18.49C Vancouver
ADS

Sep 13, 2021 8:53 PM -

ਬੀ.ਸੀ. ਨੇ ਡੈਫੀਸਿਟ ਪ੍ਰੋਜੈਕਸ਼ਨ $4.8 ਬਿਲੀਅਨ 'ਤੇ ਰਹਿਣ ਦਾ ਦੱਸਿਆ ਅਨੁਮਾਨ; ਪਹਿਲਾਂ ਦੇ ਅਨੁਮਾਨ 'ਚ ਅੱਧੇ ਤੋਂ ਵੀ ਵੱਧ ਵਿੱਤੀ ਘਾਟੇ ਦੀ ਗਿਰਾਵਟ

Share On
b-c-finance-minister-provides-financial-update-for-april-to-june
British Columbia's budget deficit is expected to be lower than forecast but the COVID-19 pandemic remains a risk to the economy. (Photo - B.C. Govt.)

ਬੀ.ਸੀ. ਦੇ ਬਜਟ ਡੈਫੀਸਿਟ ਨੂੰ ਪਹਿਲਾਂ ਦੇ ਅਨੁਮਾਨ ਤੋਂ ਘੱਟ ਰਹਿਣ ਦੀ ਜਾਣਕਾਰੀ ਦਿੱਤੀ ਗਈ ਹੈ।

ਕੋਵਿਡ-19 ਪੈਂਡੈਮਿਕ ਨੂੰ ਇਕਾਨਮੀ ਲਈ ਖਤਰਾ ਮੰਨਿਆ ਜਾ ਰਿਹਾ ਹੈ ਅਤੇ ਇਸੇ ਵਿਚਾਲੇ ਵਿੱਤੀ ਘਾਟੇ ਦੇ ਅਨੁਮਾਨ ਜਾਰੀ ਕੀਤੇ ਗਏ ਸਨ।

ਵਿੱਤ ਮੰਤਰੀ ਸਿਲੀਨਾ ਰੌਬਿਨਸਨ ਦਾ ਕਹਿਣਾ ਹੈ ਕਿ ਸੂਬੇ ਦੀ ਸਾਲ 2021-2022 ਦੇ ਪਹਿਲੇ 3 ਮਹੀਨੇ ਲਈ ਵਿੱਤੀ ਸਟੇਟਮੈਂਟ 'ਚ $4.8 ਬਿਲੀਅਨ ਦੇ ਘਾਟੇ ਦਾ ਅਨੁਮਾਨ ਪੇਸ਼ ਕੀਤਾ ਗਿਆ ਹੈ।

ਇਸ ਨੂੰ ਪਹਿਲਾਂ ਪੇਸ਼ ਕੀਤੇ ਗਏ $9.7 ਬਿਲੀਅਨ ਦੇ ਘਾਟੇ ਦੇ ਅਨੁਮਾਨ ਮੁਕਾਬਲੇ ਅੱਧੇ ਤੋਂ ਵੀ ਘਟ ਦੱਸਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਡੈਫੀਸਿਟ ਪ੍ਰੋਜੈਕਸ਼ਨ 'ਚ ਕਮੀ ਜੌਬ ਮਾਰਕਿਟ 'ਚ ਬਿਹਤਰੀ ਦਾ ਨਤੀਜਾ ਹੈ।

ਉਨ੍ਹਾਂ ਇਸ ਦੇ ਲਈ ਨੈਚੁਰਲ ਰਿਸੋਰਸਿਸ ਤੋਂ ਵਧੇਰੇ ਰੈਵੀਨਿਊ ਅਤੇ ਫੈਡਰਲ ਟਰਾਂਸਫਰ ਨੂੰ ਵੀ ਇੱਕ ਕਾਰਨ ਦੱਸਿਆ।

ਸਿਲੀਨਾ ਰੌਬਿਨਸਨ ਨੇ ਕਿਹਾ ਕਿ ਬੀ.ਸੀ. ਦੀ ਇਕਾਨਮੀ 'ਚ 4% ਦਾ ਵਾਧਾ ਹੋਣ ਦਾ ਅਨੁਮਾਨ ਵੀ ਪੇਸ਼ ਕੀਤਾ ਗਿਆ ਹੈ।

ਇਸ ਨੂੰ ਬਜਟ 'ਚ ਪੇਸ਼ ਕੀਤੇ ਗਏ 3.8% ਦੇ ਵਾਧੇ ਮੁਕਾਬਲੇ ਵਧੇਰੇ ਦੱਸਿਆ ਗਿਆ ਹੈ।

ਹਾਲਾਂਕਿ ਉਨ੍ਹਾਂ ਕਿਹਾ ਕਿ ਕੋਵਿਡ-19 ਪੈਂਡੈਮਿਕ ਹੁਣ ਵੀ ਸੂਬੇ ਦੀ ਵਿੱਤੀ ਰਿਕਵਰੀ ਲਈ ਖਤਰਾ ਬਣਿਆ ਹੋਇਆ ਹੈ।

Latest news

american-doctors-move-to-b-c-amid-eased-licensing-rules
Punjabi

American Doctors Move to B.C. Amid Eased Licensing Rules

British Columbia’s simplified licensing rules are attracting American doctors, with some moving to the province with their families. Two doctors have recently settled in the remote coastal community of Pender Harbour and are now providing services at the local health centre.
two-surveys-raise-concerns-over-canadas-trade-and-jobs
Punjabi

ਕੈਨੇਡਾ ਦੇ ਵਪਾਰ ਨੂੰ ਲੈ ਕੇ ਦੋ ਸਰਵੇਖਣਾਂ ਨੇ ਵਧਾਈ ਚਿੰਤਾ

ਕੈਨੇਡਾ ਦੇ ਵਪਾਰ ਨਾਲ ਸਬੰਧਤ ਦੋ ਤਾਜ਼ਾ ਸਰਵੇ ਹੋਏ ਹਨ, ਜਿਨ੍ਹਾਂ ਵਿਚ ਛੋਟੇ ਕਾਰੋਬਾਰਾਂ ਅਤੇ ਨੌਕਰੀਆਂ ਦੇ ਸਿਲਸਿਲੇ ਵਿਚ ਚਿਤਾਵਨੀ ਦਿੱਤੀ ਗਈ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵਲੋਂ ਬੁੱਧਵਾਰ ਨੂੰ ਜਾਰੀ ਸਰਵੇ ਵਿਚ ਕਿਹਾ ਗਿਆ ਹੈ ਕਿ ਜੇਕਰ 50 ਫੀਸਦੀ ਨਵਾਂ ਟੈਰਿਫ ਲਾਗੂ ਹੁੰਦਾ ਹੈ ਤਾਂ ਦੇਸ਼ ਦੇ ਛੋਟੇ ਨਿਰਯਾਤਕ ਨੂੰ ਰੈਵੇਨਿਊ ਵਿਚ ਘੱਟੋ-ਘੱਟੋ ਅੱਧਾ ਨੁਕਸਾਨ ਝੱਲਣਾ ਪੈ ਸਕਦਾ ਹੈ।
canadian-government-invests-24-million-in-cannabis-and-brain-health-research
Punjabi

ਕੈਨੇਡਾ ਸਰਕਾਰ ਵੱਲੋਂ ਕੈਨਾਬਿਸ ਅਤੇ ਦਿਮਾਗੀ ਸਿਹਤ ਖੋਜ ਲਈ $24 ਮਿਲੀਅਨ ਫੰਡ ਦੇਣ ਦਾ ਐਲਾਨ

ਕੈਨੇਡਾ ਦੀ ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਨੇ ਦੇਸ਼ ਭਰ ਵਿਚ ਕੈਨਾਬਿਸ ਅਤੇ ਦਿਮਾਗੀ ਸਿਹਤ ਸਬੰਧਾਂ 'ਤੇ ਖੋਜ ਕਰਨ ਲਈ $24 ਮਿਲੀਅਨ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਇਸ ਨਿਵੇਸ਼ ਦਾ ਉਦੇਸ਼ ਕੈਨੇਡੀਅਨ ਕੈਨਾਬਿਸ ਅਤੇ ਦਿਮਾਗੀ ਸਿਹਤ ਕਨਸੋਰਟੀਅਮ ਦੀ ਸਥਾਪਨਾ ਕਰਨਾ ਹੈ, ਜੋ CIHR ਯਾਨੀ ਕੈਨੇਡੀਅਨ ਇੰਸਟੀਚਿਊਟ ਆਫ਼ ਹੈਲਥ ਰਿਸਰਚ ਦੇ ਸਹਿਯੋਗ ਨਾਲ ਕੰਮ ਕਰੇਗਾ।
canada-warns-u-s-over-tariffs-threat-to-trade-talks
Punjabi

ਕੈਨੇਡਾ-ਅਮਰੀਕਾ ਵਪਾਰਕ ਤਣਾਅ: ਨਵੇਂ ਟੈਰਿਫ਼ਾਂ ਨੂੰ ਲੈ ਕੇ ਚਿਤਾਵਨੀ

ਕੈਨੇਡਾ ਦੀ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਨੇ ਹਾਲ ਹੀ ਵਿਚ ਅਮਰੀਕੀ ਵਪਾਰ ਪ੍ਰਤੀਨਿਧੀ ਨਾਲ ਮੀਟਿੰਗ ਵਿਚ ਇਹ ਸਾਫ ਚਿਤਾਵਨੀ ਦਿੱਤੀ ਹੈ ਕਿ ਜੇਕਰ ਵ੍ਹਾਈਟ ਹਾਊਸ 19 ਅਗਸਤ ਤੋਂ ਕੈਨੇਡੀਅਨ ਐਕਸਪੋਰਟਸ 'ਤੇ ਨਵੇਂ ਟੈਰਿਫਸ ਲਗਾਉਣ ਦੇ ਕਦਮ 'ਤੇ ਅੱਗੇ ਵਧਦਾ ਹੈ ਤਾਂ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਦਾ ਮਾਹੌਲ ਖ਼ਤਮ ਹੋ ਸਕਦਾ ਹੈ।
clinton-residents-fined-15-000-for-violating-evacuation-order
Punjabi

ਬੀ.ਸੀ. ਦੇ ਕਲਿੰਟਨ ਨਿਵਾਸੀਆਂ ਨੂੰ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਨੂੰ $15,000 ਜੁਰਮਾਨਾ

ਬੀ.ਸੀ. ਦੇ ਕਲਿੰਟਨ ਪਿੰਡ ਵਿਚ ਜੰਗਲੀ ਅੱਗ ਕਾਰਨ ਜਾਰੀ ਕੀਤੇ ਗਏ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਪਿਛਲੇ ਦੋ ਹਫ਼ਤਿਆਂ ਵਿਚ $15,000 ਦਾ ਜੁਰਮਾਨਾ ਕੀਤਾ ਗਿਆ ਹੈ। ਕਲਿੰਟਨ ਨਿਵਾਸੀਆਂ ਨੂੰ ਲੰਘੀ 24 ਜੁਲਾਈ ਨੂੰ Pear ਲੇਕ ਵਿਖੇ ਲੱਗੀ ਅੱਗ ਕਾਰਨ ਆਪਣੇ ਘਰ ਛੱਡ ਕੇ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ।
ADS

Related News

post card alt

ਸ਼ੀਸ਼ਾ ਤੋੜ ਕੇ ਕਾਰੋਬਾਰੀ ਇਮਾਰਤ 'ਚ ਦਾਖਲ ਹੋਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਲੰਘੇ ਕੱਲ੍ਹ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਸ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਤੈਅ ਹੋਏ ਹਨ। ਸਵੇਰੇ 7 ਵਜੇ ਤੋਂ ਬਾਅਦ ਵੈਨਕੂਵਰ ਪੁਲਿਸ ਵਿਭਾਗ ਨੇ ਜਾਰਜੀਆ ਸਟਰੀਟ ਐਂਡ ਗੋਰ ਐਵੇਨਿਊ ਦੇ ਕੋਲ ਇਕ ਬਿਜ਼ਨਸ 'ਚ ਖਿੜਕੀ ਟੁੱਟੇ ਹੋਣ ਦੀ ਸੂਚਨਾ ਮਗਰੋਂ ਮੌਕੇ 'ਤੇ ਪਹੁੰਚ ਕੇ ਇਮਾਰਤ ਦੀ ਤਲਾਸ਼ੀ ਲਈ।ਇਕ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੂੰ ਖਿੜਕੀ ਤੋੜ ਕੇ ਅੰਦਰ ਦਾਖਲ ਹੁੰਦਿਆਂ ਦੇਖਿਆ ਸੀ। ਵੀਡੀਓ ਫੁਟੇਜ ਦੇਖਣ ਮਗਰੋਂ ਪੁਲਿਸ ਨੂੰ ਲੱਗਾ ਕਿ ਸ਼ੱਕੀ ਅਜੇ ਵੀ ਅੰਦਰ ਹੀ ਹੈ। ਇਸ ਮਗਰੋਂ ਸ਼ੱਕੀ ਨੂੰ ਭਾਲ ਕੇ ਬਿਨਾਂ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। 28 ਸਾਲਾ ਰੇਮੰਡ ਚੈਨ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਲਾਏ ਗਏ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link