17.55C Vancouver
ADS

Jul 3, 2026 4:41 PM - Connect Newsroom - Ramandeep Kaur with files from The Canadian Press

ਬੀ.ਸੀ. ਨਰਸਾਂ ਨੇ ਹੜਤਾਲ ਵਜੋਂ ਗੈਰ-ਨਰਸਿੰਗ ਕੰਮਾਂ ਅਤੇ ਓਵਰਟਾਈਮ ਕੀਤਾ ਬੰਦ

Share On
b-c-nurses-begin-targeted-job-action-refuse-non-nursing-duties-and-non-essential-overtime
The BC Nurses' Union has also warned that the targeted job action could escalate after it issued a 72-hour strike notice if negotiations do not progress. (Photo: The Canadian Press)

ਬੀ.ਸੀ. ਨਰਸਾਂ ਵੱਲੋਂ ਵੀਰਵਾਰ ਤੋਂ ਗੈਰ-ਨਰਸਿੰਗ ਕੰਮਾਂ ਅਤੇ ਗੈਰ-ਜ਼ਰੂਰੀ ਓਵਰਟਾਈਮ 'ਤੇ ਮੁਕੰਮਲ ਪਾਬੰਦੀ ਲਗਾ ਕੇ ਟਾਰਗੇਟਿਡ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਅਤੇ ਹੈਲਥ ਕੇਅਰ ਸੈਕਟਰ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਯੂਨੀਅਨ ਨੇ ਸਾਫ਼ ਕੀਤਾ ਹੈ ਕਿ ਇਹ ਕਦਮ ਸਰਕਾਰ ਨੂੰ ਇੱਕ ਸਾਰਥਕ ਅਤੇ ਠੋਸ ਸਮਝੌਤੇ ਦੀ ਪੇਸ਼ਕਸ਼ ਦੇ ਨਾਲ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨਰਸਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।

ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਹੁਣ ਸਿਰਫ਼ ਮਰੀਜ਼ਾਂ ਦੀ ਦੇਖਭਾਲ 'ਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਦੀ ਉਨ੍ਹਾਂ ਨੂੰ ਅਸਲ ਟ੍ਰੇਨਿੰਗ ਦਿੱਤੀ ਗਈ ਸੀ ਅਤੇ ਜੇਕਰ ਸਰਕਾਰ ਨੇ ਹਾਲੇ ਵੀ ਕੋਈ ਸਕਾਰਾਤਮਕ ਹੁੰਗਾਰਾ ਨਾ ਭਰਿਆ ਤਾਂ ਹਾਲ ਹੀ ਵਿਚ ਦਿੱਤੇ ਗਏ 72 ਘੰਟਿਆਂ ਦੇ ਸਟ੍ਰਾਈਕ ਨੋਟਿਸ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਹੜਤਾਲ ਦਾ ਰੂਪ ਧਾਰਨ ਕਰ ਸਕਦਾ ਹੈ।

ਬੀ.ਸੀ. ਨਰਸਾਂ ਅਨੁਸਾਰ, ਉਨ੍ਹਾਂ ਨੇ ਫਿਲਹਾਲ ਅਜਿਹੇ ਸਾਰੇ ਕੰਮ ਬੰਦ ਕਰ ਦਿੱਤੇ ਹਨ ਜੋ ਸਿੱਧੇ ਤੌਰ 'ਤੇ ਨਰਸਿੰਗ ਨਾਲ ਸਬੰਧਤ ਨਹੀਂ ਹਨ, ਜਿਸ ਵਿਚ ਲੈਬ ਦੇ ਸੈਂਪਲ ਪਹੁੰਚਾਉਣਾ, ਦਵਾਈਆਂ ਲਿਆਉਣਾ-ਛੱਡਣਾ, ਖਾਣੇ ਦੀਆਂ ਟਰੇਆਂ ਫੜਾਉਣਾ ਵਰਗੇ non-nursing ਕੰਮ ਸ਼ਾਮਲ ਹਨ।

Latest news

langley-school-district-bans-e-scooters-and-e-bikes-on-school-grounds
Punjabi

ਲੈਂਗਲੀ ਸਕੂਲ ਡਿਸਟ੍ਰਿਕਟ ਨੇ ਈ-ਸਕੂਟਰ ਤੇ ਈ-ਬਾਈਕਸ ’ਤੇ ਲਗਾਈ ਪਾਬੰਦੀ

ਬੀ.ਸੀ. ਦੀ ਲੈਂਗਲੀ ਸਕੂਲ ਡਿਸਟ੍ਰਿਕਟ ਨੇ ਨਵੇਂ ਅਕੈਡਮਿਕ ਸਾਲ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਈ-ਸਕੂਟਰ ਅਤੇ ਈ-ਬਾਈਕ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਨਵੇਂ ਨਿਯਮ ਡਿਸਟ੍ਰਿਕਟ ਦੇ ਸਾਰੇ elementary, ਮਿਡਲ ਅਤੇ ਸੈਕੰਡਰੀ ਸਕੂਲਾਂ 'ਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।
behbal-kalan-firing-case-sukhbir-badal-summoned-again-by-sit-questioning-set-for-september-11
Punjabi

ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ SIT ਦਾ ਮੁੜ ਸੰਮਨ, 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ

ਪੰਜਾਬ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸੰਮਨ ਭੇਜਿਆ ਹੈ। ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਤੋਂ 11 ਸਤੰਬਰ ਨੂੰ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ 20 ਜੁਲਾਈ ਨੂੰ ਸਿੱਟ ਅੱਗੇ ਪੇਸ਼ ਹੋਏ ਸਨ। ਹੁਣ 11 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਸੱਦਿਆ ਗਿਆ ਹੈ।
canada-and-eu-to-unite-against-u-s-china-global-dominance
Punjabi

ਅਮਰੀਕਾ-ਚੀਨ ਦੇ ਦਬਦਬੇ ਖ਼ਿਲਾਫ਼ ਕੈਨੇਡਾ ਤੇ ਯੂਰਪੀ ਯੂਨੀਅਨ ਹੋਣਗੇ ਇੱਕਜੁੱਟ

ਕੈਨੇਡਾ ਅਤੇ ਯੂਰਪੀ ਯੂਨੀਅਨ ਮਿਲ ਕੇ ਅਮਰੀਕਾ ਤੇ ਚੀਨ ਦੇ ਗਲੋਬਲ ਦਬਦਬੇ ਦਾ ਟਾਕਰਾ ਕਰਨ ਲਈ ਵਪਾਰ ਤੋਂ ਲੈ ਕੇ ਸੁਰੱਖਿਆ ਤੱਕ ਇੱਕ ਨਵੇਂ ਰਣਨੀਤਕ ਗਠਜੋੜ ਬਣਾਉਣ ਦੀ ਸੰਭਾਵਨਾ ਤਲਾਸ਼ ਰਹੇ ਹਨ। ਰਿਪੋਰਟਸ ਮੁਤਾਬਕ, ਯੂਰਪੀ ਕਮਿਸ਼ਨ ਦੀ President Ursula von der Leye 16 ਸਤੰਬਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਆਪਣੇ ਸਲਾਨਾ ਸੰਬੋਧਨ ਦੌਰਾਨ ਇਸ ਰਣਨੀਤੀ ਦਾ ਰਸਮੀ ਐਲਾਨ ਕਰ ਸਕਦੇ ਹਨ।
surrey-police-board-begins-nationwide-search-for-new-chief-constable
Punjabi

ਸਰੀ ਪੁਲਿਸ ਬੋਰਡ ਵੱਲੋਂ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼-ਵਿਆਪੀ ਭਾਲ ਸ਼ੁਰੂ

ਸਰੀ ਪੁਲਿਸ ਬੋਰਡ ਨੇ ਐਸ.ਪੀ.ਐਸ. ਦੀ ਕਮਾਂਡ ਸੰਭਾਲਣ ਲਈ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼ ਵਿਆਪੀ ਭਾਲ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ ਇਸ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਅਤੇ ਯੋਗ ਉਮੀਦਵਾਰ ਦੀ ਚੋਣ ਲਈ ਹਾਲ ਹੀ ਵਿਚ PFM Executive Search ਨਾਮਕ ਫਰਮ ਨੂੰ ਜ਼ਿੰਮੇਵਾਰੀ ਸੌਂਪੀ ਹੈ।
canada-and-china-resume-military-talks-after-more-than-eight-years
Punjabi

ਕੈਨੇਡਾ-ਚੀਨ ਵਿਚਾਲੇ 8 ਸਾਲ ਬਾਅਦ ਮੁੜ ਸ਼ੁਰੂ ਹੋਈ ਫੌਜੀ ਗੱਲਬਾਤ

ਕੈਨੇਡਾ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ 8 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਔਟਵਾ ਵਿਚ ਗੁਪਤ ਰੂਪ ਵਿਚ ਰੱਖਿਆ ਤਾਲਮੇਲ ਵਾਰਤਾ ਹੋਈ ਹੈ। ਚੀਨ ਦੇ ਡਿਫੈਂਸ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੀਟਿੰਗ 4 ਸਤੰਬਰ ਨੂੰ ਹੋਈ ਸੀ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਫੌਜੀ ਪੱਧਰ 'ਤੇ ਸੰਚਾਰ ਨੂੰ ਬਹਾਲ ਕਰਨਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link