9.33C Vancouver
ADS

Feb 23, 2022 2:22 AM - Connect News

ਬੀ.ਸੀ. 'ਚ ਕੋਵਿਡ-19 ਦੇ 2,103 ਮਾਮਲੇ ਤੇ 44 ਮੌਤਾਂ ਹੋਈਆਂ ਰਿਪੋਰਟ

Share On
b-c-reports-2-103-new-covid-19-cases-and-44-deaths
Over a four-day period, B.C. is reporting 2,103 new cases of COVID-19, for a total of 345,734 cases in the province. (Photo - The Canadian Press)

ਅੱਜ ਬੀ.ਸੀ. 'ਚ ਕੋਵਿਡ-19 ਦੇ 2,103 ਮਾਮਲੇ ਰਿਪੋਰਟ ਹੋਏ ਹਨ।

44 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 345,734 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,830 ਹੋ ਚੁੱਕੀ ਹੈ।

ਕੁੱਲ 688 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ ਵਿੱਚ 108 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਇਹ ਮਾਮਲੇ ਬੀਤੇ 4 ਦਿਨਾਂ ਦੇ ਅੰਕੜੇ ਦਰਸ਼ਾਉਂਦੇ ਹਨ।

ਇਸ ਦੌਰਾਨ ਸ਼ੁੱਕਰਵਾਰ ਨੂੰ 631, ਸ਼ਨੀਵਾਰ ਨੂੰ 571, ਐਤਵਾਰ ਨੂੰ 424 ਅਤੇ ਸੋਮਵਾਰ ਨੂੰ 477 ਮਾਮਲੇ ਰਿਪੋਰਟ ਹੋਏ ਹਨ।

ਬੀ.ਸੀ. 'ਚ 4 ਹੋਰ ਆਊਟਬ੍ਰੇਕ ਐਲਾਨੇ

ਬੀ.ਸੀ. ਵਿੱਚ 4 ਹੋਰ ਹੈਲਥ ਕੇਅਰ ਫੈਸਿਲਿਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇੰਟੀਰੀਅਰ ਹੈਲਥ ਵਿੱਚ ਸਥਿਤ ਹਿਲਸਾਈਡ ਵਿਲੇਜ, ਪੌਲਸਨ ਲੌਂਗ ਟਰਮ ਕੇਅਰ, ਮਿਸ਼ਨ ਕਰੀਕ ਲੈਂਡਿੰਗ ਅਤੇ ਵਿਲੀਅਮਸ ਲੇਕ ਸੀਨੀਅਰਸ ਵਿਲੇਜ 'ਚ ਆਊਟਬ੍ਰੇਕ ਐਲਾਨੀ ਗਈ ਹੈ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 31 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

ਸੂਬੇ 'ਚ ਵੈਕਸੀਨੇਸ਼ਨ ਤੇ ਵਾਇਰਸ ਦੇ ਫੈਲਾਅ ਦੇ ਵਧੇਰੇ ਅੰਕੜਿਆਂ ਲਈ ਲਿੰਕ ਕਲਿਕ ਕਰੋ:

https://news.gov.bc.ca/releases/2022HLTH0062-000252

Latest news

b-c-adds-17-800-net-jobs-in-july-as-unemployment-rate-falls-to-6-2
Punjabi

ਬੀ.ਸੀ. 'ਚ ਜੁਲਾਈ ਮਹੀਨੇ 17,800 ਨੈੱਟ ਨਵੀਆਂ ਨੌਕਰੀਆਂ ਸ਼ਾਮਲ, ਬੇਰੁਜ਼ਗਾਰੀ ਦਰ ਘਟ ਕੇ 6.2 ਫੀਸਦੀ ਪਹੁੰਚੀ

ਬੀ.ਸੀ. ਵਿਚ ਪਿਛਲੇ ਮਹੀਨੇ 17,800 ਨੈੱਟ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਸੂਬੇ ਦੇ ਜੌਬਸ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਨੇ ਜੁਲਾਈ ਦੇ ਇਨ੍ਹਾਂ ਰੁਜ਼ਗਾਰ ਅੰਕੜਿਆਂ ਨੂੰ ਸ਼ਾਨਦਾਰ ਦੱਸਿਆ ਹੈ, ਜਿਸ ਨਾਲ ਬੀ. ਸੀ. ਵਿਚ ਬੇਰੁਜ਼ਗਾਰੀ ਦਰ ਘਟ ਕੇ 6.2 ਫੀਸਦੀ 'ਤੇ ਆ ਗਈ ਹੈ, ਜੋ ਕਿ ਕੈਨੇਡਾ ਵਿਚ ਚੌਥੀ ਸਭ ਤੋਂ ਘੱਟ ਹੈ।
premier-eby-addresses-wildfire-response-confirms-arrival-of-international-firefighting-crews
Punjabi

ਪ੍ਰੀਮੀਅਰ ਈਬੀ ਨੇ ਜੰਗਲੀ ਅੱਗ ਦੀ ਸਥਿਤੀ ਬਾਰੇ ਦਿੱਤੀ ਜਾਣਕਾਰੀ

ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਵਿਚ ਜੰਗਲੀ ਅੱਗ ਦੇ ਚੱਲ ਰਹੇ ਸੰਕਟ ਦੌਰਾਨ ਆਪਣੀ ਜਨਤਕ ਗੈਰ-ਹਾਜ਼ਰੀ ਬਾਰੇ ਲਗਾਤਾਰ ਉੱਠ ਰਹੇ ਸਵਾਲਾਂ ਤੋਂ ਬਾਅਦ ਵੀਰਵਾਰ ਸ਼ਾਮ ਐਬਟਸਫੋਰਡ ਵਿਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਅਤੇ ਬੀ. ਸੀ. ਵਿਚ ਪਹੁੰਚੀ ਅੰਤਰਰਾਸ਼ਟਰੀ ਸਹਾਇਤਾ 'ਤੇ ਇੱਕ ਅਧਿਕਾਰਤ ਤੌਰ 'ਤੇ ਬਿਆਨ ਜਾਰੀ ਕੀਤਾ।
b-c-considers-cutting-development-charges-to-spur-housing-construction-in-high-growth-communities
Punjabi

ਬੀ.ਸੀ. ਸਰਕਾਰ ਕਰੇਗੀ ਨਵੇਂ ਘਰਾਂ ਦੀ ਉਸਾਰੀ ਲਈ Development Cost Charges ਵਿੱਚ ਕਟੌਤੀ

ਬੀ.ਸੀ. ਸਰਕਾਰ ਵਲੋਂ ਸੂਬੇ ਦੇ ਉੱਚ-ਵਿਕਾਸ ਵਾਲੇ ਖੇਤਰ ਵਿਚ ਨਵੇਂ ਘਰਾਂ ਦੀ ਉਸਾਰੀ ਨੂੰ ਬੂਸਟ ਦੇਣ ਲਈ development cost charges ਵਿਚ ਕਟੌਤੀ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹਾਊਸਿੰਗ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਸਬੰਧੀ ਫੈਡਰਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੋਣ ਦੀ ਪੁਸ਼ਟੀ ਕੀਤੀ ਹੈ, ਉਹਨਾਂ ਮੁਤਾਬਕ, ਇਸ ਕਦਮ ਦਾ ਮਕਸਦ ਆਬਾਦੀ ਦੇ ਹਿਸਾਬ ਨਾਲ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿਚ multi-housing units ਲਈ ਫੀਸਾਂ ਵਿਚ 50 ਫੀਸਦੀ ਤੱਕ ਕਟੌਤੀ ਕਰਨਾ ਹੈ ਅਤੇ ਇਸ ਨਾਲ ਸ਼ਹਿਰਾਂ ਨੂੰ ਹੋਣ ਵਾਲੀ ਫੰਡਾਂ ਦੀ ਘਾਟ ਦੀ ਭਰਪਾਈ ਲਈ ਰਸਤੇ ਖੋਜੇ ਜਾ ਰਹੇ ਹਨ।
two-correctional-officers-and-inmate-die-during-transfer-from-edmonton-womens-prison-csc-says
Punjabi

ਐਡਮਿੰਟਨ ਮਹਿਲਾ ਜੇਲ੍ਹ ਤੋਂ ਕੈਦੀ ਦੇ ਤਬਾਦਲੇ ਦੌਰਾਨ ਦੋ ਅਧਿਕਾਰੀਆਂ ਅਤੇ ਇੱਕ ਕੈਦੀ ਦੀ ਮੌਤ: CSC

ਐਡਮਿੰਟਨ ਇੰਸਟੀਚਿਊਟ ਫਾਰ ਵੂਮੈਨ ਤੋਂ ਇੱਕ ਕੈਦੀ ਨੂੰ ਟ੍ਰਾਂਸਫਰ ਕਰਨ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਦੋ ਸੁਧਾਰਾਤਮਕ ਅਧਿਕਾਰੀ ਅਤੇ ਇੱਕ ਕੈਦੀ ਦੀ ਮੌਤ ਹੋ ਗਈ ।
cbsa-spent-nearly-1-million-on-private-jets-for-deportation-and-detainee-transfers-report-says
Punjabi

ਸੀਬੀਐੱਸਏ ਨੇ ਡਿਪੋਰਟੇਸ਼ਨ ਅਤੇ ਬੰਦੀ ਤਬਦੀਲੀਆਂ ਲਈ ਦੋ ਸਾਲਾਂ ਵਿੱਚ ਪ੍ਰਾਈਵੇਟ ਜੈੱਟਾਂ 'ਤੇ ਲਗਭਗ 10 ਲੱਖ ਡਾਲਰ ਖਰਚੇ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਜਾਂ ਦੇਸ਼ ਦੇ ਅੰਦਰ ਹੀ detention facilities ਵਿਚ ਤਬਦੀਲ ਕਰਨ ਲਈ ਦੋ ਸਾਲਾਂ ਵਿਚ ਪ੍ਰਾਈਵੇਟ ਲਗਜ਼ਰੀ ਜੈਟ 'ਤੇ ਲਗਭਗ $1-ਮਿਲੀਅਨ ਖਰਚ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਗਲੋਬ ਐਂਡ ਮੇਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ CBSA ਦੇ ਅੰਦਰੂਨੀ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਜਨਵਰੀ 2022 ਵਿਚ ਏਜੰਸੀ ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕਰਨ ਲਈ Dassault Falcon 900EX ਨਾਮ ਦਾ ਇੱਕ ਫ੍ਰੈਂਚ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ, ਜਿਸ 'ਤੇ $438,000 ਦਾ ਖਰਚਾ ਆਇਆ। ਇਹ ਜੈੱਟ ਆਮ ਤੌਰ 'ਤੇ ਦੁਨੀਆ ਦੇ ਅਮੀਰ ਲੋਕਾਂ ਦੀ ਪਸੰਦ ਮੰਨਿਆ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link