Jul 23, 2024 6:55 PM - The Canadian Press

ਫੈਡਰਲ ਸਰਕਾਰ ਵਲੋਂ ਬੀ.ਸੀ. ਦੇ ਹੈਲਥ ਕੇਅਰ ਸਿਸਟਮ ਵਿਚ $430 ਮਿਲੀਅਨ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ ਬਜ਼ੁਰਗਾਂ ਅਤੇ ਦੁਰਲੱਭ ਬਿਮਾਰੀਆਂ ਵਾਲੇ ਲੋਕਾਂ ਦੀ ਦੇਖਭਾਲ ਕਰਨਾ ਹੈ।
ਫੈਡਰਲ ਸਿਹਤ ਮੰਤਰੀ ਮਾਰਕ ਹੌਲੈਂਡ ਅਤੇ ਬੀ.ਸੀ. ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਅੱਜ ਇਹ ਐਲਾਨ ਕਰਦੇ ਦੱਸਿਆ ਕਿ ਇਹ ਨਿਵੇਸ਼, 2 ਦੁਵੱਲੇ ਸਮਝੌਤੇ ਦਾ ਹਿੱਸਾ ਹੈ। ਇਸ ਵਿਚ ਪਹਿਲਾ ਹੈ ‘ਇਜਿੰਗ ਵਿਦ ਡਿਗਨਿਟੀ ਐਗਰੀਮੈਂਟ’ ਜਿਸ ਵਿੱਚ 232 ਮਿਲੀਅਨ ਡਾਲਰ ਤੋਂ ਵੱਧ ਨਿੱਜੀ ਸਹਾਇਤਾ ਕਰਮਚਾਰੀ ਅਤੇ ਸਿਹਤ ਸੰਭਾਲ ਸਹਾਇਕ ਦੀ ਸਹਾਇਤਾ ਲਈ ਜਾਣਗੇ।
ਸਰਕਾਰ ਨੇ ਇਕ ਸਾਂਝੇ ਬਿਆਨ ਵਿਚ ਦੱਸਿਆ ਕਿ ਬਾਕੀ 194 ਮਿਲੀਅਨ ਡਾਲਰ ਦੁਰਲੱਭ ਬਿਮਾਰੀਆਂ ਲਈ ਸਹਾਇਤਾ ਵਿੱਚ ਸੁਧਾਰ ਕਰਨ ਲਈ ਦਿੱਤੇ ਜਾਣਗੇ। ਇਸ ਵਿੱਚ ਦੋ ਦਵਾਈਆਂ ਪੋਟੇਲੀਜੀਓ ਅਤੇ ਆਕਸਲੂਮ ਦੀ ਖਰੀਦ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਪੋਟੇਲੀਜੀਓ ਦੀ ਵਰਤੋਂ ਮਾਈਕੋਸਿਸ ਫੰਗੋਇਡਜ਼ ਦੇ ਇਲਾਜ ਲਈ ਕੀਤੀ ਜਾਂਦੀ ਹੈ, ਜਿਸ ਨੂੰ ਅਲੀਬਰਟ-ਬਾਜ਼ਿਨ ਸਿੰਡਰੋਮ ਜਾਂ ਸੇਜ਼ਰੀ ਸਿੰਡਰੋਮ ਵਜੋਂ ਜਾਣਿਆ ਜਾਂਦਾ ਹੈ । ਇਸ ਬਿਮਾਰੀ ਵਿਚ ਇੱਕ ਕਿਸਮ ਦਾ ਚਿੱਟਾ ਖੂਨ ਸੈੱਲ ਕੈਂਸਰ ਬਣ ਜਾਂਦਾ ਹੈ ਅਤੇ ਚਮੜੀ ਨੂੰ ਪ੍ਰਭਾਵਿਤ ਕਰਦਾ ਹੈ।
ਆਕਸਲੂਮ ਦੀ ਵਰਤੋਂ ਜੋ ਹਾਈਪਰੌਕਸਲੂਰੀਆ ਟਾਈਪ 1 ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਇਹ ਇਕ ਅਜਿਹੀ ਬਿਮਾਰੀ ਹੈ ਜੋ ਗੁਰਦੇ, ਬਲੈਡਰ ਅਤੇ ਪਿਸ਼ਾਬ ਨਾਲੀ ਨੂੰ ਪ੍ਰਭਾਵਿਤ ਕਰਦੀ ਹੈ।




