Mar 18, 2022 12:43 AM - Connect News

ਅੱਜ ਬੀ.ਸੀ. 'ਚ ਕੋਵਿਡ-19 ਦੇ 240 ਮਾਮਲੇ ਰਿਪੋਰਟ ਹੋਏ ਹਨ।
7 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 353,379 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,960 ਹੋ ਚੁੱਕੀ ਹੈ।
ਕੁੱਲ 298 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ ਵਿੱਚ 49 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਸੂਬੇ 'ਚ 9 ਮਾਰਚ ਤੋਂ 15 ਮਾਰਚ ਵਿਚਾਲੇ ਰਿਪੋਰਟ ਹੋਏ 1,662 ਕੋਵਿਡ-19 ਮਾਮਲਿਆਂ 'ਚ 14.3% ਅਨਵੈਕਸੀਨੇਟਿਡ, 2.2% ਇੱਕ ਵੈਕਸੀਨ ਖੁਰਾਕ ਹਾਸਿਲ ਕਰਨ ਵਾਲਿਆਂ ਅਤੇ 83.5% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਹਨ।
ਸੂਬੇ 'ਚ 2 ਮਾਰਚ ਤੋਂ 15 ਮਾਰਚ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ 431 ਵਾਇਰਸ ਪੀੜਤਾਂ 'ਚ 23.9% ਅਨਵੈਕਸੀਨੇਟਿਡ, 3.7% ਇੱਕ ਵੈਕਸੀਨ ਹਾਸਿਲ ਕਰਨ ਵਾਲੇ ਅਤੇ 72.4% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕ ਸ਼ਾਮਿਲ ਦੱਸੇ ਗਏ।




