Feb 8, 2022 5:44 PM - The Canadian Press

ਲੈਜਿਸਲੇਚਰ ਵਿੱਚ ਥ੍ਰੋਨ ਸਪੀਚ ਨਾਲ ਬ੍ਰਿਟਿਸ਼ ਕੋਲੰਬੀਆ ਦੀ ਐੱਨ ਡੀ ਪੀ ਸਰਕਾਰ ਆਉਂਦੇ ਮਹੀਨਿਆਂ ਲਈ ਆਪਣੇ ਪੁਲੀਟੀਕਲ ਏਜੰਡੇ ਦੀ ਆਊਟਲਾਈਨ ਤਿਆਰ ਕਰਨ ਲਈ ਤਿਆਰ ਬਰ ਤਿਆਰ ਹੈ।
ਇਸ ਸਪੀਚ ਨਾਲ ਹਾਊਸ ਦਾ ਨਵਾਂ ਸੈਸ਼ਨ ਸ਼ੁਰੂ ਹੋਵੇਗਾ ਅਤੇ ਪ੍ਰੀਮੀਅਰ ਜੌਹਨ ਹੌਰਗਨ ਜਿਨ੍ਹਾਂ ਦਾ ਗ਼ਲ਼ ਦੇ ਕੈਂਸਰ ਲਈ ਹੁਣੇ ਜਿਹੇ ਹੀ ਇਲਾਜ ਹੋਇਆ ਹੈ,ਹਾਊਸ ਵਿਚ ਆਉਣ ਵਾਲੇ ਸਿਆਸਤਦਾਨਾਂ 'ਚ ਸ਼ਾਮਲ ਹੋਣਗੇ।
ਕੈਵਿਨ ਫੈਲਕਨ ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਲਿਬਰਲਜ਼ ਦਾ ਆਗੂ ਚੁਣੇ ਗਏ ਸਨ ਪਰ ਸ਼ਰਲੀ ਬੌਂਡ ਹਾਊਸ ਵਿੱਚ ਲੀਡਰਸ਼ਿਪ ਦੀਆਂ ਡਿਊਟੀ ਨਿਭਾਉਣਾ ਜਾਰੀ ਰੱਖਣਗੇ ਤੇ ਨਾਲ ਨਾਲ ਬਾਈ ਇਲੈਕਸ਼ਨ ਵਿੱਚ ਇਕ ਸੀਟ ਜਿੱਤਣ ਦੀ ਵੀ ਕੋਸ਼ਿਸ਼ ਕਰਨਗੇ।
ਥ੍ਰੋਨ ਸਪੀਚ ਸਰਕਾਰ ਦੇ ਬਜਟ ਤੋਂ ਦੋ ਹਫ਼ਤੇ ਪਹਿਲਾਂ ਦਿੱਤੀ ਜਾ ਰਹੀ ਹੈ ਜਿਸ ਵਿੱਚ ਬੀਤੀ ਪੱਤਝੜ ਦੀ ਰੁੱਤੇ ਸਦਰਨ ਬ੍ਰਿਟਿਸ਼ ਕੋਲੰਬੀਆ ਵਿਚ ਹੜ੍ਹਾਂ ਨਾਲ ਹੋਈ ਤਬਾਹੀ ਦੀ ਫਾਇਨਾਂਸ਼ੀਅਲ ਅਕਾਊਂਟਿੰਗ ਦਾ ਜ਼ਿਕਰ ਹੋਣ ਦੀ ਵੀ ਆਸ ਹੈ।




