12.71C Vancouver
ADS

May 14, 2021 2:08 AM -

ਬੀ.ਸੀ. 'ਚ ਐਸਟ੍ਰਾਜ਼ੈਨਕਾ ਵੈਕਸੀਨ ਨਾਲ ਸੰਬੰਧਤ ਵਿਲੱਖਣ ਬਲੱਡ ਕਲੌਟ ਦਾ ਦੂਜਾ ਮਾਮਲਾ ਹੋਇਆ ਰਿਪੋਰਟ

Share On
b-c-reports-second-case-of-a-person-developing-a-rare-blood-clot-after-receiving-the-astrazeneca-covid-19-vaccine
Provincial health officer Dr. Bonnie Henry during a news conference in Victoria. (B.C. Government)

ਅੱਜ ਡਾ. ਬੌਨੀ ਹੈਨਰੀ ਨੇ ਦੱਸਿਆ ਹੈ ਕਿ ਬੀ.ਸੀ. 'ਚ ਐਸਟ੍ਰਾਜ਼ੈਨਕਾ ਵੈਕਸੀਨ ਨਾਲ ਸੰਬੰਧਤ ਬਲੱਡ ਕਲੌਟ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ।

ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਇੱਕ ਆਦਮੀ ਹੈ ਅਤੇ ਉਸ ਦੀ ਉਮਰ 40 ਤੋਂ 50 ਸਾਲ ਦਰਮਿਆਨ ਦੱਸੀ ਗਈ ਹੈ।

ਹਾਲਾਂਕਿ ਪੀੜਤ ਦੀ ਸਿਹਤ ਸਥਿਰ ਦੱਸੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਨੂੰ ਫਰੇਜ਼ਰ ਹੈਲਥ ਰਿਜਨ 'ਚ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ "ਬੀਤੇ ਕੱਲ ਅਸੀਂ ਐਸਟ੍ਰਾਜ਼ੈਨਕਾ ਵੈਕਸੀਨ ਦੀਆਂ ਖੁਰਾਕਾਂ ਦੇ ਸਟੌਕ ਨੂੰ ਰੋਕਣ ਦਾ ਫੈਸਲਾ ਲਿਆ ਸੀ।"

ਉਨ੍ਹਾਂ ਕਿਹਾ ਕਿ ਇਹ ਫੈਸਲਾ ਇਸੇ ਕਾਰਨ ਲਿਆ ਗਿਆ ਤਾਂ ਜੋ ਇਸ ਵੈਕਸੀਨ ਦੀ ਪਹਿਲੀ ਖੁਰਾਕ ਹਾਸਿਲ ਕਰਨ ਵਾਲੇ ਲੋਕਾਂ ਨੂੰ ਇਸੇ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਵਿਸ਼ਵ ਭਰ 'ਚ ਵੈਕਸੀਨ ਦੀ ਸਪਲਾਈ ਅਤੇ ਉਪਲਬਧਤਾ ਇੱਕ ਚੁਣੌਤੀ ਬਣੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਬੀ.ਸੀ. ਕੋਲ ਫਾਈਜ਼ਰ ਅਤੇ ਮੌਡਰਨਾ ਵੈਕਸੀਨ ਦਾ ਕਾਫੀ ਸਟੌਕ ਉਪਲਬਧ ਹੈ।

ਅੱਜ 587 ਮਾਮਲਰ ਹੋਏ ਰਿਪੋਰਟ

ਅੱਜ ਬੀ.ਸੀ. 'ਚ ਕੋਵਿਡ-19 ਦੇ 587 ਮਾਮਲੇ ਰਿਪੋਰਟ ਹੋਏ ਹਨ।

ਦੁੱਖ ਦੀ ਗੱਲ ਸੀ ਕਿ 5 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 137,810 ਤਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,628 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 5,691 ਤਕ ਪਹੁੰਚ ਗਈ ਹੈ।

ਕੁੱਲ 413 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 141 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ ਵੈਕਸੀਨੇਸ਼ਨ ਪ੍ਰੀਕਿਰਿਆ ਜਾਰੀ

ਬੀ.ਸੀ. 'ਚ ਕੋਵਿਡ-19 ਸੰਬੰਧੀ 23,35,513 ਵੈਕਸੀਨ ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਇਸ ਦੌਰਾਨ 119,691 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

Latest news

american-doctors-move-to-b-c-amid-eased-licensing-rules
Punjabi

ਅਮਰੀਕੀ ਡਾਕਟਰਾਂ ਨੂੰ ਬੀ.ਸੀ. ਦੇ ਸੌਖੇ ਨਿਯਮ ਪਸੰਦ ਆਏ, ਪਰਿਵਾਰਾਂ ਸਮੇਤ ਸੂਬੇ ਵੱਲ ਕੀਤਾ ਰੁਖ

ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਸੌਖੇ ਨਿਯਮਾਂ ਸਦਕਾ ਕਈ ਅਮਰੀਕੀ ਡਾਕਟਰ ਆਪਣੇ ਪਰਿਵਾਰਾਂ ਸਮੇਤ ਇੱਥੇ ਸ਼ਿਫਟ ਹੋ ਰਹੇ ਹਨ। ਹਾਲ ਹੀ ਵਿਚ ਬੀ. ਸੀ. ਦੇ ਰਿਮੋਟ ਕੋਸਟਲ ਇਲਾਕੇ ਪੇਂਡਰ ਹਾਰਬਰ ਵਿਚ ਦੋ ਡਾਕਟਰ ਆ ਕੇ ਵਸੇ ਹਨ ਅਤੇ ਉੱਥੋਂ ਦੇ ਹੈਲਥ ਸੈਂਟਰ ਵਿਚ ਸੇਵਾਵਾਂ ਦੇ ਰਹੇ ਹਨ। ਇਹ ਇਲਾਕਾ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਸੀ, ਜਿੱਥੇ 500 ਤੋਂ ਵੱਧ ਲੋਕਾਂ ਦੀ ਦੇਖਭਾਲ ਲਈ ਸਿਰਫ਼ ਇੱਕ ਪਾਰਟ-ਟਾਈਮ ਡਾਕਟਰ ਸੀ ਪਰ ਹੁਣ ਅਮਰੀਕੀ ਡਾਕਟਰ ਵੀ ਇੱਥੇ ਸੇਵਾਵਾਂ ਦੇ ਰਹੇ ਹਨ।
two-surveys-raise-concerns-over-canadas-trade-and-jobs
Punjabi

ਕੈਨੇਡਾ ਦੇ ਵਪਾਰ ਨੂੰ ਲੈ ਕੇ ਦੋ ਸਰਵੇਖਣਾਂ ਨੇ ਵਧਾਈ ਚਿੰਤਾ

ਕੈਨੇਡਾ ਦੇ ਵਪਾਰ ਨਾਲ ਸਬੰਧਤ ਦੋ ਤਾਜ਼ਾ ਸਰਵੇ ਹੋਏ ਹਨ, ਜਿਨ੍ਹਾਂ ਵਿਚ ਛੋਟੇ ਕਾਰੋਬਾਰਾਂ ਅਤੇ ਨੌਕਰੀਆਂ ਦੇ ਸਿਲਸਿਲੇ ਵਿਚ ਚਿਤਾਵਨੀ ਦਿੱਤੀ ਗਈ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵਲੋਂ ਬੁੱਧਵਾਰ ਨੂੰ ਜਾਰੀ ਸਰਵੇ ਵਿਚ ਕਿਹਾ ਗਿਆ ਹੈ ਕਿ ਜੇਕਰ 50 ਫੀਸਦੀ ਨਵਾਂ ਟੈਰਿਫ ਲਾਗੂ ਹੁੰਦਾ ਹੈ ਤਾਂ ਦੇਸ਼ ਦੇ ਛੋਟੇ ਨਿਰਯਾਤਕ ਨੂੰ ਰੈਵੇਨਿਊ ਵਿਚ ਘੱਟੋ-ਘੱਟੋ ਅੱਧਾ ਨੁਕਸਾਨ ਝੱਲਣਾ ਪੈ ਸਕਦਾ ਹੈ।
canadian-government-invests-24-million-in-cannabis-and-brain-health-research
Punjabi

ਕੈਨੇਡਾ ਸਰਕਾਰ ਵੱਲੋਂ ਕੈਨਾਬਿਸ ਅਤੇ ਦਿਮਾਗੀ ਸਿਹਤ ਖੋਜ ਲਈ $24 ਮਿਲੀਅਨ ਫੰਡ ਦੇਣ ਦਾ ਐਲਾਨ

ਕੈਨੇਡਾ ਦੀ ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਨੇ ਦੇਸ਼ ਭਰ ਵਿਚ ਕੈਨਾਬਿਸ ਅਤੇ ਦਿਮਾਗੀ ਸਿਹਤ ਸਬੰਧਾਂ 'ਤੇ ਖੋਜ ਕਰਨ ਲਈ $24 ਮਿਲੀਅਨ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਇਸ ਨਿਵੇਸ਼ ਦਾ ਉਦੇਸ਼ ਕੈਨੇਡੀਅਨ ਕੈਨਾਬਿਸ ਅਤੇ ਦਿਮਾਗੀ ਸਿਹਤ ਕਨਸੋਰਟੀਅਮ ਦੀ ਸਥਾਪਨਾ ਕਰਨਾ ਹੈ, ਜੋ CIHR ਯਾਨੀ ਕੈਨੇਡੀਅਨ ਇੰਸਟੀਚਿਊਟ ਆਫ਼ ਹੈਲਥ ਰਿਸਰਚ ਦੇ ਸਹਿਯੋਗ ਨਾਲ ਕੰਮ ਕਰੇਗਾ।
canada-warns-u-s-over-tariffs-threat-to-trade-talks
Punjabi

ਕੈਨੇਡਾ-ਅਮਰੀਕਾ ਵਪਾਰਕ ਤਣਾਅ: ਨਵੇਂ ਟੈਰਿਫ਼ਾਂ ਨੂੰ ਲੈ ਕੇ ਚਿਤਾਵਨੀ

ਕੈਨੇਡਾ ਦੀ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਨੇ ਹਾਲ ਹੀ ਵਿਚ ਅਮਰੀਕੀ ਵਪਾਰ ਪ੍ਰਤੀਨਿਧੀ ਨਾਲ ਮੀਟਿੰਗ ਵਿਚ ਇਹ ਸਾਫ ਚਿਤਾਵਨੀ ਦਿੱਤੀ ਹੈ ਕਿ ਜੇਕਰ ਵ੍ਹਾਈਟ ਹਾਊਸ 19 ਅਗਸਤ ਤੋਂ ਕੈਨੇਡੀਅਨ ਐਕਸਪੋਰਟਸ 'ਤੇ ਨਵੇਂ ਟੈਰਿਫਸ ਲਗਾਉਣ ਦੇ ਕਦਮ 'ਤੇ ਅੱਗੇ ਵਧਦਾ ਹੈ ਤਾਂ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਦਾ ਮਾਹੌਲ ਖ਼ਤਮ ਹੋ ਸਕਦਾ ਹੈ।
clinton-residents-fined-15-000-for-violating-evacuation-order
Punjabi

ਬੀ.ਸੀ. ਦੇ ਕਲਿੰਟਨ ਨਿਵਾਸੀਆਂ ਨੂੰ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਨੂੰ $15,000 ਜੁਰਮਾਨਾ

ਬੀ.ਸੀ. ਦੇ ਕਲਿੰਟਨ ਪਿੰਡ ਵਿਚ ਜੰਗਲੀ ਅੱਗ ਕਾਰਨ ਜਾਰੀ ਕੀਤੇ ਗਏ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਪਿਛਲੇ ਦੋ ਹਫ਼ਤਿਆਂ ਵਿਚ $15,000 ਦਾ ਜੁਰਮਾਨਾ ਕੀਤਾ ਗਿਆ ਹੈ। ਕਲਿੰਟਨ ਨਿਵਾਸੀਆਂ ਨੂੰ ਲੰਘੀ 24 ਜੁਲਾਈ ਨੂੰ Pear ਲੇਕ ਵਿਖੇ ਲੱਗੀ ਅੱਗ ਕਾਰਨ ਆਪਣੇ ਘਰ ਛੱਡ ਕੇ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link