Oct 5, 2026 1:45 PM - Connect Newsroom - Ramandeep Kaur with files from The Canadian Press

ਬੀ. ਸੀ. ਵਿਚ ਸੂਬਾਈ ਚੋਣਾਂ ਲਈ ਉਮੀਦਵਾਰਾਂ ਦੇ ਨਾਮ ਫਾਈਨਲ ਹੋ ਗਏ ਹਨ। ਖਾਸ ਗੱਲ ਇਹ ਹੈ ਕਿ ਬੀ.ਸੀ. ਐਨਡੀਪੀ ਆਪਣੀਆਂ ਹੀ ਐਲਾਨੀਆਂ ਚੋਣਾਂ ਵਿਚ ਸਾਰੇ ਹਲਕਿਆਂ 'ਤੇ ਪੂਰੇ ਉਮੀਦਵਾਰ ਉਤਾਰਨ ਵਿਚ ਅਸਫਲ ਰਹੀ ਹੈ। ਪਾਰਟੀ ਕੁੱਲ 93 ਚੋਣ ਹਲਕਿਆਂ ਵਿਚੋਂ 92 ਸੀਟਾਂ 'ਤੇ ਹੀ ਉਮੀਦਵਾਰ ਖੜ੍ਹੇ ਕਰ ਸਕੀ ਹੈ।
ਇਲੈਕਸ਼ਨਜ਼ ਬੀ.ਸੀ. ਅਨੁਸਾਰ, ਬੀ.ਸੀ. ਐਨ.ਡੀ.ਪੀ. ਪੀਸ ਰਿਵਰ ਨੌਰਥ ਹਲਕੇ ਲਈ ਨਿਰਧਾਰਤ ਸਮੇਂ ਅੰਦਰ ਲੋੜੀਂਦੇ ਕਾਗਜ਼ਾਤ ਦਾਖ਼ਲ ਨਹੀਂ ਕਰ ਸਕੀ, ਜਿਸ ਕਾਰਨ ਉੱਥੋਂ ਪਾਰਟੀ ਦਾ ਕੋਈ ਉਮੀਦਵਾਰ ਮੈਦਾਨ ਵਿਚ ਨਹੀਂ ਹੈ। ਦੂਜੇ ਪਾਸੇ, ਬੀ.ਸੀ. ਕੰਜ਼ਰਵੇਟਿਵ ਇਕਲੌਤੀ ਪਾਰਟੀ ਹੈ, ਜਿਸ ਨੇ ਸਾਰੇ 93 ਹਲਕਿਆਂ ਵਿਚ ਆਪਣੇ ਉਮੀਦਵਾਰ ਉਤਾਰੇ ਹਨ। ਉਥੇ ਹੀ, ਬੀ.ਸੀ. ਗ੍ਰੀਨ ਵਲੋਂ 73 ਸੀਟਾਂ 'ਤੇ,ਸੈਂਟਰ ਬੀ.ਸੀ. ਵਲੋਂ 35 ਤੇ ਵਨ-ਬੀ-ਸੀ ਵਲੋਂ 33 ਸੀਟਾਂ 'ਤੇ ਚੋਣ ਲੜੀ ਜਾ ਰਹੀ ਹੈ।
ਇਲੈਕਸ਼ਨਜ਼ ਬੀ.ਸੀ.ਅਨੁਸਾਰ, ਕੁੱਲ 355 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 340 ਦਸ political ਪਾਰਟੀਆਂ ਵਲੋਂ ਚੋਣ ਲੜ ਰਹੇ ਹਨ ਅਤੇ 15 ਉਮੀਦਵਾਰ ਆਜ਼ਾਦ ਵਜੋਂ ਚੋਣ ਮੈਦਾਨ ਵਿਚ ਹਨ। ਗੌਰਤਲਬ ਹੈ ਕਿ ਇਹਨਾਂ ਸੂਬਾਈ ਚੋਣਾਂ ਲਈ ਐਡਵਾਂਸ ਵੋਟਿੰਗ 16 ਤੋਂ 21 ਅਕਤੂਬਰ ਨੂੰ ਹਵੋਗੀ ਅਤੇ ਸੂਬਾ ਵਾਸੀਆਂ ਲਈ ਵੋਟ ਪਾਉਣ ਦਾ ਆਖਰੀ ਦਿਨ 24 ਅਕਤੂਬਰ ਹੋਵੇਗਾ।




