11.79C Vancouver
ADS

Apr 8, 2022 12:36 AM - The Canadian Press

ਬੀ.ਸੀ. 'ਚ ਕੋਵਿਡ-19 ਸੰਬੰਧੀ ਰਿਪੋਰਟਿੰਗ 'ਚ ਬਦਲਾਅ ਤੋਂ ਬਾਅਦ ਪਹਿਲੀ ਅਪਡੇਟ 'ਚ 11 ਮੌਤਾਂ ਦੀ ਜਾਣਕਾਰੀ

Share On
b-c-reports-11-deaths-as-province-moves-away-from-daily-covid-19-updates
The first weekly report of COVID-19 data after the province moved away from daily updates shows 11 people died due to the virus during the week of March 27th to April 2nd. (Photo - BCCDC dashboard)

ਬੀ.ਸੀ. 'ਚ ਕੋਵਿਡ-19 ਸੰਬੰਧੀ ਅੱਜ ਪਹਿਲੀ ਵੀਕਲੀ ਰਿਪੋਰਟ ਜਾਰੀ ਕੀਤੀ ਗਈ ਹੈ।

ਇਸ 'ਚ ਦੱਸਿਆ ਗਿਆ ਹੈ ਕਿ 27 ਮਾਰਚ ਤੋਂ 2 ਅਪ੍ਰੈਲ ਵਿਚਾਲੇ ਦੇ ਹਫ਼ਤੇ ਦੌਰਾਨ 11 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ।

ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਸੇ ਸਮੇਂ ਦੌਰਾਨ 193 ਵਾਇਰਸ ਪੀੜਤਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ।

ਇਸੇ ਸਮੇਂ ਦੌਰਾਨ ਕੋਵਿਡ-19 ਦੇ 1,700 ਤੋਂ ਵਧੇਰੇ ਮਾਮਲੇ ਰਿਪੋਰਟ ਹੋਏ।

ਬੀ.ਸੀ. 'ਚ ਕੋਵਿਡ-19 ਰਿਪੋਰਟਿੰਗ 'ਚ ਕੀਤੇ ਗਏ ਬਦਲਾਅ ਸੰਬੰਧੀ ਜਾਣਕਾਰੀ ਲਈ ਲਿੰਕ ਕਲਿਕ ਕਰੋ:

https://news.gov.bc.ca/releases/2022HLTH0116-000522

Latest news

man-arrested-after-alleged-assault-robbery-and-possible-hate-motivated-incident-in-vancouver
Punjabi

ਵੈਨਕੂਵਰ 'ਚ ਕਥਿਤ ਹਮਲੇ, ਡਕੈਤੀ ਅਤੇ ਸੰਭਾਵਿਤ ਨਫ਼ਰਤ-ਪ੍ਰੇਰਿਤ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ

ਮੇਨ ਸਟ੍ਰੀਟ ਅਤੇ 2nd ਐਵੇਨਿਊ ਨੇੜੇ ਇਕ ਫਾਸਟ ਫੂਡ ਰੈਸਟੋਰੈਂਟ 'ਚ ਹੋਈਆਂ ਹਿੰਸਕ ਘਟਨਾਵਾਂ ਮਗਰੋਂ 44 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਤੋਂ ਸੰਭਾਵਿਤ ਹੇਟ ਕ੍ਰਾਇਮ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਚਾਰ ਅਗਸਤ ਨੂੰ ਸਵੇਰੇ ਕਰੀਬ 9 ਵਜੇ ਇਕ ਸ਼ੱਕੀ ਵਿਅਕਤੀ ਰੈਸਟੋਰੈਂਟ ਦੇ ਬਾਹਰ ਲੋਕਾਂ ਤੋਂ ਪੈਸੇ ਮੰਗ ਰਿਹਾ ਸੀ ਤਾਂ ਸਿਕਿਓਰਟੀ ਗਾਰਡਸ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ।
karmvir-singh-to-remain-in-immigration-detention-after-federal-court-overturns-release-order
Punjabi

ਕੈਨੇਡਾ ਦੀ ਫੈਡਰਲ ਕੋਰਟ ਨੇ ਕਰਮਵੀਰ ਸਿੰਘ ਦੀ ਰਿਹਾਈ ਦਾ ਇਮੀਗ੍ਰੇਸ਼ਨ ਬੋਰਡ ਦਾ ਹੁਕਮ ਕੀਤਾ ਰੱਦ

ਕੈਨੇਡਾ ਦੀ ਫੈਡਰਲ ਕੋਰਟ ਨੇ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਬਿਸ਼ਨੋਈ ਗੈਂਗ ਦੇ ਕਥਿਤ ਮੈਂਬਰ ਅਤੇ ਭਾਰਤ ਵਿਚ ਕਤਲ ਦੇ ਇੱਕ ਕੇਸ ਵਿਚ ਵਾਂਟੇਡ ਸ਼ੱਕੀ ਕਰਮਵੀਰ ਸਿੰਘ ਨੂੰ ਇਮੀਗ੍ਰੇਸ਼ਨ ਬੋਰਡ ਵਲੋਂ ਰਿਹਾਅ ਕਰਨ ਦੇ ਆਦੇਸ਼ ਨੂੰ ਪਲਟ ਦਿੱਤਾ ਹੈ। ਕਰਮਵੀਰ 2 ਅਪ੍ਰੈਲ ਤੋਂ ਇਮੀਗ੍ਰੇਸ਼ਨ ਹਿਰਾਸਤ ਵਿਚ ਹੈ। ਉਸ 'ਤੇ ਸਤੰਬਰ 2024 ਵਿਚ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਵਿਕਟੋਰੀਆ-ਖੇਤਰ ਵਿਚ ਸਥਿਤ ਘਰ 'ਤੇ ਗੋਲੀ ਚਲਵਾਉਣ ਅਤੇ ਅੱਗਜ਼ਨੀ ਕਰਵਾਉਣ ਦਾ ਵੀ ਦੋਸ਼ ਹੈ।
two-people-killed-in-langley-crash-involving-suv-and-commercial-truck-rcmp-investigating
Punjabi

ਲੈਂਗਲੀ 'ਚ ਐਸਯੂਵੀ ਅਤੇ ਵਪਾਰਕ ਟਰੱਕ ਦੀ ਟੱਕਰ ਵਿੱਚ ਦੋ ਦੀ ਮੌਤ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਮੰਗਲਵਾਰ ਰਾਤ ਲੈਂਗਲੀ 'ਚ ਇਕ ਕਮਰਸ਼ੀਅਲ ਟਰੱਕ ਅਤੇ ਐਸ.ਯੂ.ਵੀ. ਦੀ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ। ਲੈਂਗਲੀ ਆਰਸੀਐਮਪੀ ਨੇ ਬੁੱਧਵਾਰ ਇਕ ਪ੍ਰੈਸ ਰਿਲੀਜ਼ 'ਚ ਦੱਸਿਆ ਕਿ ਇਹ ਘਟਨਾ ਰਾਤ 10:50 ਤੋਂ ਕੁਝ ਸਮਾਂ ਪਹਿਲਾਂ 256 ਸਟ੍ਰੀਟ ਅਤੇ 16 ਐਵੇਨਿਊ ਦੇ ਇੰਟਰਸੌਕਸ਼ਨ 'ਤੇ ਵਾਪਰੀ। ਪੁਲਿਸ ਨੇ ਦੱਸਿਆ ਕਿ ਪੈਰਾਮੈਡਿਕਸ ਅਤੇ ਫਾਇਰਫਾਇਟਰਸ ਨੇ ਮੌਕੇ 'ਤੇ ਪਹੁੰਚ ਕੇ ਮਦਦ ਕੀਤੀ।
surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link