Nov 4, 2020 1:50 AM -

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 3,000 ਦਾ ਅੰਕੜਾ ਪਾਰ ਕਰਦਿਆਂ, 3,017 ਤੱਕ ਪਹੁੰਚ ਗਏ ਹਨ।
ਬੀ.ਸੀ. 'ਚ ਕੋਰੋਨਾ ਵਾਇਰਸ ਦੇ ਲਗਾਤਾਰ 14ਵੇਂ ਦਿਨ 200 ਤੋਂ ਵੱਧ ਮਾਮਲੇ ਰਿਪੋਰਟ ਹੋਏ ਹਨ।
ਬੀ.ਸੀ. 'ਚ 299 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
3 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 15,800 ਹੋ ਗਈ ਹੈ।
ਬੀ.ਸੀ. ਦੀ ਡਿਪਟੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ ਰਿਕਾ ਗੁਸਟਾਸਨ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 272 ਹੈ।
ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ 92 ਤੱਕ ਪਹੁੰਚ ਗਈ ਹੈ, ਤੇ ਇਸ 'ਚ 22 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਅੱਜ ਫਰੇਜ਼ਰ ਹੈਲਥ ਦਾ ਕਹਿਣਾ ਹੈ ਕਿ ਚਿਲਿਵੈਕ 'ਚ ਕਪੈਲਾ ਡਾਂਸ ਅਕੈਡਮੀ ਨੂੰ ਬੀਤੇ ਬੁੱਧਵਾਰ ਤੋਂ ਵੋਲੰਟਰੀ ਪੱਧਰ 'ਤੇ ਬੰਦ ਕਰ ਦਿੱਤਾ ਗਿਆ ਹੈ।
ਇਸ ਜਗ੍ਹਾ 'ਤੇ 26 ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਪਾਜ਼ਿਟਿਵ ਪਾਇਆ ਗਿਆ ਹੈ।




