Christy Allan says in an interview that the climbers were last seen Friday morning on Atwell Peak, located on the southern edge of Mount Garibaldi.(Photo: The Canadian Press)
ਬ੍ਰਿਟਿਸ਼ ਕੋਲੰਬੀਆ ਦੇ ਸਕੁਐਮਿਸ਼ ਨੇੜੇ ਤਿੰਨ ਪਰਬਤਾਰੋਹੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਨਾਲ ਸ਼ਨੀਵਾਰ ਤੋਂ ਕਿਸੇ ਦਾ ਸੰਪਰਕ ਨਹੀਂ ਹੋ ਸਕਿਆ। ਇਹ ਪਰਬਤਾਰੋਹੀ ਸ਼ੁੱਕਰਵਾਰ ਨੂੰ ਸਿਟੀ ਦੇ ਨੌਰਥਈਸਟ ਵਿਚ ਗੈਰੀ ਬਾਲਡੀ ਪਾਰਕ ਵਿਚ ਐਟਵੈਲ ਲਈ ਰਵਾਨਾ ਹੋਏ ਸਨ ਅਤੇ ਐਤਵਾਰ ਤੱਕ ਵਾਪਸ ਨਹੀਂ ਆਏ। ਸਕੁਐਮਿਸ਼ ਸਰਚ, ਰੈਸਕਿਊ ਅਤੇ ਆਰ.ਸੀ.ਐੱਮ.ਪੀ. ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮੌਸਮ ਖਰਾਬ ਹੋਣ ਕਾਰਨ ਕਾਫੀ ਰੁਕਾਵਟਾਂ ਪੇਸ਼ ਆ ਰਹੀਆਂ ਹਨ।
ਪੁਲਿਸ ਨੇ ਦੱਸਿਆ ਕਿ ਇੱਥੇ ਬਰਫ ਦੇ ਤੋਦੇ ਡਿੱਗਣ ਵਾਲੇ ਹਾਲਾਤ ਬਣੇ ਰਹਿੰਦੇ ਹਨ ਜਿਸ ਕਾਰਨ ਰੈਸਕਿਊ ਕਰੂ ਨੂੰ ਵੀ ਪਰੇਸ਼ਾਨੀ ਆ ਰਹੀ ਹੈ। ਔਫੀਸ਼ੀਅਲਜ਼ ਨੇ ਦੱਸਿਆ ਕਿ ਇਹ ਇਲਾਕਾ ਆਮ ਲੋਕਾਂ ਦੇ ਤੁਰਨ-ਫਿਰਨ ਲਈ ਨਹੀਂ ਸਗੋਂ ਤਜ਼ਰਬੇਕਾਰ ਪਰਬਤਾਰੋਹੀਆਂ ਲਈ ਹੈ। ਰੈਸਕਿਊ ਟੀਮ ਵਲੋਂ ਹੈਲੀਕੌਪਟਰ ਭੇਜਿਆ ਗਿਆ ਹੈ। ਗਰਾਊਂਡ ਟੀਮ ਅਤੇ ਡਰੋਨ ਰਾਹੀਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਰਾਇਲ ਕੈਨੇਡੀਅਨ ਏਅਰ ਫੋਰਸ ਦੇ 442 “ਟਰਾਂਸਪੋਰਟ ਅਤੇ ਬਚਾਅ ਸਕੁਐਡਰਨ ਦੀ ਵੀ ਮਦਦ ਲਈ ਜਾ ਰਹੀ ਹੈ। ਫਿਲਹਾਲ ਮੌਸਮ ਠੀਕ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਕਿ ਬਿਨਾਂ ਰੁਕੇ ਰੈਸਕਿਊ ਚੱਲ ਸਕੇ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਹਫਤੇ ਪਹਾੜਾਂ ’ਤੇ ਚੜ੍ਹਨ ਦੀ ਯੋਜਨਾ ਨਾ ਬਣਾਉਣ।