Jun 14, 2024 2:23 PM - The Canadian Press

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਦਾ ਕਹਿਣਾ ਹੈ ਕਿ ਉਹ ਬੇਤਰਤੀਬੀ ਫੰਡਿੰਗ ਲਈ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਾਂਗ ਫੈਡਰਲ ਸਰਕਾਰ ਖਿਲਾਫ ਕੋਰਟ ਵਿਚ ਜਾਣਗੇ। ਏਬੀ ਨੇ ਵੀਰਵਾਰ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਓਟਾਵਾ ਤੋਂ ਬਰਾਬਰੀ ਦਾ ਵਿਵਹਾਰ ਕਰਨ ਦੀ ਮੰਗ ਨੂੰ ਲੈ ਕੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਨਾਲ ਹਨ।
ਉਨ੍ਹਾਂ ਵੈਨਕੁਵਰ ਵਿਚ ਇੱਥੋਂ ਦੇ ਪ੍ਰੀਮੀਅਰ ਐਂਡਰਿਊ ਫਿਊਰੀ ਨਾਲ ਸਾਂਝੇ ਬਿਆਨ ਵਿਚ ਕਿਹਾ ਕਿ ਇਹ ਠੀਕ ਨਹੀਂ ਹੈ । ਉਨ੍ਹਾਂ ਕਿਹਾ ਕਿ ਉਹ ਆਪਣੇ ਅਟਾਰਨੀ ਜਨਰਲ ਨਾਲ ਗੱਲ ਕਰਨਗੇ ਅਤੇ ਐਂਡਰਿਊ ਦੀ ਟੀਮ ਨਾਲ ਵੀ ਕੇਸ ਵਿਚ ਕੰਮ ਕਰਨਗੇ।
ਗੌਰਤਲਬ ਹੈ ਕਿ ਕਿਊਬੈਕ ਅਤੇ ਓਨਟਾਰੀਓ ਨੂੰ ਫੈਡਰਲ ਸਰਕਾਰ ਵਲੋਂ ਮਿਲ ਰਹੀ ਖੁੱਲ੍ਹੀ ਫੰਡਿੰਗ ਤੋਂ ਏਬੀ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਪੱਛਮੀ ਕੈਨੇਡਾ ਨਾਲ ਫੈਡਰਲ ਸਰਕਾਰ ਵਿਤਕਰਾ ਕਰ ਰਹੀ ਹੈ।
ਵੀਰਵਾਰ ਉਨ੍ਹਾਂ ਫੈਡਰਲ ਸਰਕਾਰ ਵਲੋਂ ਜਾਰਜ ਮੈਸੀ ਸੁਰੰਗ ਦੀ ਬਦਲੀ ਲਈ $4.15-ਬਿਲੀਅਨ ਦੀ ਫੰਡਿੰਗ ਨਾ ਦੇਣ ਦੀ ਗੱਲ ਦੁਹਰਾਉਂਦਿਆਂ ਦੁੱਖ ਜਤਾਇਆ। ਨਿਊਫਾਊਂਡਲੈਂਡ ਤੇ ਲੈਬਰਾਡੋ ਨੇ ਮਈ ਵਿਚ ਘੋਸ਼ਣਾ ਕੀਤੀ ਸੀ ਕਿ ਉਹ ਓਟਾਵਾ ਖਿਲਾਫ ਕੋਰਟ ਵਿਚ ਜਾਣਗੇ।




