Feb 2, 2022 2:32 AM - Connect News

ਅੱਜ ਬੀ.ਸੀ. 'ਚ ਕੋਵਿਡ-19 ਦੇ 1,236 ਮਾਮਲੇ ਰਿਪੋਰਟ ਹੋਏ ਹਨ।
9 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 325,851 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,625 ਹੋ ਚੁੱਕੀ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 28,302 ਤਕ ਪਹੁੰਚ ਗਈ ਹੈ।
ਫਰੇਜ਼ਰ ਹੈਲਥ ਵਿੱਚ 11,756, ਵੈਨਕੂਵਰ ਕੋਸਟਲ ਹੈਲਥ ਵਿੱਚ 5,878, ਵੈਨਕੂਵਰ ਆਈਲੈਂਡ ਹੈਲਥ ਵਿੱਚ 1,534, ਇੰਟੀਰੀਅਰ ਹੈਲਥ ਵਿੱਚ 7,949 ਅਤੇ ਨੌਰਦਰਨ ਹੈਲਥ ਵਿੱਚ 1,167 ਐਕਟਿਵ ਮਾਮਲੇ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਕੁੱਲ 1,035 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ ਵਿੱਚ 139 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਬੀ.ਸੀ. 'ਚ 2 ਹੋਰ ਆਊਟਬ੍ਰੇਕ ਐਲਾਨੇ
ਬੀ.ਸੀ. ਵਿੱਚ 2 ਹੋਰ ਹੈਲਥ ਕੇਅਰ ਫੈਸਿਲਿਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।
ਆਈਲੈਂਡ ਹੈਲਥ ਵਿੱਚ ਸਥਿਤ ਸਾਵਾਉਸ ਰੇਨਬੋ ਗਾਰਡਨਸ ਅਤੇ ਬਰਵਿਕ ਔਨ ਦ ਲੇਕ 'ਚ ਆਊਟਬ੍ਰੇਕ ਐਲਾਨੀ ਗਈ ਹੈ।
ਇਸ ਤੋਂ ਇਲਾਵਾ ਫਰੇਜ਼ਰ ਹੈਲਥ ਵਿੱਚ ਸਥਿਤ ਮੈਨੋ ਹਸਪਤਾਲ, ਬੁਸ਼ਨਨ ਲੌਜ ਅਤੇ ਈਡਨ ਕੇਅਰ ਸੈਂਟਰ ਵਿੱਚ ਕੋਵਿਡ-19 ਆਊਟਬ੍ਰੇਕ ਖਤਮ ਹੋਈ ਐਲਾਨੀ ਗਈ ਹੈ।
ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 55 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।
ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਤੇ ਵੈਕਸੀਨੇਸ਼ਨਸ ਸੰਬੰਧੀ ਵਧੇਰੇ ਜਾਣਕਾਰੀ ਲਈ ਲਿੰਕ ਕਲਿਕ ਕਰੋ:




