10.7C Vancouver
ADS

Oct 28, 2021 1:01 AM - Connect News

ਬੀ.ਸੀ. 'ਚ ਕੋਵਿਡ-19 ਦੇ 609 ਮਾਮਲੇ ਤੇ 6 ਮੌਤਾਂ ਹੋਈਆਂ ਰਿਪੋਰਟ

Share On
b-c-reports-609-covid-19-cases-and-6-deaths
B.C.'s provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 609 ਮਾਮਲੇ ਰਿਪੋਰਟ ਹੋਏ ਹਨ।

6 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 203,582 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,137 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 4,748 ਤਕ ਪਹੁੰਚ ਗਈ ਹੈ।

ਕੁੱਲ 422 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 157 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ 5 ਹੋਰ ਆਊਟਬ੍ਰੇਕ ਐਲਾਨੇ

ਬੀ.ਸੀ. 'ਚ ਫਰੇਜ਼ਰ ਹੈਲਥ ਇਲਾਕੇ 'ਚ 5 ਹੋਰ ਹੈਲਥ ਕੇਅਰ ਫੈਸਿਲਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਫਰੇਜ਼ਰ ਹੈਲਥ ਵਿੱਚ ਸਥਿਤ ਕਵੀਨਸ ਪਾਰਕ ਕੇਅਰ ਸੈਂਟਰ, ਰੋਜਮੈਰੀ ਹਾਈਟਸ ਸੀਨੀਅਰ ਵਿਲੇਜ, ਪੈਸੀਫਿਕ ਕਾਰਲਟਨ ਸੀਨੀਅਰਸ ਕਮਿਊਨਿਟੀ, ਟੇਬਰ ਹੋਮ ਅਤੇ ਰਿਡੋ ਰਿਟਾਇਰਮੈਂਟ ਰੈਜ਼ੀਡੈਂਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇਸ ਤੋਂ ਇਲਾਵਾ ਫਰੇਜ਼ਰ ਹੈਲਥ 'ਚ ਸਥਿਤ ਸਨਸੈਟ ਮੈਨਰ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 32 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

ਬੀ.ਸੀ. 'ਚ ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਦਾ ਫੈਲਾਅ

ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 19 ਅਕਤੂਬਰ ਤੋਂ 25 ਅਕਤੂਬਰ ਵਿਚਾਲੇ ਦੇ 4,153 ਮਾਮਲਿਆਂ 'ਚ 2,377 (57.2%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।

ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 287 (6.9%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,489 (35.9%) ਦੱਸੀ ਗਈ ਹੈ।

ਇਸੇ ਦਰਮਿਆਨ 12 ਅਕਤੂਬਰ ਤੋਂ 25 ਅਕਤੂਬਰ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 449 ਦਾਖਲਿਆਂ 'ਚ 306 (68.2%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 30 (6.7%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।

ਇਸੇ ਦੌਰਾਨ 113 (25.2%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।

Latest news

b-c-wildfire-official-warns-of-arson-risk-as-major-fires-intensify
Punjabi

ਬੀ.ਸੀ. ਵਿੱਚ ਵਾਈਲਡਫਾਇਰ ਦੀ ਸਥਿਤੀ ਗੰਭੀਰ, ਜਾਣਬੁੱਝ ਕੇ ਅੱਗ ਲਗਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਨਿਰਦੇਸ਼ਕ ਕਲਿਫ ਚੈਪਮੈਨ ਨੇ ਸੂਬੇ ਵਿਚ ਵਾਈਲਡਫਾਇਰ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜਤਾਉਂਦਿਆਂ ਜਾਣਬੁੱਝ ਕੇ ਲਗਾਈ ਜਾਣ ਵਾਲੀ ਅੱਗ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਜ ਜੰਗਲਾਤ ਮੰਤਰੀ ਰਵੀ ਪਰਮਾਰ ਅਤੇ Eਐਮਰਜੈਂਸੀ ਪ੍ਰਬੰਧਨ ਮੰਤਰੀ ਕੈਲੀ ਗ੍ਰੀਨ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਡਿਪਾਰਟਮੈਂਟ ਕਿਸੇ ਵੀ ਸ਼ੱਕੀ ਅੱਗ ਦੀ ਜਾਂਚ ਲਈ ਆਰ.ਸੀ.ਐੱਮ.ਪੀ. ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਕ੍ਰਾਈਮ Stoppers ਨਾਲ ਵੀ ਹੱਥ ਮਿਲਾਇਆ ਗਿਆ ਹੈ।
more-than-29-000-canadians-sign-petition-calling-for-removal-of-u-s-ambassador-pete-hoekstra
Punjabi

29,000 ਤੋਂ ਵੱਧ ਕੈਨੇਡੀਅਨਾਂ ਨੇ ਅਮਰੀਕੀ ਰਾਜਦੂਤ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਕੀਤੇ ਦਸਤਖਤ

ਕੈਨੇਡਾ ਦੀ ਰਾਜਨੀਤੀ ਵਿਚ ਦਖਲ ਦੇਣ ਅਤੇ ਵਿਵਾਦਪੂਰਨ ਬਿਆਨਬਾਜ਼ੀ ਦੇ ਦੋਸ਼ਾਂ ਤਹਿਤ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ 29,000 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਇੱਕ ਔਨਲਾਈਨ ਪਟੀਸ਼ਨ 'ਤੇ ਦਸਤਖਤ ਕੀਤੇ ਹਨ, ਜਿਸ ਨੂੰ ਇਸੇ ਫਾਲ ਵਿਚ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਅ ਵਲੋਂ ਹਾਊਸ ਔਫ਼ ਕਾਮਨਜ਼ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
b-c-man-charged-after-police-find-more-than-14-000-child-exploitation-images-and-videos
Punjabi

ਸਰੀ 'ਚ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ 'ਚ ਕੀਤਾ ਗਿਆ ਚਾਰਜ

ਸਰੀ ਵਿਚ ਇੱਕ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ 14,000 ਦੇ ਕਰੀਬ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਉਨ੍ਹਾਂ ਨੂੰ ਇੱਕ ਸ਼ੱਕੀ ਕੋਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਹ ਜਾਂਚ ਮਈ 2025 ਵਿਚ ਸ਼ੁਰੂ ਹੋਈ ਸੀ।
canada-u-s-trade-talks-enter-final-stage-as-possible-deal-takes-shape
Punjabi

ਕੈਨੇਡਾ-ਅਮਰੀਕਾ ਵਿਚਾਲੇ ਸੰਭਾਵੀ ਟਰੇਡ ਡੀਲ 'ਤੇ ਆਖਰੀ ਦੌਰ ਦੀ ਗੱਲਬਾਤ

ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੈਮੀਸਨ ਗ੍ਰੀਰ ਵਲੋਂ ਸੋਮਵਾਰ ਤੱਕ ਟਰੰਪ ਕੋਲ ਸੰਭਾਵੀ ਡੀਲ ਦੀ ਰੂਪ-ਰੇਖਾ ਪੇਸ਼ ਕੀਤੀ ਜਾ ਸਕਦੀ ਹੈ। ਇਹ ਕਦਮ 19 ਅਗਸਤ ਤੋਂ ਕੈਨੇਡੀਅਨ ਨਿਰਯਾਤ 'ਤੇ ਲੱਗਣ ਵਾਲੇ 50 ਫ਼ੀਸਦੀ ਨਵੇਂ ਟੈਰਿਫਸ ਤੋਂ ਬਚਣ ਲਈ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਆਖਰੀ ਦੌਰ ਦੀ ਗੱਲਬਾਤ ਦਾ ਹਿੱਸਾ ਹੈ।
68-year-old-woman-dies-after-being-struck-by-vehicle-in-north-burnaby
Punjabi

ਨੌਰਥ ਬਰਨਬੀ ਵਿੱਚ ਵਾਹਨ ਦੀ ਟੱਕਰ ਲੱਗਣ ਨਾਲ 68 ਸਾਲਾ ਔਰਤ ਦੀ ਮੌਤ

ਨੌਰਥ ਬਰਨਬੀ ਵਿਚ ਇੱਕ ਸੜਕ ਹਾਦਸੇ ਵਿਚ ਇੱਕ ਪੈਦਲ ਜਾ ਰਹੀ 68 ਸਾਲਾ ਮਹਿਲਾ ਦੀ ਮੌਤ ਹੋਣ ਦੀ ਖ਼ਬਰ ਹੈ। ਬਰਨਬੀ ਆਰਸੀਐਮਪੀ ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਪੇਂਡਰ ਸਟ੍ਰੀਟ ਅਤੇ ਮੈਕਡੋਨਲਡ ਐਵੇਨਿਊ ਦੇ ਖੇਤਰ ਵਿਚ ਵਾਪਰੀ। ਪੁਲਿਸ ਅਨੁਸਾਰ, ਇਸ ਟੱਕਰ ਵਿਚ ਬਰਨਬੀ ਦੀ ਰਹਿਣ ਵਾਲੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link