Jun 21, 2024 8:06 PM - The Canadian Press

ਬੀ. ਸੀ. ਦੇ ਸਿਕੈਮਸ ਦੀ ਪੁਲਿਸ ਨੇ ਇਕ ਔਰਤ ਦੇ ਸ਼ੱਕੀ ਕਾਤਲ ਦੀ ਰਿਹਾਈ ਕਾਰਨ ਲੋਕਾਂ ਨੂੰ ਹੋਣ ਵਾਲੇ ਸੰਭਾਵਿਤ ਖਤਰੇ ਨੂੰ ਦੇਖਦਿਆਂ ਅਲਰਟ ਕੀਤਾ ਹੈ।
ਪੁਲਿਸ ਮੁਤਾਬਕ 66 ਸਾਲਾ ਐਨ ਜੈਕਸਨ ਨਾਂ ਦੀ ਔਰਤ ਬੁੱਧਵਾਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਸੀ ਜਿਸ ਨੇ ਥੋੜ੍ਹੀ ਦੇਰ ਬਾਅਦ ਦਮ ਤੋੜ ਦਿੱਤਾ ਸੀ। ਇੱਥੇ ਘੁੰਮ ਰਹੇ ਇਕ ਵਿਅਕਤੀ ਨੂੰ ਪੁਲਿਸ ਨੇ ਕਤਲ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ ਸੀ ਅਤੇ ਵੀਰਵਾਰ ਕਈ ਸ਼ਰਤਾਂ ਦੇ ਆਧਾਰ ’ਤੇ ਰਿਹਾਅ ਕਰ ਦਿੱਤਾ ਸੀ। ਇਹ ਪ੍ਰਾਪਰਟੀ ਸਿਕੈਮਸ ਦੇ ਹਿਲਰ ਰੋਡ ਤੋਂ ਲਗਭਗ 500 ਕਿਲੋਮੀਟਰ ਨੌਰਥਵੈਸਟ ਵੈਨਕੂਵਰ ਵਿਚ ਹੈ।
ਪੁਲਿਸ ਦਾ ਕਹਿਣਾ ਹੈ ਕਿ ਜੈਕਸਨ ਦੀ ਮੌਤ ਵੱਖਰੀ ਵਾਰਦਾਤ ਹੈ ਪਰ ਦੱਖਣ-ਪੂਰਬੀ ਜ਼ਿਲ੍ਹਾ ਮੇਜਰ ਕ੍ਰਾਈਮ ਯੂਨਿਟ ਦੇ ਜਾਂਚ ਅਧਿਕਾਰੀਆਂ ਮੁਤਾਬਕ ਸ਼ੱਕੀ ਨੂੰ ਰਿਹਾਅ ਕਰਨ ਨਾਲ ਆਮ ਲੋਕਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।
ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਬੁੱਧਵਾਰ ਤੜਕੇ ਇਕ ਵਜੇ ਤੋਂ ਸਵੇਰ 5.30 ਵਜੇ ਤੱਕ ਦੀ ਇਸ ਇਲਾਕੇ ਦੀ ਕੋਈ ਵੀਡੀਓ ਹੋਵੇ ਤਾਂ ਉਹ ਉਨ੍ਹਾਂ ਨੂੰ ਸੂਚਿਤ ਜ਼ਰੂਰ ਕਰੇ।




