Feb 9, 2022 10:24 PM - The Canadian Press

ਬੀ.ਸੀ. 'ਚ ਓਵਰਡੋਜ਼ ਸੰਬੰਧੀ ਮੌਤਾਂ ਦੇ ਅੰਕੜੇ ਸਾਂਝੇ ਕੀਤੇ ਗਏ ਹਨ।
ਬੀ.ਸੀ. ਕੋਰੋਨਰ ਆਫਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਾਲ 2021 ਸੂਬੇ ਦੇ ਇਤਿਹਾਸ 'ਚ ਓਵਰਡੋਜ਼ ਸੰਬੰਧੀ ਮੌਤਾਂ ਦਾ ਸਭ ਤੋਂ ਜਾਨਲੇਵਾ ਸਾਲ ਸਾਬਿਤ ਹੋਇਆ ਹੈ।
ਬੀਤੇ ਸਾਲ ਓਵਰਡੋਜ਼ ਸੰਬੰਧੀ ਮੌਤਾਂ ਦੀ ਗਿਣਤੀ 2,224 ਤਕ ਪਹੁੰਚਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਨੂੰ ਸਾਲ 2020 ਦੇ ਮੁਕਾਬਲੇ ਓਵਰਡੋਜ਼ ਸੰਬੰਧੀ ਮੌਤਾਂ 'ਚ 508 ਮੌਤਾਂ ਦਾ ਵਾਧਾ ਦੱਸਿਆ ਗਿਆ ਹੈ।
ਸਾਲ ਦੇ ਆਖਰੀ 2 ਮਹੀਨਿਆਂ ਯਾਨੀ ਕਿ ਨਵੰਬਰ ਅਤੇ ਦਿਸੰਬਰ 'ਚ ਓਵਰਡੋਜ਼ ਸੰਬੰਧੀ ਮੌਤਾਂ ਦੀ ਗਿਣਤੀ 425 ਰਹੀ।
ਇਸ 'ਚ ਨਵੰਬਰ ਦੇ ਮਹੀਨੇ 'ਚ 210 ਅਤੇ ਦਿਸੰਬਰ ਦੇ ਮਹੀਨੇ 'ਚ 215 ਮੌਤਾਂ ਦਰਜ ਹੋਈਆਂ ਹਨ।
ਸਾਲ ਦਰ ਸਾਲ ਹੋ ਰਹੇ ਵਾਧੇ 'ਚ ਇਸ ਨੂੰ 26% ਦਾ ਵਾਧਾ ਦੱਸਿਆ ਗਿਆ ਹੈ।
ਇਸ ਦਾ ਅਰਥ ਹੈ ਕਿ ਸਾਲ 2021 'ਚ ਪ੍ਰਤੀ ਦਿਨ ਕਰੀਬ 6 ਲੋਕਾਂ ਨੇ ਓਵਰਡੋਜ਼ ਕਾਰਨ ਜਾਨ ਗਵਾ ਦਿੱਤੀ।
ਚੀਫ਼ ਕੋਰੋਨਰ ਲੀਜ਼ਾ ਲਾਪੌਂਟ ਦਾ ਕਹਿਣਾ ਸੀ ਕਿ ਇਲੀਸਿਟ ਡਰੱਗਸ ਨੂੰ ਅਪਰਾਧ ਬਣਾਉਣ ਕਾਰਨ ਮੌਤਾਂ 'ਚ ਵਾਧਾ ਹੋਇਆ ਹੈ ਅਤੇ ਇਸ ਨਾਲ ਡਰੱਗ ਤਸਕਰਾਂ ਨੇ ਵਾਧੂ ਪੈਸੇ ਬਣਾਏ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ ਸ਼ਰਮ, ਡਰ ਅਤੇ ਸਜਾ ਦਾ ਮਾਹੌਲ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਵਧੇਰੇ ਲੋਕਾਂ ਤਕ ਸੇਫ ਸਪਲਾਈ ਪਹੁੰਚਾਉਣ ਦੀ ਲੋੜ ਹੈ ਅਤੇ ਡਰੱਗ ਟਰੀਟਮੈਂਟ ਸੰਬੰਧੀ ਵੀ ਵਾਧੇ ਦੀ ਲੋੜ ਹੈ।




