Jun 28, 2024 5:49 PM - The Canadian Press

ਬੀ. ਸੀ. ਦੀ ਜਨਤਕ ਬਿਜਲੀ ਸਹੂਲਤ ਪਹਿਲੀ ਵਾਰ ਨਿਵਾਸੀ ਅਤੇ ਕਾਰੋਬਾਰ ਨੂੰ ਛੱਤ ਸੋਲਰ ਅਤੇ ਬੈਟਰੀ ਸਟੋਰੇਜ ਲਗਵਾਉਣ ਲਈ ਰੀਬੇਟ ਦੇਣ ਜਾ ਰਹੀ ਹੈ।
ਬੀ.ਸੀ. ਹਾਈਡਰੋ ਮੁਤਾਬਕ ਯੋਗ ਮਕਾਨ ਮਾਲਕਾ ਨੂੰ ਯੋਗ ਸੋਲਰ ਅਤੇ ਬੈਟਰੀ ਸਟੋਰੇਜ ਸਿਸਟਮ ਇੰਸਟਾਲ ਕਰਵਾਉਣ ਲਈ $10,000 ਤੋਂ ਵੱਧ ਦੀ ਛੋਟ ਮਿਲੇਗੀ। ਜਦਕਿ ਅਪਾਰਟਮੈਂਟ ਬਿਲਡਿੰਗ, ਸਕੂਲ, ਕਾਰੋਬਾਰ ਅਤੇ ਹੋਰਾਂ ਨੂੰ $50,000 ਤੋਂ $150,000 ਵਾਪਸ ਮਿਲ ਸਕਦੇ ਹਨ।
ਸਹੂਲਤ ਮੁਤਾਬਕ ਇਹ ਪ੍ਰੋਗਰਾਮ ਲੋਕਾਂ ਨੂੰ ਆਪਣੀ ਬਿਜਲੀ ਬਚਾਉਣ, ਬਿਜਲੀ ਦੇ ਖਰਚੇ ਬਚਾਉਣ ਅਤੇ ਸਾਫ ਊਰਜਾ ਵਿਚ ਮਦਦ ਕਰ ਸਕਦਾ ਹੈ। ਇਹ ਛੋਟ ਸੂਬੇ ਵਿਚ ਸਾਫ ਊਰਜਾ ਲਿਆਉਣ ਦੀ ਯੋਜਨਾ ਦਾ ਹੀ ਹਿੱਸਾ ਹੈ।
15 ਸਾਲਾਂ ਵਿਚ ਪਹਿਲੀ ਵਾਰ ਬੀ. ਸੀ. ਹਾਈਡਰੋ ਨੇ ਸਾਫ ਬਿਜਲੀ ਉਤਪਾਦਨ ਦੀ ਅਪੀਲ ਕੀਤੀ ਹੈ ਅਤੇ $40 ਬਿਲੀਅਨ ਦੇ ਨਿਵੇਸ਼ ਦਾ ਕੈਪੀਟਲ ਪਲੇਨ ਅਪਡੇਟ ਕੀਤਾ ਹੈ। ਬੀ. ਸੀ. ਹਾਈਡਰੋ ਦੇ ਸੀ.ਈ.ਓ. ਨੇ ਕਿਹਾ ਕਿ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਰੀਬੇਟ ਨਾਲ ਹੁਣ ਦੇ ਇਸ ਕਦਮ ਨਾਲ ਸੂਬਾ ਵਾਸੀਆਂ ਨੂੰ ਅੱਗੇ ਜਾ ਕੇ ਮੰਗ ਮੁਤਾਬਕ ਬਿਜਲੀ ਮਿਲ ਸਕੇਗੀ।




