Feb 7, 2022 10:32 PM - The Canadian Press

ਬੀ.ਸੀ. 'ਚ ਅਗਲੇ ਇੱਕ ਦਹਾਕੇ 'ਚ 1 ਮਿਲੀਅਨ ਤੋਂ ਵਧੇਰੇ ਜੌਬ ਓਪਨਿੰਗਸ ਸਥਾਪਿਤ ਹੋਣ ਦਾ ਅਨੁਮਾਨ ਜਤਾਇਆ ਗਿਆ ਹੈ।
ਤਾਜਾ ਲੇਬਰ ਮਾਰਕਿਟ ਆਊਟਲੁਕ ਦਰਸ਼ਾਉਂਦਾ ਹੈ ਕਿ ਅਗਲੇ ਇੱਕ ਦਹਾਕੇ 'ਚ 80% ਜੌਬ ਓਪਨਿੰਗਸ ਵਿੱਚ ਪੋਸਟ ਸੈਕੰਡਰੀ ਐਜੂਕੇਸ਼ਨ ਤਕ ਦੀ ਲੋੜ ਹੋਵੇਗੀ ਅਤੇ ਇਹ ਬਦਲਦੀ ਇਕਾਨਮੀ ਦਾ ਆਈਨਾ ਵਿਖਾਉਂਦਾ ਹੈ।
ਸੂਬਾ ਸਰਕਾਰ ਦੇ ਅਨੁਮਾਨ ਅਨੁਸਾਰ ਇਸ 'ਚ ਕਰੀਬ 63% ਨੌਕਰੀਆਂ ਅਜਿਹੀਆਂ ਹੋਣਗੀਆਂ ਜੋ ਕਿ ਰਿਟਾਇਰ ਹੋ ਰਹੇ ਲੋਕਾਂ ਦੀ ਜਗ੍ਹਾ ਭਰਨ ਨਾਲ ਜੁੜੀਆਂ ਹੋਣਗੀਆਂ।
ਇੱਕ ਨਿਊਜ ਰਿਲੀਜ਼ ਵਿੱਚ ਜੌਬਸ ਮੰਤਰਾਲੇ ਦਾ ਕਹਿਣਾ ਸੀ ਕਿ ਬਾਕੀ ਦੀਆਂ 37% ਨੌਕਰੀਆਂ ਅਜਿਹੀਆਂ ਹੋਣਗੀਆਂ ਜੋ ਕਿ ਇਕਨਾਮਿਕ ਗਰੋਥ ਅਤੇ ਕੋਵਿਡ-19 ਰਿਕਵਰੀ ਵਿਚਾਲੇ ਸਥਾਪਿਤ ਹੋਣਗੀਆਂ।
ਸਰਕਾਰ ਦੇ ਅਨੁਮਾਨ ਅਨੁਸਾਰ ਸੋਸ਼ਲ ਅਸਿਸਟੈਂਸ ਅਤੇ ਐਜੂਕੇਸ਼ਨ ਦੇ ਖੇਤਰਾਂ 'ਚ ਸਭ ਤੋਂ ਵੱਧ ਨੌਕਰੀਆਂ ਸਥਾਪਿਤ ਹੋ ਸਕਦੀਆਂ ਹਨ।
ਇਸ 'ਚ ਕਾਊਂਸਲਿੰਗ, ਚਾਈਲਡ ਪ੍ਰੋਟੈਕਸ਼ਨ ਅਤੇ ਕਮਿਊਨਿਟੀ ਹਾਊਸਿੰਗ ਜਿਹੇ ਸੈਕਟਰਸ 'ਚ ਵਧੇਰੇ ਨੌਕਰੀਆਂ ਸਥਾਪਿਤ ਹੋਣ ਦਾ ਅਨੁਮਾਨ ਪੇਸ਼ ਕੀਤਾ ਗਿਆ ਹੈ।
ਸਾਈਂਸ ਅਤੇ ਟੈਕਨੌਲੋਜੀ ਦੇ ਖੇਤਰਾਂ ਵਿੱਚ ਵੀ ਵੱਡੀ ਗਿਣਤੀ 'ਚ ਨੌਕਰੀਆਂ ਸਥਾਪਿਤ ਹੋਣ ਦਾ ਅਨੁਮਾਨ ਦੱਸਿਆ ਗਿਆ ਹੈ।
ਸਰਕਾਰ ਦੇ ਅਨੁਮਾਨ ਅਨੁਸਾਰ ਨਵੇਂ ਇਮੀਗ੍ਰੈਂਟਸ 34% ਨੌਕਰੀਆਂ ਦਾ ਹਿੱਸਾ ਹੋਣਗੇ।




