Aug 13, 2024 7:58 PM - The Canadian Press

ਬਰਨਬੀ ਦੇ ਇਕ ਵਿਅਕਤੀ ’ਤੇ ਆਨਲਾਈਨ ਜਿਨਸੀ ਸ਼ੋਸ਼ਣ ਸੰਬੰਧੀ ਦਰਜਨਾਂ ਦੋਸ਼ ਲਗਾਏ ਗਏ ਹਨ। ਮੈਟਰੋ ਵੈਨਕੂਵਰ ਦੀ ਪੁਲਿਸ ਨੇ ਇਸ ਦੀ ਪੁਸ਼ਟੀ ਕਰਦੇ ਦੱਸਿਆ ਹੈ ਕਿ ਇੱਕ 19 ਸਾਲਾ ਵਿਅਕਤੀ ’ਤੇ ਕਿਸ਼ੋਰ ਦੇ ਕਥਿਤ ਆਨਲਾਈਨ ਜਿਨਸੀ ਸ਼ੋਸ਼ਣ ਨਾਲ ਜੁੜੇ ਲਗਭਗ ਦੋ ਦਰਜਨ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।
ਬਰਨਬੀ ਆਰ.ਸੀ.ਐੱਮ. ਦਾ ਕਹਿਣਾ ਹੈ ਕਿ ਨੋਵਾ ਸਕੋਸ਼ੀਆ, ਕਿਊਬੈਕ ਅਤੇ ਓਨਟਾਰੀਓ ਦੇ ਪੀੜਤਾਂ ਨੇ ਸਥਾਨਕ ਪੁਲਿਸ ਨੂੰ ਰਿਪੋਰਟ ਕੀਤੀ ਸੀ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਮਿਲੇ ਕਿਸੇ ਵਿਅਕਤੀ ਨਾਲ ਅਸ਼ਲੀਲ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਉਨ੍ਹਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਬਰਨਬੀ ਦੇ ਇੱਕ ਵਿਅਕਤੀ ਦੀ ਪਛਾਣ ਸ਼ੱਕੀ ਵਜੋਂ ਕੀਤੀ ਗਈ ਸੀ ਅਤੇ ਪੁਲਿਸ ਨੇ ਜਨਵਰੀ 2023 ਵਿੱਚ ਸ਼ਹਿਰ ਦੇ ਇੱਕ ਘਰ ਲਈ ਤਲਾਸ਼ੀ ਵਾਰੰਟ ਜਾਰੀ ਕੀਤਾ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਨਵਰ ਜੇਲਸੀ ’ਤੇ ਹੁਣ 23 ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ’ਚ ਜਬਰੀ ਵਸੂਲੀ ਦੇ 9 ਮਾਮਲੇ, 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਲੁਭਾਉਣ ਲਈ ਬਾਲ ਪੋਰਨੋਗ੍ਰਾਫੀ ਬਣਾਉਣ ਜਾਂ ਪ੍ਰਕਾਸ਼ਿਤ ਕਰਨ ਦਾ ਇਕ ਮਾਮਲਾ ਸ਼ਾਮਲ ਹੈ।




