13.37C Vancouver
ADS

Mar 8, 2022 11:01 PM - The Canadian Press

ਬੀ.ਸੀ. 'ਚ ਹੈਲਥ ਕੇਅਰ ਵਰਕਰਾਂ ਸੰਬੰਧੀ ਔਰਡਰ 'ਚ ਵੈਕਸੀਨੇਸ਼ਨ ਦੀ ਸਮੇਂਸੀਮਾ ਦੇ ਜ਼ਿਕਰ ਨੂੰ ਹਟਾਇਆ

Share On
b-c-order-for-health-workers-covid-19-vax-status-lifts-mention-of-vaccine-deadlines
British Columbia has removed any mention of COVID-19 vaccination deadlines from its order requiring health-care professionals to report their vaccination status. (Photo - The Canadian Press)

ਬੀ.ਸੀ. ਵੱਲੋਂ ਕੋਵਿਡ-19 ਵੈਕਸੀਨੇਸ਼ਨ ਦੀ ਡੈਡਲਾਈਨ ਸੰਬੰਧੀ ਕਿਸੇ ਵੀ ਮੈਨਸ਼ਨ ਨੂੰ ਹਟਾ ਦਿੱਤਾ ਗਿਆ ਹੈ।

ਅਜਿਹਾ ਉਸ ਔਰਡਰ ਨਾਲ ਸੰਬੰਧਤ ਹੈ ਜੋ ਕਿ ਹੈਲਥ ਕੇਅਰ ਵਰਕਰਾਂ ਨੂੰ ਉਨ੍ਹਾਂ ਦੇ ਵੈਕਸੀਨੇਸ਼ਨ ਸਟੈਟਸ ਰਿਪੋਰਟ ਕਰਨ ਲਈ ਕਹਿੰਦਾ ਹੈ।

ਇਸ ਸੰਬੰਧੀ ਸੋਮਵਾਰ ਨੂੰ ਦੇਰ ਸ਼ਾਮ ਇੱਕ ਬਿਆਨ ਜਾਰੀ ਕੀਤਾ ਗਿਆ ਹੈ।

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਦੇ ਦਫ਼ਤਰ ਨੇ ਉਸ ਨਿਰਦੇਸ਼ ਨੂੰ ਫਾਈਨਲ ਕਰ ਲਿਆ ਹੈ, ਜਿਸ ਤਹਿਤ ਹੈਲਥ ਕੇਅਰ ਪ੍ਰੋਫੈਸ਼ਨਲਸ ਦੀਆਂ 18 ਸ਼੍ਰੇਣੀਆਂ ਨੂੰ ਔਰਡਰ ਜਾਰੀ ਹੁੰਦੇ ਹਨ।

ਇਸ 'ਚ ਡਾਕਟਰਾਂ ਤੋਂ ਲੈਕੇ ਨਰਸਾਂ, ਮਸਾਜ ਥੈਰੇਪਿਸਟ, ਫਾਰਮਾਸਿਸਟਸ, ਡੈਂਟਿਸਟ, ਨਿਊਰੋਪੈਥਸ ਅਤੇ ਹੋਰ ਪ੍ਰੋਫੈਸ਼ਨਲ ਸ਼ਾਮਿਲ ਹਨ। ਨਵੇਂ ਔਰਡਰ 'ਚ ਆਖਿਆ ਗਿਆ ਹੈ ਕਿ 18 ਪ੍ਰੋਫੈਨਸ਼ਲ ਹੈਲਥ ਕਾਲੀਜਿਸ ਨੂੰ ਬੀਤੇ ਹਫ਼ਤੇ ਆਖਿਆ ਗਿਆ ਹੈ ਕਿ ਉਨ੍ਹਾਂ ਲਈ ਜਰੂਰੀ ਹੈ ਕਿ ਮੰਤਰਾਲੇ ਨਾਲ ਆਪਣੇ ਰਿਜਿਸਟਰੈਂਟਸ ਦੀ ਨਿਜੀ ਇਨਫਰਮੇਸ਼ਨ ਸਾਂਝੀ ਕੀਤੀ ਜਾਵੇ।

ਜੇਕਰ ਕਿਸੇ ਮੈਂਬਰ ਦੀ ਵੈਕਸੀਨੇਸ਼ਨ ਜਾਣਕਾਰੀ ਨਾ ਦਿੱਤੀ ਗਈ ਹੋਵੇ ਤਾਂ ਇਸ ਨੂੰ 31 ਮਾਰਚ ਤਕ ਸਾਂਝਾ ਕਰਨ ਦੀ ਮੰਗ ਕੀਤੀ ਗਈ ਸੀ।

ਇਸ ਤੋਂ ਬਾਅਦ ਜੇਕਰ ਮੰਤਰਾਲਾ ਕਹਿੰਦਾ ਹੈ ਤਾਂ ਕਾਲਿਜ ਨੂੰ ਮੈਂਬਰ ਦਾ ਵੈਕਸੀਨੇਸ਼ਨ ਸਟੈਟਸ ਦੱਸਣਾ ਹੋਵੇਗਾ।

ਇਹ ਨਵਾਂ ਔਰਡਰ ਬੀਤੇ ਮਹੀਨੇ ਦੇ ਔਰਡਰ ਤੋਂ ਵੱਖਰਾ ਹੈ, ਜਿਸ ਦੌਰਾਨ ਡਾ. ਬੌਨੀ ਹੈਨਰੀ ਨੇ ਆਖਿਆ ਸੀ ਕਿ ਜੇਕਰ 24 ਮਾਰਚ ਤਕ ਕੋਈ ਰੈਗੂਲੇਟਿਡ ਹੈਲਥ ਕੇਅਰ ਪ੍ਰੋਫੈਸ਼ਨਲਸ ਵੈਕਸੀਨ ਦੀ ਇੱਕ ਖੁਰਾਕ ਹਾਸਿਲ ਕਰ ਚੁੱਕੇ ਹੋਣ ਤਾਂ ਉਨ੍ਹਾਂ ਲਈ ਅਗਲੇ 35 ਦਿਨ 'ਚ ਦੂਜੀ ਖੁਰਾਕ ਹਾਸਿਲ ਕਰਨਾ ਜਰੂਰੀ ਹੋਵੇਗਾ ਅਤੇ ਇਸ ਨੂੰ ਕੰਮ ਜਾਰੀ ਰੱਖਣ ਦੀ ਸ਼ਰਤ ਬਣਾਇਆ ਗਿਆ ਸੀ।

ਮੰਤਰਾਲੇ ਦੀ ਤਾਜਾ ਸਟੇਟਮੈਂਟ 'ਚ ਉਨ੍ਹਾਂ ਵਰਕਰਾਂ ਲਈ ਕਿਸੇ ਸਿੱਟਿਆਂ ਦੀ ਗੱਲ ਨਹੀਂ ਆਖੀ ਗਈ ਹੈ ਜੋ ਮਹੀਨੇ ਦੇ ਅੰਤ ਤਕ ਆਪਣਾ ਵੈਕਸੀਨੇਸ਼ਨ ਸਟੈਟਸ ਸਾਂਝਾ ਨਹੀਂ ਕਰਦੇ ਹਨ।

Latest news

smith-ford-unveil-proposed-alberta-ontario-oil-pipeline-route-at-calgary-stampede
Punjabi

ਸਮਿਥ ਅਤੇ ਫੋਰਡ ਨੇ ਐਲਬਰਟਾ ਤੇ ਓਨਟਾਰੀਓ ਦੇ ਤੇਲ ਪਾਈਪਲਾਈਨ ਦੇ ਰੂਟ ਦਾ ਕੀਤਾ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅੱਜ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਦੇ ਐਨਰਜੀ ਸੈਕਟਰ ਵਿੱਚ ਇੱਕ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਦੋਵਾਂ ਪ੍ਰੀਮੀਅਰਜ ਨੇ ਪ੍ਰਸਤਾਵਿਤ ਵੈਸਟ-ਈਸਟ ਤੇਲ ਪਾਈਪਲਾਈਨ ਦੇ ਮੁੱਖ ਰੂਟ ਦਾ ਨਕਸ਼ਾ ਜਨਤਕ ਕਰ ਦਿੱਤਾ ਹੈ, ਜਿਸ ਨੂੰ ਉੱਤਰੀ ਸ਼ੀਲਡ ਐਨਰਜੀ ਕੋਰੀਡੋਰ ਦਾ ਨਾਮ ਦਿੱਤਾ ਗਿਆ ਹੈ। ​
canada-seeks-clarity-after-u-s-proposes-annual-cusma-reviews
Punjabi

CUSMA ਦੀ ਸਲਾਨਾ ਸਮੀਖਿਆ ਦੇ ਅਮਰੀਕੀ ਪ੍ਰਸਤਾਵ ਨਾਲ ਕੈਨੇਡਾ ਵਿੱਚ ਅਨਿਸ਼ਚਿਤਤਾ ਵਧੀ: ਲੇਬਲੈਂਕ

ਕੈਨੇਡਾ-ਅਮਰੀਕਾ ਲਈ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ CUSMA ਨੂੰ ਮੌਜੂਦਾ ਰੂਪ ਵਿਚ ਸਾਲ 2042 ਤੱਕ ਰੀਨਿਊ ਕਰਨ ਦੀ ਬਜਾਏ ਹਰ ਸਾਲ ਇਸ ਦਾ ਰਿਵਿਊ ਕਰਨ ਦੇ ਫੈਸਲੇ ਨੇ ਔਟਵਾ ਲਈ ਵੱਡੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਕੈਨੇਡਾ ਅਤੇ ਮੈਕਸੀਕੋ ਚਾਹੁੰਦੇ ਸਨ ਕਿ ਇਹ ਸਮਝੌਤਾ ਅਗਲੇ 16 ਸਾਲਾਂ ਤੱਕ ਸਥਿਰ ਰਹੇ ਪਰ ਵਾਸ਼ਿੰਗਟਨ ਵੱਲੋਂ ਹੁਣ ਇਸ ਸਮਝੌਤੇ ਵਿਚ ਵੱਡੇ ਬਦਲਾਅ ਕੀਤੇ ਜਾਣ ਦੇ ਸੰਕੇਤ ਹਨ।
deadly-prison-clashes-in-sri-lanka-leave-at-least-20-dead-more-than-100-injured
Punjabi

ਸ੍ਰੀਲੰਕਾ ਦੀ ਨੇਗੋਂਬੋ ਜੇਲ੍ਹ ਵਿੱਚ ਖੂਨੀ ਝੜਪ, ਘੱਟੋ-ਘੱਟ 20 ਮੌਤਾਂ, 100 ਤੋਂ ਵੱਧ ਜ਼ਖ਼ਮੀ

ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਇੱਕ ਭਿਆਨਕ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ 25 ਕੈਦੀ ਅਤੇ 4 ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ 25 ਲੋਕ ਮਾਰੇ ਗਏ, ਜਦੋਂ ਕਿ 100 ਤੋਂ ਵੱਧ ਹੋਰ ਗੰਭੀਰ ਜ਼ਖਮੀ ਹੋਏ।ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ।
smith-to-host-premiers-stampede-breakfast-following-mixed-reception-at-calgary-parade
Punjabi

ਕੈਲਗਰੀ ਪਰੇਡ 'ਚ ਪ੍ਰੀਮੀਅਰ ਸਮਿਥ ਕਰੇਗੀ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ

ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਕੈਲਗਰੀ ਵਿੱਚ ਹੋਣ ਵਾਲੇ ਸਾਲਾਨਾ ਪ੍ਰੀਮੀਅਰਜ਼ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਉਹ ਸਵੇਰੇ ਲੋਕਾਂ ਲਈ ਪੈਨਕੇਕ ਤਿਆਰ ਕਰਨਗੇ। ਮੈਕਡੌਗਲ ਸੈਂਟਰ ਵਿੱਚ ਹੋਣ ਵਾਲੇ ਇਸ ਸਾਲਾਨਾ ਸਮਾਗਮ ਵਿੱਚ ਆਮ ਤੌਰ 'ਤੇ ਸੂਬੇ ਦੇ ਕੈਬਨਿਟ ਮੰਤਰੀ ਅਤੇ ਯੂਨਾਈਟਡ ਕੰਜ਼ਰਵੇਟਿਵ ਕਾਕਸ ਦੇ ਮੈਂਬਰ ਵੀ ਸ਼ਾਮਲ ਹੁੰਦੇ ਹਨ।
out-of-control-wildfire-near-boston-bar-prompts-evacuation-alert
Punjabi

ਫਰੇਜ਼ਰ ਕੈਨਿਯਨ ਨੇੜੇ ਬੋਸਟਨ ਬਾਰ ਕੋਲ ਜੰਗਲੀ ਅੱਗ ਬੇਕਾਬੂ, ਵਸਨੀਕਾਂ ਲਈ ਨਿਕਾਸੀ ਦੇ ਹੁਕਮ ਕੀਤੇ ਗਏ ਜਾਰੀ

ਬੀ.ਸੀ.ਦੇ ਫਰੇਜ਼ਰ ਕੈਨਿਯਨ ਖੇਤਰ ਵਿਚ ਸਥਿਤ ਬੋਸਟਨ ਬਾਰ ਕਮਿਊਨਿਟੀ ਦੇ ਨਜ਼ਦੀਕ ਇੱਕ ਜੰਗਲੀ ਅੱਗ ਬੇਕਾਬੂ ਹੋ ਗਈ ਹੈ। ਇਹ ਅੱਗ ਕੱਲ ਸ਼ਾਮ ਤੱਕ 12 ਵਰਗ ਕਿਲੋਮੀਟਰ ਯਾਨੀ ਲਗਭਗ 1,230 ਹੈਕਟੇਅਰ ਤੋਂ ਵੱਧ ਖੇਤਰ ਵਿਚ ਫੈਲ ਚੁੱਕੀ ਹੈ। ਬੋਸਟਨ ਬਾਰ ਦਾ ਮੁੱਖ ਹਿੱਸਾ ਫਿਲਹਾਲ Evacuation Alert 'ਤੇ ਹੈ, ਜਿਸ ਦਾ ਮਤਲਬ ਹੈ ਕਿ ਉੱਥੋਂ ਦੇ ਵਸਨੀਕਾਂ ਨੂੰ ਬਹੁਤ ਹੀ ਘੱਟ ਸਮੇਂ ਦੇ ਨੋਟਿਸ 'ਤੇ ਨਿਕਲਣਾ ਪੈ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link