25.81C Vancouver
ADS

Jun 10, 2020 2:13 AM -

ਦਿੱਲੀ ਦੇ ਮੁੱਖ ਮੰਤਰੀ ਦੀ ਕੋਵਿਡ-19 ਰਿਪੋਰਟ ਰਹੀ ਨੈਗੇਟਿਵ

Share On
arvind-kejriwal-tests-negative-for-covid-19
The COVID-19 test results of Delhi Chief Minister Arvind Kejriwal have come out as negative. Photo-ANI

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੰਗਲਵਾਰ ਨੂੰ ਕੋਰੋਨਾ ਵਾਇਰਸ ਸੰਬੰਧੀ ਰਿਪੋਰਟ ਨੈਗੇਟਿਵ ਆਈ ਹੈ।

ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁਖਾਰ ਅਤੇ ਗਲ਼ੇ ਦੇ ਵਿੱਚ ਹਲਕੀ ਖਰਾਸ਼ ਮਹਿਸੂਸ ਹੋ ਰਹੀ ਸੀ।

ਜਿਸ ਤੋਂ ਬਾਅਦ ਉਨ੍ਹਾਂ ਦਾ ਸੈਂਪਲ ਕੋਵਿਡ-19 ਲਈ ਭੇਜਿਆ ਗਿਆ। ਇਸ ਵਿੱਚ ਅੱਜ ਕੇਜਰੀਵਾਲ ਦੀ ਰਿਪੋਰਟ ਨੈਗੇਟਿਵ ਦੱਸੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਰਾਘਵ ਚੱਡਾ ਨੇ ਸਾਂਝੀ ਕੀਤੀ।

ਉਨ੍ਹਾਂ ਆਪਣੇ ਇੱਕ ਟਵੀਟ 'ਚ ਲਿਖਿਆ, "ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਵਿਡ-19 ਲਈ ਨੈਗੇਟਿਵ ਪਾਏ ਗਏ ਹਨ।"

51 ਸਾਲਾ ਕੇਜਰੀਵਾਲ ਨੇ ਐਤਵਾਰ ਨੂੰ ਹਲਕੇ ਬੁਖਾਰ ਅਤੇ ਗਲ਼ੇ ਸੰਬੰਧੀ ਪ੍ਰੇਸ਼ਾਨੀ ਦੀ ਸ਼ਿਕਾਇਤ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਟੈਸਟ ਹੋਣ ਤੱਕ ਆਪਣੀਆਂ ਸਾਰੀਆਂ ਬੈਠਕਾਂ ਰੱਦ ਕਰ ਦਿੱਤੀਆਂ ਸਨ।

ਯਾਦ ਰਹੇ ਹੁਣ ਤੱਕ ਦਿੱਲੀ 'ਚ 29,943 ਮਾਮਲੇ ਰਿਪੋਰਟ ਹੋ ਚੁੱਕੇ ਹਨ।

ਕੁੱਲ 17,712 ਮਾਮਲੇ ਐਕਟਿਵ ਸ਼੍ਰੇਣੀ 'ਚ ਸ਼ਾਮਿਲ ਦੱਸੇ ਗਏ ਹਨ। ਦਿੱਲੀ 'ਚ ਇਸ ਵਾਇਰਸ ਕਾਰਨ 874 ਲੋਕਾਂ ਦੀ ਜਾਨ ਜਾ ਚੁੱਕੀ ਹੈ।

Latest news

five-killed-in-small-plane-crash-near-austin-texas-county-official-says
Punjabi

ਟੈਕਸਾਸ ਦੇ ਆਸਟਿਨ ਨੇੜੇ ਛੋਟਾ ਜਹਾਜ਼ ਹਾਦਸਾਗ੍ਰਸਤ,5 ਲੋਕਾਂ ਦੀ ਮੌਤ

ਅਮਰੀਕਾ ਦੇ ਟੈਕਸਾਸ ਰਾਜ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ ਪੰਜ ਜਣਿਆਂ ਦੀ ਮੌਤ ਹੋ ਗਈ। ਹੇਜ਼ ਕਾਉਂਟੀ ਦੇ ਜੱਜ ਰੂਬੇਨ ਬੇਸੇਰਾ ਨੇ ਸ਼ੁੱਕਰਵਾਰ ਨੂੰ ਇੱਕ ਫੇਸਬੁੱਕ ਪੋਸਟ ਰਾਹੀਂ ਦੱਸਿਆ ਕਿ ਇਹ ਹਾਦਸਾ ਵੀਰਵਾਰ ਰਾਤ ਨੂੰ ਵਿੰਬਰਲੇ ਸ਼ਹਿਰ ਵਿੱਚ ਵਾਪਰਿਆ,ਜੋ ਆਸਟਿਨ ਤੋਂ ਲਗਭਗ 64 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ।
punjab-assembly-passes-confidence-motion-with-88-aap-mlas-voting-in-favour
Punjabi

ਪੰਜਾਬ ਵਿਧਾਨ ਸਭਾ ਵਿੱਚ 'ਭਰੋਸਗੀ ਮਤਾ'ਪਾਸ, ਹੱਕ 'ਚ ਭੁਗਤੇ 'ਆਪ'ਦੇ 88 ਵਿਧਾਇਕ

ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਅੱਜ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਭਰੋਸਗੀ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ 88 ਵਿਧਾਇਕ ਭੁਗਤੇ ਅਤੇ 4 ਵਿਧਾਇਕ ਗੈਰ-ਹਾਜ਼ਰ ਰਹੇ।
alberta-privacy-commissioner-urges-legal-reform-after-alleged-voter-list-breach
Punjabi

ਐਲਬਰਟਾ ਦੀ ਪ੍ਰਾਈਵੇਸੀ ਕਮਿਸ਼ਨਰ ਨੇ ਵੋਟਰ ਲਿਸਟ ਲੀਕ ਦੇ ਦਾਅਵਿਆਂ ਤੋਂ ਬਾਅਦ ਕਾਨੂੰਨੀ ਤਬਦੀਲੀਆਂ ਦੀ ਕੀਤੀ ਮੰਗ

ਐਲਬਰਟਾ ਦੇ ਪ੍ਰਾਈਵੇਸੀ ਕਮਿਸ਼ਨਰ ਨੇ ਸੂਬੇ ਦੇ ਕਾਨੂੰਨਾਂ ਵਿੱਚ ਬਦਲਾਅ ਦੀ ਮੰਗ ਕੀਤੀ ਹੈ। ਇਹ ਮੰਗ ਉਦੋਂ ਸਾਹਮਣੇ ਆਈ ਹੈ ਜਦੋਂ ਇੱਕ ਵੱਖਵਾਦੀ ਸਮੂਹ ਉੱਤੇ ਸੂਬੇ ਦੀ ਅਧਿਕਾਰਤ ਵੋਟਰ ਸੂਚੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕਰਨ ਅਤੇ ਵਰਤਣ ਦੇ ਦੋਸ਼ ਲੱਗੇ ਹਨ। ਇਲੈਕਸ਼ਨ ਐਲਬਰਟਾ ਵਲੋਂ Centurion Project ਨਾਮ ਦੇ ਗਰੁੱਪ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗਰੁਪ ਨੇ ਇੱਕ ਅਜਿਹੀ ਐਪ ਜਾਰੀ ਕੀਤੀ ਸੀ ਜਿਸ ਵਿੱਚ ਲਗਭਗ 30 ਲੱਖ ਐਲਬਰਟਨਜ਼ ਦੇ ਨਾਮ ਅਤੇ ਪਤੇ ਜਨਤਕ ਕਰ ਦਿੱਤੇ ਗਏ ਸਨ।
canada-reduces-refugee-health-coverage-introduces-co-payments-for-prescriptions-and-supplementary-care
Punjabi

ਰਿਫਿਊਜ਼ੀ ਲਈ ਫੈਡਰਲ ਹੈਲਥ ਕਵਰੇਜ ਵਿੱਚ ਕਟੌਤੀ,ਦਵਾਈਆਂ ਅਤੇ ਸਹਾਇਕ ਸੇਵਾਵਾਂ 'ਤੇ ਕੋ-ਪੇਮੈਂਟ ਲਾਗੂ

ਕੈਨੇਡਾ ਸਰਕਾਰ ਵਲੋਂ ਰਿਫਿਊਜੀ ਅਤੇ ਰਿਫਿਊਜੀ ਕਲੇਮ ਲਗਾਉਣ ਵਾਲੇ ਲੋਕਾਂ ਲਈ ਫ੍ਰੀ ਹੈਲਥ ਕੇਅਰ ਸੇਵਾਵਾਂ ਵਿਚ ਕੀਤੀ ਗਈ ਕਟੌਤੀ ਅੱਜ ਤੋਂ ਲਾਗੂ ਹੋ ਗਈ ਹੈ। ਨਵੇਂ ਨਿਯਮਾਂ ਤਹਿਤ ਹੁਣ ਉਨ੍ਹਾਂ ਨੂੰ ਨੁਸਖ਼ੇ,ਮਾਨਸਿਕ ਸਿਹਤ ਸਲਾਹ,ਦੰਦਾਂ ਦੀਆਂ ਸੇਵਾਵਾਂ ਅਤੇ ਵਿਜ਼ਨ ਕੇਅਰ ਲਈ ਪੱਲਿਓਂ ਇੱਕ ਹਿੱਸੇ ਦਾ ਭੁਗਤਾਨ ਕਰਨਾ ਹੋਵੇਗਾ।
smith-welcomes-u-s-approval-of-bridger-pipeline-expansion-tied-to-keystone-xl-revival
Punjabi

ਪ੍ਰੀਮੀਅਰ ਸਮਿਥ ਨੇ ਇੱਕ ਨਵੇਂ ਸਰਹੱਦ-ਪਾਰ ਤੇਲ ਪਾਈਪਲਾਈਨ ਪ੍ਰੋਜੈਕਟ ਲਈ ਮਿਲੀ ਪ੍ਰਵਾਨਗੀ ਦਾ ਕੀਤਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ ਨਵੇਂ ਸਰਹੱਦ-ਪਾਰ ਤੇਲ ਪਾਈਪਲਾਈਨ ਪ੍ਰੋਜੈਕਟ ਲਈ ਮਿਲੀ ਪ੍ਰਵਾਨਗੀ ਦਾ ਸਵਾਗਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਿਜਰ ਪਾਈਪਲਾਈਨ ਦੇ ਵਿਸਤਾਰ ਲਈ ਰਾਸ਼ਟਰਪਤੀ ਪਰਮਿਟ 'ਤੇ ਦਸਤਖਤ ਕੀਤੇ ਹਨ। ਇਸ ਪ੍ਰੋਜੈਕਟ ਨੂੰ ਪੁਰਾਣੇ ਕੀਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਦਾ ਇੱਕ ਅੰਸ਼ਕ ਰੂਪ ਮੰਨਿਆ ਜਾ ਰਿਹਾ ਹੈ,ਜੋ ਕਿ ਕੈਨੇਡਾ ਦੇ ਕੱਚੇ ਤੇਲ ਨੂੰ ਅਮਰੀਕਾ ਤੱਕ ਪਹੁੰਚਾਉਣ ਵਿੱਚ ਮਦਦਗਾਰ ਹੋਵੇਗਾ।ਇਹ ਪ੍ਰੋਜੈਕਟ ਕੈਲਗਰੀ ਸਥਿਤ ਸਾਊਥ ਬੋਅ ਅਤੇ ਅਮਰੀਕਾ ਦੀ ਬ੍ਰਿਜਰ ਕੰਪਨੀ ਵਿਚਕਾਰ ਇੱਕ ਸਾਂਝਾ ਸਮਝੌਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link