Jun 18, 2024 7:48 PM - The Canadian Press

ਬੀ.ਸੀ. ਸੇਫਟੀ ਏਜੰਸੀ ਵਲੋਂ ਕਰੇਨ ਉਸਾਰੀ ਨਾਲ ਜੁੜੇ ਜਾਨਲੇਵਾ ਹਾਦਸਿਆਂ ਨੂੰ ਰੋਕਣ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਵਰਕ ਸੇਫ ਬੀ.ਸੀ. ਨੇ ਇੱਕ ਬਿਆਨ ਵਿਚ ਕਿਹਾ ਕਿ ਉਸ ਨੇ ਟਾਵਰ ਕਰੇਨ ਆਪਰੇਟਰ, ਯੂਨੀਅਨਾਂ, ਮਾਲਕ, ਠੇਕੇਦਾਰ ਅਤੇ ਬੀ.ਸੀ. ਕਰੇਨ ਸੁਰੱਖਿਆ ਲਈ ਐਸੋਸੀਏਸ਼ਨ ਸਮੇਤ 130 ਗਰੁੱਪ ਅਤੇ ਵਿਅਕਤੀਆਂ ਨਾਲ ਬੈਠਕਾਂ ਕਰਨ ਤੋਂ ਬਾਅਦ ਸੁਰੱਖਿਆ ਯੋਜਨਾਵਾਂ ਤਿਆਰ ਕਰ ਲਈਆਂ ਹਨ।
ਫਰਵਰੀ ਵਿਚ ਵੈਨਕੂਵਰ ਵਿਚ ਇੱਕ ਟਾਵਰ ਕਰੇਨ ਦੇ ਕਰਮਚਾਰੀ ਦੀ ਉਸ ਉਤੇ ਲੋਡ ਡਿੱਗਣ ਨਾਲ ਮੌਤ ਹੋ ਗਈ ਸੀ। 2021 ਵਿਚ ਕੇਲੋਨਾ ਵਿਚ ਇੱਕ ਕਰੇਨ ਹਾਦਸੇ ਵਿਚ ਪੰਜ ਲੋਕ ਮਾਰੇ ਗਏ ਸਨ।
ਵਰਕ ਸੇਫ ਬੀ.ਸੀ. ਨੂੰ ਮਿਲੇ ਸੁਝਾਵਾਂ ਤਹਿਤ ਕਰੇਨ ਆਪਰੇਟਰ ਸਰਟੀਫਿਕੇਟ ਪ੍ਰੋਗਰਾਮ ਦਾ ਰੀਵਿਊ ਕੀਤਾ ਜਾਵੇਗਾ ਅਤੇ ਕਰੇਨ ਨੂੰ ਜੋੜਨ ਜਾਂ ਉਤਾਰਨ ਵਿਚ ਸ਼ਾਮਲ ਲੋਕਾਂ ਦੀ ਟਰੇਨਿੰਗ ਵਿਚ ਸੁਧਾਰ ਦੇ ਤਰੀਕੇ ਖੋਜੇ ਜਾਣਗੇ।
ਇਸ ਤੋਂ ਇਲਾਵਾ ਵਰਕ ਸੇਫ ਦੀ ਕਰੇਨ ਨਿਰੀਖਣ ਟੀਮ ਦੀ ਸਮਰੱਥਾ ਨੂੰ ਵਧਾਉਣ ’ਤੇ ਫੋਕਸ ਕੀਤਾ ਜਾ ਰਿਹਾ ਹੈ। ਵਰਕ ਸੇਫ ਬੀ. ਸੀ. ਦੇ ਟੌਡ ਮੈਕਡੋਨਲਡ ਨੇ ਕਿਹਾ ਕਿ ਕਰੇਨ ਦੀ ਵਰਤੋਂ ਵੱਡੇ ਪੱਧਰ ’ਤੇ ਹੁੰਦੀ ਹੈ ਅਤੇ ਹੁਣ ਇਹੀ ਕੋਸ਼ਿਸ ਹੈ ਕਿ ਵਰਕਰਜ਼ ਦੀ ਸੇਫਟੀ ਲਈ ਕਰਮਚਾਰੀ ਉਨ੍ਹਾਂ ਦੀ ਟਰੇਨਿੰਗ, ਨਿਗਰਾਨੀ ’ਤੇ ਚੰਗੀ ਤਰ੍ਹਾਂ ਫੋਕਸ ਕਰਨ, ਜਿਸ ਨਾਲ ਹਰ ਤਰ੍ਹਾਂ ਦੇ ਮਾਹੌਲ ਵਿਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਹੋ ਸਕੇ।




