Aug 19, 2024 8:10 PM - The Canadian Press

ਵੈਨਕੂਵਰ ਦੀ ਇਕ ਫਿਲਮ ਕੰਪਨੀ ਨੂੰ ਬਿਨਾ ਇਜਾਜ਼ਤ ਕਾਤਲ ਵੇਲ੍ਹ ਦੇ ਨਜ਼ਦੀਕ ਡਰੋਨ ਉਡਾਉਣ ਲਈ 25,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਅਸਲ ਵਿਚ ਵੈਨਕੂਵਰ ਦੀ ਰੀਵਰ ਰੋਡ ਫ਼ਿਲਮ ਨੂੰ ਖਤਰੇ ਵਿਚ ਪਈਆਂ ਪ੍ਰਜਾਤੀਆਂ ਨੂੰ ਫਿਲਮਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਫਿਸ਼ਰੀਜ਼ ਐਂਡ ਓਸ਼ੀਅਨਜ਼ ਕੈਨੇਡਾ ਦੇ ਇਕ ਬਿਆਨ ਮੁਤਾਬਿਕ ਕੰਪਨੀ ਨੂੰ ਜੁਲਾਈ ਵਿਚ ਵੈਨਕੂਵਰ ਆਈਲੈਂਡ ’ਤੇ ਬੀਚ ਰਬਿੰਗ ਵਿਚ ਲੱਗੇ ਵੇਲ੍ਹ ਦੇ ਇਕ ਸਮੂਹ ਦੇ ਬਹੁਤ ਨੇੜੇ ਵੀਡੀਓਗ੍ਰਾਫੀ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਫੁਟੇਜ ਕੈਪਚਰ ਕਰਨ ਦਾ ਦੋਸ਼ੀ ਮੰਨਿਆ ਸੀ।
ਓਟਾਵਾ ਦੇ ਬਿਆਨ ਅਨੁਸਾਰ ਕੈਨੇਡਾ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਾਤਲ ਵੇਲ੍ਹ ਦੀ ਫੁਟੇਜ ਕੈਪਚਰ ਕਰਨ ਲਈ ਡਰੋਨ ਦੀ ਗੈਰ ਕਾਨੂੰਨੀ ਵਰਤੋਂ ਲਈ ਜੁਰਮਾਨਾ ਜਾਰੀ ਕੀਤਾ ਗਿਆ ਹੈ।




