12.99C Vancouver
ADS

Dec 7, 2021 1:31 AM - Connect News

ਬੀ.ਸੀ. 'ਚ ਕੋਵਿਡ-19 ਦੇ 946 ਮਾਮਲੇ ਤੇ 11 ਮੌਤਾਂ ਹੋਈਆਂ ਰਿਪੋਰਟ

Share On
b-c-reports-946-new-covid-19-cases-and-11-deaths
B.C.'s provincial health officer, Dr. Bonnie Henry during a press conference in Victoria. (B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 946 ਮਾਮਲੇ ਰਿਪੋਰਟ ਹੋਏ ਹਨ।

11 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 220,530 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,362 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 2,876 ਤਕ ਪਹੁੰਚ ਗਈ ਹੈ।

ਕੁੱਲ 241 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 89 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਇਹ ਮਾਮਲੇ ਬੀਤੇ 3 ਦਿਨ ਦਾ ਅੰਕੜਾ ਦਰਸ਼ਾਉਂਦੇ ਹਨ ਜਿਸ ਦੌਰਾਨ ਸ਼ੁੱਕਰਵਾਰ ਨੂੰ 351, ਸ਼ਨੀਵਾਰ ਨੂੰ 311 ਅਤੇ ਐਤਵਾਰ ਨੂੰ 284 ਮਾਮਲੇ ਰਿਪੋਰਟ ਹੋਏ ਹਨ।

ਬੀ.ਸੀ. 'ਚ ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਦਾ ਫੈਲਾਅ

ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 26 ਨਵੰਬਰ ਤੋਂ 2 ਦਿਸੰਬਰ ਵਿਚਾਲੇ ਦੇ 2,473 ਮਾਮਲਿਆਂ 'ਚ 1,337 (54.1%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।

ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 104 (4.2%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,032 (41.7%) ਦੱਸੀ ਗਈ ਹੈ।

ਇਸੇ ਦਰਮਿਆਨ 19 ਨਵੰਬਰ ਤੋਂ 2 ਦਿਸੰਬਰ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 239 ਦਾਖਲਿਆਂ 'ਚ 147 (61.5%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 11 (4.6%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।

ਇਸੇ ਦੌਰਾਨ 81 (33.9%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।

ਬੀ.ਸੀ. 'ਚ ਵੈਕਸੀਨੇਸ਼ਨ ਪ੍ਰੀਕਿਰਿਆ ਜਾਰੀ

ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਸੂਬੇ ਵਿੱਚ 5 ਸਾਲ ਅਤੇ ਉਸ ਤੋਂ ਵਧੇਰੀ ਉਮਰ ਦੇ 85.5% ਲੋਕਾਂ ਨੂੰ ਕੋਵਿਡ-19 ਵੈਕਸੀਨ ਸੰਬੰਧੀ ਘੱਟੋ-ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

5 ਸਾਲ ਅਤੇ ਉਸ ਤੋਂ ਵਧੇਰੀ ਉਮਰ ਦੇ 82% ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

ਹਾਲਾਂਕਿ 12 ਸਾਲ ਅਤੇ ਉਸ ਤੋਂ ਵਧੇਰੀ ਉਮਰ ਦੇ 88.1% ਸੂਬਾ ਵਾਸੀਆਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

ਯਾਦ ਰਹੇ ਬੀ.ਸੀ. 'ਚ ਬੀਤੇ ਹਫ਼ਤੇ ਸੋਮਵਾਰ ਤੋਂ 5 ਤੋਂ 11 ਸਾਲ ਦੇ ਉਮਰ ਵਰਗ ਲਈ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਪ੍ਰਦਾਨ ਹੋਣੀਆਂ ਸ਼ੁਰੂ ਹੋਈਆਂ ਹਨ।

ਬੀ.ਸੀ. 'ਚ ਹੁਣ ਤਕ 8811,162 ਵੈਕਸੀਨ ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

Latest news

project-nokargo-leads-to-seizure-of-392-stolen-vehicles-worth-28-million
Punjabi

ਪ੍ਰੋਜੈਕਟ ਨੋਕਾਰਗੋ ਤਹਿਤ ਵੱਡੀ ਕਾਰਵਾਈ, $28 ਮਿਲੀਅਨ ਦੀਆਂ 392 ਚੋਰੀ ਦੀਆਂ ਗੱਡੀਆਂ ਜ਼ਬਤ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ. ਨੇ ਪ੍ਰੋਜੈਕਟ ਨੋਕਾਰਗੋ ਤਹਿਤ 392 ਚੋਰੀ ਦੀਆਂ ਗੱਡੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਿਰਯਾਤ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਸੀਬੀਐਸਏ ਅਤੇ ਆਰ.ਸੀ.ਐਮ.ਪੀ. ਵਲੋਂ ਬਰਾਮਦ ਕੀਤੇ ਇਹਨਾਂ ਵਾਹਨਾਂ ਦੀ ਕੁੱਲ ਕੀਮਤ ਲਗਭਗ $28 ਮਿਲੀਅਨ ਦੱਸੀ ਗਈ ਹੈ।
late-night-shooting-reported-at-surrey-park-no-injuries-police-seek-witnesses
Punjabi

ਸਰੀ ਦੇ ਪਾਰਕ 'ਚ ਦੇਰ ਰਾਤ ਫਾਇਰਿੰਗ, ਪੁਲਿਸ ਨੇ ਗਵਾਹਾਂ ਤੋਂ ਮੰਗੀ ਜਾਣਕਾਰੀ

ਸਰੀ ਵਿਚ ਇੱਕ ਪਾਰਕ ਵਿਚ ਦੇਰ ਰਾਤ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਵ੍ਹੈਲੀ ਇਲਾਕੇ ਵਿਚ 127 ਸਟ੍ਰੀਟ ਅਤੇ 92ਐਵੇਨਿਊ ਨੇੜੇ ਰੌਬਰਟਸਨ ਡਰਾਈਵ ਪਾਰਕ ਵਿਖੇ ਅੱਧੀ ਰਾਤ ਨੂੰ 12.10 ਵਜੇ ਵਾਪਰੀ, ਗਵਾਹ ਮੁਤਾਬਕ, ਗੋਲੀ ਚੱਲਦੇ ਹੀ ਪਾਰਕ ਵਿਚ ਮੌਜੂਦ ਲੋਕਾਂ ਦਾ ਇੱਕ ਵੱਡਾ ਇਕੱਠ ਉੱਥੋਂ ਖਿੰਡ ਗਿਆ।
armed-suspect-injured-in-rcmp-officer-involved-shooting-in-cold-lake-alberta
Punjabi

ਨੌਰਦਰਨ ਐਲਬਰਟਾ ਦੇ ਕੋਲਡ ਲੇਕ 'ਚ ਪੁਲਿਸ ਗੋਲੀਬਾਰੀ, ਹਥਿਆਰਬੰਦ ਸ਼ੱਕੀ ਜ਼ਖ਼ਮੀ

ਨੌਰਦਰਨ ਐਲਬਰਟਾ ਵਿੱਚ ਪੈਂਦੇ ਕੋਲਡ ਲੇਕ 'ਚ ਮੰਗਲਵਾਰ ਇੱਕ ਪੁਲਿਸ ਅਧਿਕਾਰੀ ਵੱਲੋਂ ਚਲਾਈ ਗਈ ਗੋਲੀ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ। ਆਰ.ਸੀ.ਐਮ.ਪੀ. ਅਨੁਸਾਰ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਲਗਭਗ 9:45 ਵਜੇ 54 ਸਟ੍ਰੀਟ ਦੇ 5600 ਬਲਾਕ ਤੋਂ ਹਥਿਆਰ ਨਾਲ ਸਬੰਧਤ ਘਰੇਲੂ ਹਿੰਸਾ ਦੀ ਸ਼ਿਕਾਇਤ ਬਾਰੇ ਫੋਨ ਆਇਆ ਸੀ।
toronto-sees-three-apartment-fires-in-one-day-two-killed-four-injured
Punjabi

ਟੌਰੌਂਟੋ 'ਚ ਇੱਕੋ ਦਿਨ ਤਿੰਨ ਅਪਾਰਟਮੈਂਟਾਂ 'ਚ ਲੱਗੀ ਅੱਗ, 2 ਦੀ ਮੌਤ, 2 ਬੱਚਿਆਂ ਸਮੇਤ 4 ਜ਼ਖ਼ਮੀ

ਟੌਰੌਂਟੋ ਵਿਚ ਮੰਗਲਵਾਰ ਨੂੰ ਤਿੰਨ ਵੱਖ-ਵੱਖ ਅਪਾਰਟਮੈਂਟ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਬੱਚਿਆਂ ਸਮੇਤ 4 ਜੀਅ ਜ਼ਖਮੀ ਹੋ ਗਏ। ​ਪ੍ਰਾਪਤ ਜਾਣਕਾਰੀ ਅਨੁਸਾਰ, ਤੜਕੇ 3:15 ਵਜੇ ਦੇ ਆਸਪਾਸ ਓਨਟਾਰੀਓ ਸਟ੍ਰੀਟ ਅਤੇ ਸੇਂਟ ਜੇਮਜ਼ ਐਵੇਨਿਊ 'ਤੇ ਇੱਕ 19 ਮੰਜਿਲਾ ਇਮਾਰਤ ਦੀ 8ਵੀਂ ਮੰਜ਼ਿਲ 'ਤੇ ਅੱਗ ਭੜਕ ਉੱਠੀ।
bjp-punjab-expands-organisational-team-appoints-tajinder-singh-bittu-as-state-vice-president
Punjabi

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਥੇਬੰਦਕ ਢਾਂਚੇ 'ਚ ਕਰ ਰਹੀ ਵਿਸਥਾਰ,ਹੁਣ ਤਜਿੰਦਰ ਬਿੱਟੂ ਨੂੰ ਬਣਾਇਆ ਉੱਪ ਪ੍ਰਧਾਨ

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਬਣਾਈ ਹੈ। ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਜਰਬੇਕਾਰ ਆਗੂਆਂ 'ਤੇ ਦਾਅ ਲਗਾ ਰਹੀ ਹੈ। ਤਜਿੰਦਰ ਸਿੰਘ ਬਿੱਟੂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨੂੰ ਦੋਆਬਾ ਅਤੇ ਜਲੰਧਰ ਖੇਤਰਾਂ ਵਿੱਚ ਭਾਜਪਾ ਦੀ ਪਕੜ ਮਜ਼ਬੂਤ ​​ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link