13.39C Vancouver
ADS

Jun 23, 2021 1:06 AM -

ਬੀ.ਸੀ. 'ਚ ਐਂਟੀ ਨਸਲਵਾਦੀ ਰੈਲੀ ਨੂੰ ਧਮਕੀਆਂ ਤੋਂ ਬਾਅਦ ਕੀਤਾ ਗਿਆ ਰੱਦ, ਰਚਨਾ ਸਿੰਘ ਨੇ ਕੀਤੀ ਨਿੰਦਿਆ

Share On
b-c-official-condemns-threats-of-violence-against-anti-racism-rally-organizers
A British Columbia official whose job it is to tackle racism is condemning threats of violence that led to the postponement of an anti-racism rally on Vancouver Island over the weekend. (Photo - Rachna Singh/Twitter)

ਬੀ.ਸੀ. 'ਚ ਨਸਲਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਿੰਮੇਵਾਰ ਇੱਕ ਅਧਿਕਾਰੀ ਨੇ ਉਨ੍ਹਾਂ ਧਮਕੀਆਂ ਦੀ ਨਿੰਦਿਆ ਕੀਤੀ ਹੈ ਜਿੰਨਾ ਕਾਰਨ ਵੈਨਕੂਵਰ ਆਈਲੈਂਡ 'ਤੇ ਇੱਕ ਐਂਟੀ-ਰੇਸਿਸਮ ਰੈਲੀ ਨੂੰ ਪੋਸਟਪੋਨ ਕਰਨਾ ਪਿਆ।

ਐਂਟੀ ਰੇਸਿਸਮ ਇਨੀਸ਼ੀਏਟਿਵਸ ਸੰਬੰਧੀ ਪਾਰਲੀਅਮੈਂਟਰੀ ਸੈਕਰੇਟਰੀ, ਰਚਨਾ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਐਂਟੀ ਰੇਸਿਸਮ ਨੈਟਵਰਕ ਦੇ ਇੱਕ ਪਾਰਟਨਰ ਵੱਲੋਂ ਰੱਖੀ ਗਈ ਕਾਰ ਰੈਲੀ ਨੂੰ ਇਸ ਕਾਰਨ ਰੱਦ ਕੀਤਾ ਗਿਆ ਕਿ ਉਨ੍ਹਾਂ ਨੂੰ ਸ਼ਰੀਰਕ ਹਿੰਸਾ ਦੀ ਸ਼ਮਕੀ ਮਿਲੀ ਸੀ।

ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਧਮਕੀ ਦਿੱਤੀ ਹੈ ਉਨ੍ਹਾਂ ਦੇ ਇਸ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਘਟਨਾ ਸਾਬਿਤ ਕਰਦੀ ਹੈ ਕਿ ਨਸਲਵਾਦ ਅਤੇ ਵੱਖਵਾਦ ਖਿਲਾਫ ਆਵਾਜ਼ ਚੁੱਕਣਾ ਜ਼ਰੂਰੀ ਕਿਉਂ ਹੈ ਅਤੇ ਅਗਲੀ ਵਾਰ ਰੈਲੀ 'ਚ ਹਿੱਸਾ ਲੈਣ ਉਹ ਖੁਦ ਪਹੁੰਚਣਗੀ।

ਨਨਾਈਮੋ ਅਤੇ ਲੇਡੀਸਮਿਥ 'ਚ ਸਰਕਾਰ ਦੀ ਐਂਟੀ-ਰੇਸਿਸਮ ਪਾਰਟਨਰ 'ਲਿਮਿਨਲ ਸਪੇਸਿਸ ਕਨਸਲਟਿੰਗ' ਹੈ ਜਿੰਨਾ ਨੇ ਐਤਵਾਰ ਨੂੰ ਫੇਸਬੁੱਕ 'ਤੇ ਦੱਸਿਆ ਸੀ ਕਿ ਉਹ ਅੱਗੇ ਅਜਿਹੀ ਰੈਲੀ ਨੂੰ ਕਾਮਯਾਬੀ ਨਾਲ ਕਰਵਾਉਣ ਦੀ ਆਸ ਕਰਦੇ ਹਨ ਜਦ ਸੁਰੱਖਿਆ ਦੇ ਚੰਗੇ ਪ੍ਰਬੰਧ ਹੋਣਗੇ।

Latest news

mexico-rejects-claims-of-separate-u-s-trade-deal-reaffirms-support-for-cusma
Punjabi

ਮੈਕਸੀਕੋ ਨੇ CUSMA ਤੋਂ ਕੈਨੇਡਾ ਨੂੰ ਬਾਹਰ ਰੱਖਣ ਦੀਆਂ ਅਟਕਲਾਂ ਕੀਤੀਆਂ ਰੱਦ

ਕੈਨੇਡਾ ਦੀਆਂ CUSMA ਨੂੰ ਲੈ ਕੇ ਚਿੰਤਾਵਾਂ ਦਰਮਿਆਨ ਮੈਕਸੀਕੋ ਦੇ ਵਿਦੇਸ਼ ਮੰਤਰੀ Roberto Velasco Álvarez ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਕੈਨੇਡਾ ਨੂੰ ਬਾਹਰ ਰੱਖ ਕੇ ਅਮਰੀਕਾ ਨਾਲ ਕੋਈ ਵੱਖਰਾ ਦੁਵੱਲਾ ਸਮਝੌਤਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਔਟਵਾ ਵਿਚ ਸ਼ੁੱਕਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ Álvarez ਨੇ ਕਿਹਾ ਕਿ ਮੈਕਸੀਕੋ ਮੌਜੂਦਾ trilateral ਵਪਾਰ ਸਮਝੌਤੇ CUSMA ਨੂੰ ਬਰਕਰਾਰ ਰੱਖਣ ਦਾ ਪੂਰਾ ਹਾਮੀ ਹੈ।
b-c-premier-david-eby-to-push-for-u-s-style-anti-racketeering-law-at-first-ministers-meetings
Punjabi

ਪ੍ਰੀਮੀਅਰ ਈਬੀ ਨੇ ਕੀਤੀ ਮੰਗ, ਅਮਰੀਕਾ ਵਰਗਾ RICO ਕਾਨੂੰਨ ਕੀਤਾ ਜਾਵੇ ਲਾਗੂ

ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਅਤੇ ਦੇਸ਼ ਵਿਚ ਐਕਸਟੋਸ਼ਨ ਅਤੇ ਸੰਗਠਿਤ ਅਪਰਾਧ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਕੈਨੇਡਾ ਵਿਚ ਅਮਰੀਕਾ ਵਰਗੇ ਸਖ਼ਤ ਵਿਰੋਧੀ-ਰੈਕੇਟੀਅਰਿੰਗ ਕਾਨੂੰਨ ਲਾਗੂ ਕਰਨ ਦੀ ਮੰਗ ਉਠਾਉਣ ਦਾ ਫੈਸਲਾ ਕੀਤਾ ਹੈ। ਈਬੀ, ਪ੍ਰੀਮੀਅਰਜ਼ ਦੀ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਹੋਣ ਵਾਲੀ ਫਸਟ ਮਿਨਿਸਟਰਜ਼ ਮੀਟਿੰਗ ਵਿਚ ਇਸ ਪ੍ਰਸਤਾਵ ਨੂੰ ਜ਼ੋਰ-ਸ਼ੋਰ ਨਾਲ ਰੱਖਣਗੇ।
ontario-cabinet-minister-stan-cho-resigns-after-controversy-over-toronto-hotel-expense-claims
Punjabi

ਟੋਰੌਂਟੋ ਹੋਟਲ ਖ਼ਰਚਾ ਵਿਵਾਦ: ਮੰਤਰੀ ਸਟੈਨ ਚੋ ਨੇ ਕੈਬਨਿਟ ਤੋਂ ਦਿੱਤਾ ਅਸਤੀਫ਼ਾ

ਓਨਟਾਰੀਓ ਦੇ ਸੈਰ-ਸਪਾਟਾ ਸੱਭਿਆਚਾਰ ਅਤੇ ਗੇਮਿੰਗ ਮੰਤਰੀ ਸਟੈਨ ਚੋ ਨੂੰ ਟੋਰੌਂਟੋ ਵਿਚ ਰਹਿੰਦਿਆਂ ਹੋਇਆਂ ਵੀ ਹਜ਼ਾਰਾਂ ਡਾਲਰ ਦੇ ਹੋਟਲ ਰਿਹਾਇਸ਼ੀ ਖ਼ਰਚੇ ਸਰਕਾਰੀ ਖਾਤੇ ਵਿਚ ਪਾਉਣ ਦੇ ਵਿਵਾਦ ਤੋਂ ਬਾਅਦ ਅੱਜ ਕੈਬਨਿਟ ਤੋਂ ਅਸਤੀਫ਼ਾ ਦੇਣਾ ਪਿਆ ਹੈ। ਰਿਪੋਰਟ ਅਨੁਸਾਰ, ਸਟੈਨ ਦਾ ਘਰ ਵਿਧਾਨ ਸਭਾ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿਚ ਡਾਊਨਟਾਊਨ ਦੇ ਹੋਟਲਾਂ ਵਿਚ ਰਹਿਣ ਦੇ ਨਾਂ 'ਤੇ ਟੈਕਸਦਾਤਾ ਦੇ ਪੈਸਿਆਂ ਵਿਚੋਂ $16,203 ਦਾ ਬਿੱਲ ਕਲੇਮ ਕੀਤਾ ਸੀ।
highway-1-through-fraser-canyon-reopens-with-reduced-speed-limit-as-brunswick-complex-wildfire-response-continues
Punjabi

ਜੰਗਲੀ ਅੱਗ ਕਾਰਨ ਬੰਦ ਹੋਇਆ ਹਾਈਵੇਅ1 ਮੁੜ ਖੋਲਿਆ ਗਿਆ, fire crew ਕਰ ਰਿਹੈ ਕਾਰਵਾਈ

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚੋਂ ਹੋ ਕੇ ਲੰਘਣ ਵਾਲੇ ਹਾਈਵੇਅ 1 ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ, ਹਾਲਾਂਕਿ, ਵਾਈਲਡ ਫਾਇਰ ਕਰੂ ਇਲਾਕੇ ਵਿਚ ਅੱਗ 'ਤੇ ਕਾਬੂ ਪਾਉਣ ਲਈ ਕੰਮ ਵਿਚ ਜੁਟੇ ਹੋਏ ਹਨ। ਇਸ ਅੱਗ ਕਾਰਨ ਬੋਸਟਨ ਬਾਰ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੇ ਸੈਂਕੜੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
brampton-man-identified-as-homicide-victim-after-body-found-in-stoney-creek
Punjabi

ਸਟੋਨੀ ਕ੍ਰੀਕ 'ਚ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕੀਤੀ

ਓਨਟਾਰੀਓ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਬੁੱਧਵਾਰ ਸਵੇਰੇ ਇੱਕ ਨੌਜਵਾਨ ਦੀ ਮਿਲੀ ਲਾਸ਼ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਇੱਕ ਪੰਜਾਬੀ ਵਜੋਂ ਹੋਈ ਹੈ,ਜਿਸ ਨੂੰ ਪੁਲਿਸ ਨੇ ਹੱਤਿਆ ਦਾ ਮਾਮਲਾ ਕਰਾਰ ਦਿੱਤਾ ਹੈ। ਹੈਮਿਲਟਨ ਪੁਲਿਸ ਮੁਤਾਬਕ, ਮ੍ਰਿਤਕ 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਸੀ। ਸਿੱਧੂ ਦੀ ਲਾਸ਼ ਸਟੋਨੀ ਕ੍ਰੀਕ ਵਿਚ ਫਰੂਟਲੈਂਡ ਰੋਡ ਦੇ ਉੱਤਰੀ ਹਿੱਸੇ ਹਾਰਬਰ ਡਰਾਈਵ ਦੇ ਨਜ਼ਦੀਕ ਇੱਕ ਨਾਲੇ ਵਿਚੋਂ ਬਰਾਮਦ ਕੀਤੀ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link