁਰੂ

ਸਰੀ ਪੁਲਿਸ ਬੋਰਡ ਨੇ ਐਸ.ਪੀ.ਐਸ. ਦੀ ਕਮਾਂਡ ਸੰਭਾਲਣ ਲਈ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼ ਵਿਆਪੀ ਭਾਲ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ ਇਸ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਅਤੇ ਯੋਗ ਉਮੀਦਵਾਰ ਦੀ ਚੋਣ ਲਈ ਹਾਲ ਹੀ ਵਿਚ PFM Executive Search ਨਾਮਕ ਫਰਮ ਨੂੰ ਜ਼ਿੰਮੇਵਾਰੀ ਸੌਂਪੀ ਹੈ।
canada-and-china-resume-military-talks-after-more-than-eight-years
Punjabi

ਕੈਨੇਡਾ-ਚੀਨ ਵਿਚਾਲੇ 8 ਸਾਲ ਬਾਅਦ ਮੁੜ ਸ਼ੁਰੂ ਹੋਈ ਫੌਜੀ ਗੱਲਬਾਤ

ਕੈਨੇਡਾ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ 8 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਔਟਵਾ ਵਿਚ ਗੁਪਤ ਰੂਪ ਵਿਚ ਰੱਖਿਆ ਤਾਲਮੇਲ ਵਾਰਤਾ ਹੋਈ ਹੈ। ਚੀਨ ਦੇ ਡਿਫੈਂਸ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੀਟਿੰਗ 4 ਸਤੰਬਰ ਨੂੰ ਹੋਈ ਸੀ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਫੌਜੀ ਪੱਧਰ 'ਤੇ ਸੰਚਾਰ ਨੂੰ ਬਹਾਲ ਕਰਨਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link