18.49C Vancouver
ADS

Oct 21, 2024 3:40 PM - The Canadian Press

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਦੇ ਨਤੀਜੇ ਅਗਲੇ ਹਫ਼ਤੇ ਤੱਕ ਹੋਣਗੇ ਸਪੱਸ਼ਟ

Share On
b-c-s-final-election-result-wont-be-known-until-recounts-complete-oct-26-28
The NDP candidates hold slim leads in both the Surrey City Centre and Juan de Fuca-Malahat ridings, and the results could determine who forms government.(Photo: The Canadian Press)

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਦੇ ਅੰਤਿਮ ਨਤੀਜੇ ਘੱਟੋ-ਘੱਟ ਅਗਲੇ ਹਫਤੇ ਤੱਕ ਸਪੱਸ਼ਟ ਹੋਣਗੇ। ਸੂਬੇ ਦੇ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਨੇ ਦੋ ਸੀਟਾਂ ’ਤੇ ਵੋਟਾਂ ਦੀ ਗਿਣਤੀ ਦੁਬਾਰਾ ਕਰਨ ਦਾ ਫੈਸਲਾ ਕੀਤਾ ਹੈ, ਜਿੱਥੇ ਨਿਊ ਡੈਮੋਕਰੇਟ ਅਤੇ ਬੀ.ਸੀ. ਕੰਜ਼ਰਵੇਟਿਵ ਉਮੀਦਵਾਰਾਂ ਵਿਚਕਾਰ ਜਿੱਤ ਦਾ ਅੰਤਰ ਮਹਿਜ 100 ਵੋਟਾਂ ਦਾ ਆਇਆ ਹੈ। ਇਸ ਦਾ ਫਾਈਨਲ ਨਤੀਜਾ ਆਉਣ ਵਿਚ 26 ਤੋਂ 28 ਅਕਤੂਬਰ ਤੱਕ ਦਾ ਸਮਾਂ ਲੱਗ ਸਕਦਾ ਹੈ।

ਇਲੈਕਸ਼ਨ ਬੀ.ਸੀ. ਮੁਤਾਬਕ, ਸਰੀ ਸਿਟੀ ਸੈਂਟਰ ਅਤੇ ਜੁਆਨ ਡੀ ਫੁਕਾ-ਮਲਾਹਾਟ ਰਾਈਡਿੰਗਜ਼ ਦੋਵੇਂ ਸੀਟਾਂ ’ਤੇ ਐੱਨ. ਡੀ. ਪੀ. ਉਮੀਦਵਾਰਾਂ ਨੇ ਮਾਮੂਲੀ ਵੋਟਾਂ ਨਾਲ ਲੀਡ ਬਣਾਈ ਹੈ, ਜਿਸ ਕਾਰਨ ਇੱਥੇ ਦੁਬਾਰਾ ਗਿਣਤੀ ਹੋਵੇਗੀ। ਇਨ੍ਹਾਂ ਦੋਹਾਂ ਸੀਟਾਂ ਦੇ ਨਤੀਜੇ ਇਹ ਵੀ ਤੈਅ ਕਰਨਗੇ ਕਿ ਸੂਬੇ ਵਿਚ ਸਰਕਾਰ ਕਿਸ ਦੀ ਬਣੇਗੀ।

ਹੁਣ ਤੱਕ ਦੇ ਨਤੀਜਿਆਂ ਵਿਚ ਐੱਨ.ਡੀ.ਪੀ. ਨੂੰ 46 ਸੀਟਾਂ ਮਿਲੀਆਂ ਹਨ, ਜਦੋਂ ਕਿ ਕੰਜ਼ਰਵੇਟਿਵ 45 ਸੀਟਾਂ ਨਾਲ ਬਰਾਬਰ ਮੁਕਾਬਲੇ ਵਿਚ ਹਨ। ਉਥੇ ਹੀ, ਗ੍ਰੀਨ ਪਾਰਟੀ ਦੋ ਸੀਟਾਂ ਜਿੱਤੀ ਹੈ ਜੋ ਸਰਕਾਰ ਨਾ ਬਣਨ ਦੀ ਸੂਰਤ ਵਿਚ ਮੁੱਖ ਭੂਮਿਕਾ ਵਿਚ ਹੋਵੇਗੀ। ਸੂਬੇ ਵਿਚ ਕੁੱਲ 93 ਵਿਧਾਨ ਸਭਾ ਸੀਟਾਂ ਹਨ, ਕਿਸੇ ਵੀ ਪਾਰਟੀ ਨੂੰ ਬਹੁਮਤ ਵਾਲੀ ਸਰਕਾਰ ਬਣਾਉਣ ਲਈ 47 ਸੀਟਾਂ ਦੀ ਲੋੜ ਹੈ।

.

Latest news

missing-person-for-location-ganavi-ksheer-sagar
Punjabi

ਸਰੀ ਵਿੱਚ 12 ਸਾਲਾ ਲੜਕੀ ਲਾਪਤਾ,ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ ਦੀ ਇੱਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਿਸ ਵਲੋਂ ਉਸ ਦੀ ਪਛਾਣ ਗਣਵੀ ਕਸ਼ੀਰ ਸਾਗਰ ਦੱਸੀ ਗਈ ਹੈ। ਐਸ.ਪੀ.ਐਸ.ਮੁਤਾਬਕ, ਉਸ ਨੂੰ ਆਖਰੀ ਵਾਰ ਮੰਗਲਵਾਰ ਸਵੇਰ 8:15 ਵਜੇ ਦੇ ਕਰੀਬ ਨੌਰਥ ਸਰੀ ਦੀ 146 ਸਟ੍ਰੀਟ ਦੇ 6200 ਬਲਾਕ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
alberta-forms-panel-to-boost-infrastructure-funding-without-raising-taxes
Punjabi

ਐਲਬਰਟਾ ਸਰਕਾਰ ਨੇ ਬਿਨਾਂ ਟੈਕਸ ਵਧਾਏ ਬੁਨਿਆਦੀ ਢਾਂਚੇ ਲਈ ਫੰਡਿੰਗ ਵਧਾਉਣ ਲਈ ਬਣਾਇਆ ਪੈਨਲ

ਐਲਬਰਟਾ ਦੇ ਮਿਊਂਸੀਪਲ ਮਾਮਲਿਆਂ ਦੇ ਮੰਤਰੀ ਡਾਨ ਵਿਲੀਅਮਜ਼ ਨੇ ਸੂਬੇ ਵਿੱਚ ਟੈਕਸਾਂ ਦਾ ਬੋਝ ਵਧਾਏ ਬਿਨਾਂ ਇਨਫਰਾਸਟਕਚਰ ਪ੍ਰਾਜੈਕਟ ਲਈ ਫੰਡਿੰਗ ਵਧਾਉਣ ਦੇ ਨਵੇਂ ਤਰੀਕੇ ਲੱਭਣ ਲਈ ਇੱਕ ਵਿਸ਼ੇਸ਼ ਪੈਨਲ ਦਾ ਗਠਨ ਕੀਤਾ ਹੈ। ਇਸ ਦਾ ਰਸਮੀ ਐਲਾਨ ਡਾਨ ਵਿਲੀਅਮਜ਼ ਵੱਲੋਂ ਜੈਸਪਰ ਵਿਖੇ ਚੱਲ ਰਹੀ ਸੂਬਾਈ ਅਤੇ ਖੇਤਰੀ ਮਿਊਂਸੀਪਲ ਮੰਤਰੀਆਂ ਦੀ ਸਾਲਾਨਾ ਮੀਟਿੰਗ ਦੌਰਾਨ ਕੀਤਾ ਗਿਆ। ਇਸ ਪੈਨਲ ਵਿੱਚ ਸੂਬੇ ਭਰ ਦੇ ਵੱਖ-ਵੱਖ ਭਾਈਚਾਰਿਆਂ ਅਤੇ ਉਦਯੋਗ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕੀਤਾ ਗਿਆ ਹੈ।
canada-to-send-warships-to-indo-pacific-twice-increase-military-cooperation-with-japan-and-philippines
Punjabi

ਇੰਡੋ-ਪੈਸੀਫਿਕ ਵਿਚ ਦੋ ਵਾਰ ਜੰਗੀ ਬੇੜੇ ਭੇਜੇਗਾ ਕੈਨੇਡਾ, ਜਾਪਾਨ ਤੇ ਫਿਲੀਪੀਨਜ਼ ਨਾਲ ਵਧਾਏਗਾ ਸੈਨਿਕ ਸਹਿਯੋਗ

ਕੈਨੇਡਾ ਵੱਲੋਂ ਇਸ ਸਾਲ ਇੰਡੋ-ਪੈਸੀਫਿਕ ਖੇਤਰ ਵਿਚ ਦੋ ਵਾਰ ਆਪਣੇ ਜੰਗੀ ਬੇੜੇ ਭੇਜਣ ਦੀ ਯੋਜਨਾ ਬਣਾਈ ਗਈ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਬੁੱਧਵਾਰ ਨੂੰ ਟੋਕੀਓ ਵਿਚ ਦਿੱਤੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ। ਔਟਵਾ ਵਲੋਂ ਚੁੱਕਿਆ ਜਾ ਰਿਹਾ ਇਹ ਕਦਮ ਇੰਡੋ-ਪੈਸੀਫਿਕ ਦੇ ਖੇਤਰੀ ਸਹਿਯੋਗੀਆਂ ਨਾਲ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹੈ, ਭਾਵੇਂ ਕਿ ਦੂਜੇ ਪਾਸੇ ਕੈਨੇਡਾ ਵੱਲੋਂ ਚੀਨ ਨਾਲ ਵਪਾਰਕ ਸਬੰਧ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link