13.36C Vancouver
ADS

May 25, 2021 3:27 PM -

ਬੀ.ਸੀ. ਵਿੱਚ ਕੋਵਿਡ-19 ਪਾਬੰਦੀਆਂ 'ਚ ਢਿੱਲ ਦੇਣ ਸੰਬੰਧੀ ਐਲਾਨ ਅੱਜ

Share On
b-c-records-974-new-covid-19-cases-officials-ask-residents-to-follow-restrictions
Fraser Health registered nurse Kai Kayibadi draws a dose of the Pfizer COVID-19 vaccine into a syringe at a walk-up vaccination clinic at Bear Creek Park, in Surrey, B.C., on Monday, May 17, 2021. THE CANADIAN PRESS/Darryl Dyck

ਸਿਹਤ ਅਧਿਕਾਰੀ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਨੂੰ ਮੰਗਲਵਾਰ ਨੂੰ ਨਿਯਮਾਂ ਵਿੱਚ ਢਿੱਲ ਦੇਣ ਦੀ ਘੋਸ਼ਣਾ ਤੋਂ ਪਹਿਲਾਂ ਕੋਵਿਡ-19 ਸਿਹਤ ਪਾਬੰਦੀਆਂ ਦੀ ਪਾਲਣਾ ਕਰਨ ਦੀ ਤਾਕੀਦ ਕਰ ਰਹੇ ਹਨ।

ਲੰਘੇ ਵੀਕਐਂਡ ਦੌਰਾਨ ਸੂਬੇ ਵਿੱਚ ਕੋਵਿਡ-19 ਦੇ 974 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਜ਼ਿਆਦਾਤਰ ਕੇਸ ਡੂੰਘੀ ਤਰ੍ਹਾਂ ਪ੍ਰਭਾਵਤ ਹੋਏ ਫਰੇਜ਼ਰ ਹੈਲਥ ਇਲਾਕੇ ਵਿੱਚ ਦੇਖਣ ਨੂੰ ਮਿਲੇ ਸਨ, ਜਿਥੇ ਕਿ ਨਵੇਂ ਮਾਮਲਿਆਂ ਦਾ ਦੋ-ਤਿਹਾਈ ਹਿੱਸਾ ਮੌਜੂਦ ਹੈ।

ਬੀ.ਸੀ. ਵਿੱਚ ਸਰਕਟ ਬ੍ਰੇਕਰ ਦੀ ਮਿਆਦ ਮਈ ਲੌਂਗ ਵੀਕੈਂਡ ’ਤੇ ਖ਼ਤਮ ਹੋ ਜਾਣ ਤੋਂ ਬਾਅਦ ਮੰਗਲਵਾਰ ਨੂੰ ਸੂਬੇ ਦੇ ਰੈਸਟੋਰੈਂਟਾਂ ਵਿੱਚ ਇੱਕ ਵਾਰ ਫੇਰ ਵਧੇਰੇ ਸੇਵਾਵਾਂ ਅਤੇ ਆਰਥਿਕਤਾ ਨੂੰ ਮੁੜ ਬਹਾਲ ਕਰਨ ਬਾਰੇ ਸੂਬਾ ਸਰਕਾਰ ਵੱਲੋਂ ਐਲਾਨ ਕੀਤਾ ਜਾਵੇਗਾ।

ਪ੍ਰੀਮੀਅਰ ਜੌਹਨ ਹੌਰਗਨ, ਜੌਬਜ਼ ਮਨਿਸਟਰ ਰਵੀ ਕਾਹਲੋਂ, ਹੈਲਥ ਮਨਿਸਟਰ ਐਡਰੀਅਨ ਡਿਕਸ ਅਤੇ ਸੂਬਾਈ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਮੰਗਲਵਾਰ ਦੁਪਹਿਰ ਇੱਕ ਸੰਬੋਧਨ ਵਿਚ ਸ਼ਮੂਲੀਅਤ ਕਰਨਗੇ।

ਬੀ.ਸੀ. ਵਿੱਚ 2.88 ਮਿਲੀਅਨ ਤੋਂ ਵੱਧ ਲੋਕ ਕੋਵਿਡ-19 ਤੋਂ ਬਚਾਅ ਦੀ ਵੈਕਸੀਨ ਹਾਸਿਲ ਕਰ ਚੁੱਕੇ ਹਨ, ਜਿਨ੍ਹਾਂ ਵਿੱਚ 147,144 ਦੂਜੀਆਂ ਖੁਰਾਕਾਂ ਸਨ।

ਪੁਲਿਸ ਅਨੁਸਾਰ ਗੈਰ ਜ਼ਰੂਰੀ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਅਧੀਨ 103 ਗੱਡੀਆਂ ਨੂੰ ਚੈੱਕਪੁਆਇੰਟਸ ’ਤੇ ਰੋਕਿਆ ਗਿਆ।

ਦੋ ਡਰਾਈਵਰਾਂ ਨੂੰ ਪੁਲਿਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਲਈ $230 ਦਾ ਜੁਰਮਾਨਾ ਭਰਨਾ ਪਵੇਗਾ।

Latest news

quebec-premier-open-to-return-of-u-s-wines-if-trade-gains-are-made
Punjabi

Quebec premier open to return of U.S. wines if trade gains are made

ਕੈਨੇਡਾ ਦੀ ਅਮਰੀਕਾ ਨਾਲ ਚੱਲ ਰਹੀ ਵਪਾਰ ਵਾਰਤਾ ਵਿਚ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਟਕਰਾਅ ਵਿਚਕਾਰ ਕਿਊਬੈਕ ਦੀ ਪ੍ਰੀਮੀਅਰ Christine Fréchette ਨੇ ਸੂਬੇ ਦੇ liquor ਸਟੋਰਾਂ ਵਿਚ ਅਮਰੀਕੀ wines ਦੀ ਵਾਪਸੀ ਦੀ ਇਜਾਜ਼ਤ ਦੇਣ ਲਈ ਸਹਿਮਤੀ ਦੇਣ ਦਾ ਸੰਕੇਤ ਦਿੱਤਾ ਹੈ ਪਰ ਕਿਹਾ ਕਿ ਉਹ ਇਸ ਤੋਂ ਪਹਿਲਾਂ ਟ੍ਰੇਡ ਮੋਰਚੇ 'ਤੇ ਕੋਈ ਸਫਲਤਾ ਦੇਖਣਾ ਚਾਹੁੰਦੇ ਹਨ।
merritt-closes-hiking-and-biking-trails-amid-wildfire-risk
Punjabi

ਮੈਰਿਟ ਵਿੱਚ ਜੰਗਲੀ ਖੇਤਰਾਂ ਦੇ ਹਾਈਕਿੰਗ ਅਤੇ ਬਾਈਕਿੰਗ ਟ੍ਰੇਲ 15 ਸਤੰਬਰ ਤੱਕ ਬੰਦ

ਬੀ.ਸੀ. ਦੇ ਮੈਰਿਟ ਸ਼ਹਿਰ ਦੇ ਆਲੇ-ਦੁਆਲੇ ਮਨੁੱਖੀ ਕਾਰਨਾਂ ਕਰਕੇ ਜੰਗਲੀ ਅੱਗ ਭੜਕਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਟੀ ਦੇ ਫਾਇਰ ਚੀਫ਼ ਨੇ ਉਨ੍ਹਾਂ ਦੇ ਘੇਰੇ ਅੰਦਰ ਆਉਂਦੇ ਸਾਰੇ ਜੰਗਲੀ ਖੇਤਰ ਵਿਚ ਹਾਈਕਿੰਗ ਅਤੇ ਬਾਈਕਿੰਗ ਲਈ ਵਰਤੇ ਜਾਣ ਵਾਲੇ ਰਸਤੇ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਹ ਫੈਸਲਾ ਸ਼ਹਿਰ ਦੇ ਬਾਇ ਲਾਅ ਤਹਿਤ ਲਿਆ ਗਿਆ ਹੈ, ਜੋ ਪ੍ਰਸ਼ਾਸਨ ਨੂੰ ਜਨਜੀਵਨ ਅਤੇ ਸੰਪਤੀ ਦੀ ਸੁਰੱਖਿਆ ਲਈ ਅਜਿਹੇ ਖੇਤਰਾਂ ਨੂੰ ਬੰਦ ਕਰਨ ਦਾ ਅਧਿਕਾਰ ਦਿੰਦਾ ਹੈ।
overnight-highway-99-closures-planned-in-delta-for-bridge-work
Punjabi

ਡੈਲਟਾ ਵਿੱਚ ਬ੍ਰਿਜ ਕੰਮ ਲਈ ਹਾਈਵੇ 99 ’ਤੇ ਰਾਤ ਸਮੇਂ ਬੰਦ ਰਹਿਣਗੀਆਂ ਲੇਨਾਂ

ਡੈਲਟਾ ਵਿਚ ਹਾਈਵੇਅ 99 'ਤੇ ਡਰਾਈਵਰਾਂ ਨੂੰ ਅੱਜ ਤੋਂ ਦੋ ਰਾਤਾਂ ਦੇਰੀ ਦਾ ਸਾਹਮਣਾ ਕਰਨਾ ਪਵੇਗਾ। ਸ਼ਹਿਰ ਵਲੋਂ 78th ਸਟ੍ਰੀਟ ਓਵਰਪਾਸ ਲਈ ਨਵੇਂ ਪੁਲ ਦੇ ਗਰਡਰ ਲਗਾਉਣ ਦੇ ਕੰਮ ਦੇ ਚੱਲਦਿਆਂ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸੋਮਵਾਰ ਅਤੇ ਮੰਗਲਵਾਰ ਰਾਤ ਹਾਈਵੇ 99 ਪੂਰੀ ਤਰ੍ਹਾਂ ਬੰਦ ਰਹੇਗਾ। ਇਹ ਸ਼ਾਮ ਨੂੰ ਸਿੰਗਲ ਲੇਨ ਨੂੰ ਬੰਦ ਕਰਨ ਨਾਲ ਸ਼ੁਰੂ ਹੋਵੇਗਾ ਤੇ ਇੱਕ ਘੰਟੇ ਬਾਅਦ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
canadian-armed-forces-on-standby-as-b-c-wildfires-displace-thousands-in-okanagan
Punjabi

ਬੀ.ਸੀ. ਵਿਚ ਜੰਗਲੀ ਅੱਗ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਸਟੈਂਡਬਾਏ 'ਤੇ

ਬੀ. ਸੀ. ਵਿਚ ਜੰਗਲੀ ਅੱਗ ਦੇ ਸੰਕਟ ਅਤੇ ਓਕਾਨਾਗਨ ਖੇਤਰ ਵਿਚ ਹਜ਼ਾਰਾਂ ਲੋਕਾਂ ਦੇ ਬੇਘਰ ਹੋਣ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਲਈ ਸਟੈਂਡਬਾਏ ਰਹਿਣ ਦੇ ਹੁਕਮ ਦਿੱਤੇ ਗਏ ਹਨ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਪੁਸ਼ਟੀ ਕੀਤੀ ਕਿ ਬੀ.ਸੀ. ਸਰਕਾਰ ਦੇ ਆਦੇਸ਼ ਮਿਲਦੇ ਹੀ ਫੌਜੀ ਸਹਾਇਤਾ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ।
vancouver-police-seek-public-help-identifying-suspect-in-kitsilano-assault
Punjabi

ਕਿਟਸੀਲਾਨੋ ਹਮਲੇ ਦੇ ਸ਼ੱਕੀ ਦੀ ਪਛਾਣ ਲਈ ਵੈਨਕੂਵਰ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਵੈਨਕੂਵਰ ਪੁਲਿਸ ਨੇ ਕਿਟਸੀਲਾਨੋ ਇਲਾਕੇ ਵਿਚ ਇੱਕ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਆਮ ਜਨਤਾ ਤੋਂ ਮਦਦ ਮੰਗੀ ਹੈ ਅਤੇ ਉਸ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 31 ਜੁਲਾਈ ਨੂੰ ਵਾਪਰੀ, ਜਾਂਚਕਰਤਾ ਦਾ ਮੰਨਣਾ ਹੈ ਕਿ 73 ਸਾਲਾ ਬਜ਼ੁਰਗ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਉੱਥੋਂ ਲੰਘਣ ਵਾਲੇ ਲੋਕਾਂ 'ਤੇ ਉੱਚੀ-ਉੱਚੀ ਚੀਕਣ ਤੋਂ ਰੋਕਿਆ ਸੀ ਅਤੇ ਉੱਥੋਂ ਚਲੇ ਜਾਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link