22.77C Vancouver
ADS

Mar 17, 2022 9:14 PM - The Canadian Press

ਬੀ.ਸੀ. ਸਰਕਾਰ ਨੇ ਕੇਅਰ 'ਚ ਰਹਿੰਦੇ ਯੂਥ ਦੇ ਟ੍ਰਾਂਜ਼ਿਸ਼ਨ ਲਈ ਵਧੇਰੇ ਸਹਿਯੋਗ ਦਾ ਕੀਤਾ ਐਲਾਨ; ਇੱਕ ਸਾਲ ਤੱਕ ਪ੍ਰਤੀ ਮਹੀਨਾ $1,250 ਦੀ ਮਿਲੇਗੀ ਮਦਦ

Share On
b-c-government-says-transition-of-youth-from-care-among-roots-of-homelessness
The British Columbia government is expanding supports for former youth in care as part of a cross-government approach to target the root causes of homelessness. (Photo - The Canadian Press)

ਬੀ.ਸੀ. ਸਰਕਾਰ ਵੱਲੋਂ ਬੇਘਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੁਝ ਸਹਿਯੋਗ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅੱਜ ਸੂਬੇ ਦੇ ਕਈ ਕੈਬਿਨੇਟ ਮੰਤਰੀ ਇਕੱਤਰ ਹੋਏ ਅਤੇ ਇੱਕ ਨਿਊਜ ਕਾਨਫਰੰਸ ਦੌਰਾਨ $633 ਮਿਲੀਅਨ ਦੀ ਫੰਡਿੰਗ ਬਾਰੇ ਵੇਰਵੇ ਸਾਂਝੇ ਕੀਤੇ।

ਇਸ ਫੰਡਿੰਗ ਬਾਰੇ ਪਹਿਲਾਂ ਸਾਲ 2022 ਦੇ ਬਜਟ ਦੌਰਾਨ ਐਲਾਨ ਕੀਤਾ ਗਿਆ ਸੀ।

ਬੇਘਰੀ ਨਾਲ ਜੂਝ ਰਹੇ ਲੋਕਾਂ ਲਈ ਇਹ ਮਦਦ ਅਗਲੇ 3 ਸਾਲ 'ਚ ਪਹੁੰਚਾਈ ਜਾਵੇਗੀ।

ਮਿਨਿਸਟਰ ਆਫ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ, ਮਿਟਜ਼ੀ ਡੀਨ ਦਾ ਕਹਿਣਾ ਹੈ ਕਿ $35 ਮਿਲੀਅਨ ਦੀ ਰਾਸ਼ੀ ਅਗਲੇ 3 ਸਾਲ 'ਚ ਪਹਿਲਾਂ ਕੇਅਰ 'ਚ ਰਹਿ ਚੁੱਕੇ ਯੂਥ ਲਈ ਜਾਰੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਯੁਵਾ ਲੋਕਾਂ 'ਚ ਕਰੀਬ ਅੱਧੇ ਆਪਣੇ ਜੀਵਨ 'ਚ ਕਿਸੇ ਨਾ ਕਿਸੇ ਮੌਕੇ ਬੇਘਰੀ ਦਾ ਸਾਹਮਣਾ ਕਰਦੇ ਹਨ।

ਡੀਨ ਨੇ ਕਿਹਾ ਕਿ ਇਸ ਆਸਰੇ $1,250 ਪ੍ਰਤੀ ਮਹੀਨਾ ਦਾ ਇੱਕ ਸਾਲ ਦਾ ਸਪਲੀਮੈਂਟ ਦਿੱਤਾ ਜਾਵੇਗਾ ਜੋ ਕਿ ਕਿਸੇ ਪ੍ਰਕਾਰ ਦੀ ਕਮਾਈ ਨਾਲ ਸੀਮਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਯੁਵਾ ਵਰਗ ਕੋਲ ਮੌਕਾ ਹੋਵੇਗਾ ਕਿ ਕੰਮ ਕਰ ਸਕਣ ਅਤੇ ਆਪਣੀ ਸੁਤੰਤਰਤਾ ਬਰਕਰਾਰ ਕਰ ਸਕਣ।

ਯੁਵਾ ਐਡਲਟਸ ਨੂੰ $600 ਦੇ ਪ੍ਰਤੀ ਮਹੀਨਾ ਰੈਂਟਲ ਸਪਲੀਮੈਂਟ ਲਈ ਐਲੀਜੀਬਲ ਹੋਣ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਸਰਕਾਰ ਦੇ ਕੰਪਲੈਕਸ ਕੇਅਰ ਹਾਊਸਿੰਗ ਪ੍ਰੋਗਰਾਮ ਤਹਿਤ $164 ਮਿਲੀਅਨ ਦੀ ਵਰਤੋਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ 3,000 ਦੇ ਕਰੀਬ ਲੋਕਾਂ ਲਈ ਪਰਮਾਨੈਂਟ ਹਾਊਸਿੰਗ ਪਲੈਨ ਤਹਿਤ $264 ਮਿਲੀਅਨ ਦਾ ਨਿਵੇਸ਼ ਹੋਵੇਗਾ।

Latest news

astronaut-jeremy-hansen-to-leave-canadian-space-agency-in-september
Punjabi

ਕੈਨੇਡੀਅਨ ਪੁਲਾੜ ਯਾਤਰੀ ਜੈਰਮੀ ਹੈਨਸਨ ਨੇ ਕੈਨੇਡੀਅਨ ਸਪੇਸ ਏਜੰਸੀ ਨੂੰ ਕਹਿ ਦਿੱਤਾ ਅਲਵਿਦਾ

ਕੈਨੇਡਾ ਦੇ ਸਟਾਰ ਪਾਇਲਟ ਅਤੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਕੈਨੇਡੀਅਨ ਸਪੇਸ ਏਜੰਸੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਇਸੇ ਸਾਲ ਸਤੰਬਰ 2026 ਤੋਂ ਆਪਣੇ ਕਰੀਅਰ ਵਿਚ ਕੁਝ ਨਵੇਂ ਪੇਸ਼ੇਵਰ ਮੌਕਿਆਂ ਵੱਲ ਵਧਣਗੇ। ਹਾਲਾਂਕਿ, ਉਨ੍ਹਾਂ ਰਾਇਲ ਕੈਨੇਡੀਅਨ ਏਅਰ ਫੋਰਸ ਵਿਚ ਇੱਕ ਰਿਜ਼ਰਵਿਸਟ ਵਜੋਂ ਬਣੇ ਰਹਿਣ ਦੀ ਗੱਲ ਆਖੀ ਹੈ।
warm-weather-expected-to-return-to-calgary-after-stormy-weekend
Punjabi

ਕੈਲਗਰੀ 'ਚ ਵਧੇਗਾ ਤਾਪਮਾਨ, ਕੁਝ ਇਲਾਕਿਆਂ 'ਚ ਹੀਟ ਵੇਵ ਦਾ ਖਦਸ਼ਾ

ਕੈਲਗਰੀ ਵਿਚ ਤੂਫ਼ਾਨੀ ਵੀਕਐਂਡ ਤੋਂ ਬਾਅਦ ਹੁਣ ਅਗਲੇ 7 ਤੋਂ 10 ਦਿਨਾਂ ਤੱਕ ਮੌਸਮ ਕਾਫ਼ੀ ਗਰਮ ਰਹੇਗਾ ਅਤੇ ਕੁਝ ਇਲਾਕਿਆਂ ਵਿਚ ਗਰਮੀ ਸੰਬੰਧੀ ਚਿਤਾਵਨੀ ਵੀ ਜਾਰੀ ਰਹੇਗੀ। ਸੈਂਟਰਲ ਤੇ ਦੱਖਣੀ ਐਲਬਰਟਾ ਵਿਚ ਅੱਜ ਦਾ ਤਾਪਮਾਨ ਆਮ ਵਾਂਗ ਹੈ ਅਤੇ ਕੈਲਗਰੀ ਦਾ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ 25 ਤੋਂ 29 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ।
smith-ford-unveil-proposed-alberta-ontario-oil-pipeline-route-at-calgary-stampede
Punjabi

ਸਮਿਥ ਅਤੇ ਫੋਰਡ ਨੇ ਐਲਬਰਟਾ ਤੇ ਓਨਟਾਰੀਓ ਦੇ ਤੇਲ ਪਾਈਪਲਾਈਨ ਦੇ ਰੂਟ ਦਾ ਕੀਤਾ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅੱਜ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਦੇ ਐਨਰਜੀ ਸੈਕਟਰ ਵਿੱਚ ਇੱਕ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਦੋਵਾਂ ਪ੍ਰੀਮੀਅਰਜ ਨੇ ਪ੍ਰਸਤਾਵਿਤ ਵੈਸਟ-ਈਸਟ ਤੇਲ ਪਾਈਪਲਾਈਨ ਦੇ ਮੁੱਖ ਰੂਟ ਦਾ ਨਕਸ਼ਾ ਜਨਤਕ ਕਰ ਦਿੱਤਾ ਹੈ, ਜਿਸ ਨੂੰ ਉੱਤਰੀ ਸ਼ੀਲਡ ਐਨਰਜੀ ਕੋਰੀਡੋਰ ਦਾ ਨਾਮ ਦਿੱਤਾ ਗਿਆ ਹੈ। ​
canada-seeks-clarity-after-u-s-proposes-annual-cusma-reviews
Punjabi

CUSMA ਦੀ ਸਲਾਨਾ ਸਮੀਖਿਆ ਦੇ ਅਮਰੀਕੀ ਪ੍ਰਸਤਾਵ ਨਾਲ ਕੈਨੇਡਾ ਵਿੱਚ ਅਨਿਸ਼ਚਿਤਤਾ ਵਧੀ: ਲੇਬਲੈਂਕ

ਕੈਨੇਡਾ-ਅਮਰੀਕਾ ਲਈ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ CUSMA ਨੂੰ ਮੌਜੂਦਾ ਰੂਪ ਵਿਚ ਸਾਲ 2042 ਤੱਕ ਰੀਨਿਊ ਕਰਨ ਦੀ ਬਜਾਏ ਹਰ ਸਾਲ ਇਸ ਦਾ ਰਿਵਿਊ ਕਰਨ ਦੇ ਫੈਸਲੇ ਨੇ ਔਟਵਾ ਲਈ ਵੱਡੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਕੈਨੇਡਾ ਅਤੇ ਮੈਕਸੀਕੋ ਚਾਹੁੰਦੇ ਸਨ ਕਿ ਇਹ ਸਮਝੌਤਾ ਅਗਲੇ 16 ਸਾਲਾਂ ਤੱਕ ਸਥਿਰ ਰਹੇ ਪਰ ਵਾਸ਼ਿੰਗਟਨ ਵੱਲੋਂ ਹੁਣ ਇਸ ਸਮਝੌਤੇ ਵਿਚ ਵੱਡੇ ਬਦਲਾਅ ਕੀਤੇ ਜਾਣ ਦੇ ਸੰਕੇਤ ਹਨ।
deadly-prison-clashes-in-sri-lanka-leave-at-least-20-dead-more-than-100-injured
Punjabi

ਸ੍ਰੀਲੰਕਾ ਦੀ ਨੇਗੋਂਬੋ ਜੇਲ੍ਹ ਵਿੱਚ ਖੂਨੀ ਝੜਪ, ਘੱਟੋ-ਘੱਟ 20 ਮੌਤਾਂ, 100 ਤੋਂ ਵੱਧ ਜ਼ਖ਼ਮੀ

ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਇੱਕ ਭਿਆਨਕ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ 25 ਕੈਦੀ ਅਤੇ 4 ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ 25 ਲੋਕ ਮਾਰੇ ਗਏ, ਜਦੋਂ ਕਿ 100 ਤੋਂ ਵੱਧ ਹੋਰ ਗੰਭੀਰ ਜ਼ਖਮੀ ਹੋਏ।ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link